ਈਰਾਨ ''ਚ ਬ੍ਰਿਟੇਨ ਦੇ ਰਾਜਦੂਤ ਨੂੰ ਕੀਤਾ ਗਿਆ ਗ੍ਰਿਫਤਾਰ, ਹੋਵੇਗੀ ਕਾਰਵਾਈ

01/12/2020 9:33:33 AM

ਤੇਹਰਾਨ (ਵਾਰਤਾ): ਈਰਾਨ ਵਿਚ ਬ੍ਰਿਟੇਨ ਦੇ ਰਾਜਦੂਤ ਰਾਬ ਮੈਕੇਯਰ ਨੂੰ ਇੱਥੇ ਵਿਰੋਧ ਪ੍ਰਦਰਸ਼ਨ ਆਯੋਜਿਤ ਕਰਨ ਅਤੇ ਉਸ ਵਿਚ ਹਿੱਸਾ ਲੈਣ ਦੇ ਕਾਰਨ ਸ਼ਨੀਵਾਰ ਸ਼ਾਮ ਨੂੰ ਕੁਝ ਘੰਟਿਆਂ ਲਈ ਗ੍ਰਿਫਤਾਰ ਕਰ ਲਿਆ ਗਿਆ। ਸਮਾਚਾਰ ਏਜੰਸੀ ਤਸਨਿਮ ਦੀ ਰਿਪੋਰਟ ਦੇ ਮੁਤਾਬਕ ਤੇਹਰਾਨ ਵਿਚ ਅਮੀਰਕਬੀਰ ਯੂਨੀਵਰਸਿਟੀ ਆਫ ਤਕਨਾਲੋਜੀ ਦੇ ਬਾਹਰ ਯੂਕਰੇਨ ਜਹਾਜ਼ ਹਾਦਸੇ ਦੇ ਵਿਰੁੱਧ ਸੈਂਕੜੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਜਿਸ ਵਿਚ ਮੈਕੇਯਰ ਵੀ ਸ਼ਾਮਲ ਹੋਏ। ਵਿਦਿਆਰਥੀਆਂ ਨੇ ਰੈਲੀ ਕੱਢ ਕੇ ਇਸ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ। 

ਰੈਲੀ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਥਿਤ ਰੂਪ ਨਾਲ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ (ਆਈ.ਆਰ.ਜੀ.ਸੀ.) ਦੇ ਮਰਹੂਮ ਕਮਾਂਡਰ ਕਾਸਿਮ ਸੁਲੇਮਾਨੀ ਦੀ ਇਕ ਤਸਵੀਰ ਫਾੜੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਬਲ ਦੀ ਵਰਤੋਂ ਕੀਤੀ। ਕਮਾਂਡਰ ਸੁਲੇਮਾਨੀ ਦੀ ਬੀਤੇ ਹਫਤੇ ਅਮਰੀਕੀ ਡਰੋਨ ਹਮਲੇ ਵਿਚ ਮੌਤ ਹੋ ਗਈ ਸੀ। ਮੈਕੇਯਰ 'ਤੇ ਪ੍ਰਦਰਰਸ਼ਨਾਕਰੀਆਂ ਨੂੰ ਉਕਸਾਉਣ ਦਾ ਦੋਸ਼ ਹੈ। ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਕੁਝ ਘੰਟੇ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ ਪਰ ਇਸ ਸੰਬੰਧ ਵਿਚ ਸਮਨ ਭੇਜ ਕੇ ਉਹਨਾਂ ਤੋਂ ਜਵਾਬ ਤਲਬ ਕੀਤਾ ਜਾਵੇਗਾ। 

ਗੌਰਤਲਬ ਹੈ ਕਿ ਬੁੱਧਵਾਰ ਨੂੰ ਹੋਏ ਯੂਕਰੇਨ ਜਹਾਜ਼ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਅਤੇ ਜਹਾਜ਼ ਕਰਮਚਾਰੀਆਂ ਸਮੇਤ ਕੁੱਲ 176 ਲੋਕ ਮਾਰੇ ਗਏ। ਮ੍ਰਿਤਕਾਂ ਵਿਚ ਜ਼ਿਆਦਾਤਰ ਲੋਕ ਈਰਾਨ ਅਤੇ ਕੈਨੇਡਾ ਦੇ ਸਨ। ਇਹ ਹਾਦਸਾ ਉਸੇ ਦਿਨ ਵਾਪਰਿਆ ਜਦੋਂ ਈਰਾਨ ਨੇ ਇਰਾਕ ਵਿਚ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ 15 ਤੋਂ ਵੱਧ ਮਿਜ਼ਾਈਲਾਂ ਦਾਗੀਆਂ ਸਨ।


Vandana

Content Editor

Related News