ਇਪਸਾ ਵੱਲੋਂ ''ਕਲਾ-ਕਾਵਿ'' ਤੇ ''ਦਿਮਾਗ਼ੀ ਵੀ ਜ਼ਮੀਰੀ ਵੀ'' ਪੁਸਤਕਾਂ ਲੋਕ ਅਰਪਣ

09/22/2019 12:10:58 PM

ਬ੍ਰਿਸਬੇਨ, (ਸਤਵਿੰਦਰ ਟੀਨੂੰ)— ਆਸਟ੍ਰੇਲੀਆ ਦੀ ਨਾਮਵਰ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ' (ਇਪਸਾ) ਵਲੋਂ ਅੱਜ ਇੰਡੋਜ਼ ਪੰਜਾਬੀ ਲਾਇਬਰੇਰੀ ਇਨਾਲਾ ਵਿਖੇ ਇਕ ਸਰਪ੍ਰਸਤ ਜਰਨੈਲ ਸਿੰਘ ਬਾਸੀ ਦੀ ਪ੍ਰਧਾਨਗੀ ਤਹਿਤ ਇਕ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ 'ਚ ਸਥਾਨਕ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਵੈਨਕੂਵਰ ਵੱਸਦੇ ਕੈਨੇਡੀਅਨ ਪੰਜਾਬੀ ਲੇਖਕ ਅਤੇ ਸਾਹਿਤ ਸਭਾ ਸਰੀ ਦੇ ਪ੍ਰਧਾਨ ਇੰਦਰਜੀਤ ਸਿੰਘ ਧਾਮੀ ਦੀ ਪੁਸਤਕ 'ਕਲਾ-ਕਾਵਿ, ਦਿਮਾਗ਼ੀ ਵੀ ਜ਼ਮੀਰੀ ਵੀ' ਦਾ ਲੋਕ ਅਰਪਣ ਕੀਤਾ ਗਿਆ ।


ਕਵੀ ਦਰਬਾਰ ਵਿੱਚ ਸੁਰਜੀਤ ਸੰਧੂ, ਹਰਜੀਤ ਸੰਧੂ, ਤਜਿੰਦਰ ਭੰਗੂ, ਦਲਵੀਰ ਹਲਵਾਰਵੀ, ਪਾਲ ਰਾਊਕੇ, ਰਿੰਪਲ ਭੰਗੂ, ਰੁਪਿੰਦਰ ਸੋਜ਼, ਆਤਮਾ ਹੇਅਰ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਜੈਬ ਸਿੰਘ ਵਿਰਕ, ਮੁਲਾਜ਼ਮ ਆਗੂ  ਬਲਵਿੰਦਰ ਕੌਰ ਗੱਗੜਭਾਣਾ, ਜਤਿੰਦਰ ਭੰਗੂ, ਸੁਖਬੀਰ ਸਿੰਘ ਆਦਿ ਹਾਜ਼ਰ ਸਨ । ਉਪਰੰਤ ਹੋਈ ਮੀਟਿੰਗ ਵਿੱਚ ਪੰਜਾਬੀ ਦੇ ਮਸ਼ਹੂਰ ਸਾਹਿਤਕਾਰ ਮਰਹੂਮ ਸੰਤੋਖ ਸਿੰਘ ਧੀਰ ਦੀ ਆ ਰਹੀ ਜਨਮ ਸ਼ਤਾਬਦੀ ਬਾਰੇ ਕੋਈ ਪ੍ਰੋਗਰਾਮ ਉਲੀਕਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ । ਸਟੇਜ ਸੰਚਾਲਨ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ ।


Related News