IPS ਗੁਰਿੰਦਰ ਸਿੰਘ ਢਿੱਲੋਂ ਦਾ ਫਰਿਜਨੋ ਪਹੁੰਚਣ ''ਤੇ ਨਿੱਘਾ ਸੁਆਗਤ

Saturday, Mar 15, 2025 - 11:15 AM (IST)

IPS ਗੁਰਿੰਦਰ ਸਿੰਘ ਢਿੱਲੋਂ ਦਾ ਫਰਿਜਨੋ ਪਹੁੰਚਣ ''ਤੇ ਨਿੱਘਾ ਸੁਆਗਤ

ਫਰਿਜਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਆਈ. ਪੀ. ਐਸ. ਰਿਟਾਇਰਡ ਏ.ਡੀ. ਜੀਪੀ ਪੰਜਾਬ ਪੁਲਸ ਸ. ਗੁਰਿੰਦਰ ਸਿੰਘ ਢਿੱਲੋ ਅੱਜ-ਕੱਲ ਆਪਣੀ ਅਮਰੀਕਾ ਫੇਰੀ ਦੌਰਾਨ ਉੱਘੇ ਸਮਾਜਸੇਵੀ ਦੀਸ਼ੇ ਦਾਇਆ ਕਲਾਂ ਦੇ ਸੱਦੇ 'ਤੇ ਕੈਲੀਫੋਰਨੀਆ ਦੇ ਸੋਹਣੇ ਸ਼ਹਿਰ ਫਰਿਜਨੋ ਪਹੁੰਚੇ। ਜਿੱਥੇ ਉਨ੍ਹਾਂ ਦੇ ਸਨਮਾਨ ਹਿੱਤ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਦੀਸ਼ਾ ਦਾਇਆ ਕਲਾਂ ਦੇ ਗ੍ਰਹਿ ਵਿਖੇ ਕਲੋਵਸ ਵਿੱਚ ਰੱਖਿਆ ਗਿਆ। 

ਜਿੱਥੇ ਫਰਿਜਨੋ ਏਰੀਏ ਦੇ ਪਤਵੰਤੇ ਸੱਜਣਾ ਨੇ ਪਹੁੰਚ ਕੇ, ਉਨ੍ਹਾੰ ਨੂੰ ਜੀ ਆਇਆ ਕਿਹਾ। ਸਭ ਤੋ ਪਹਿਲਾਂ ਦੀਸ਼ੇ ਨੇ ਆਏ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ, ਉਪਰੰਤ ਆਈ. ਪੀ. ਐਸ. ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਨੈਸ਼ਨਲ ਆਗੂ ਰਾਹੁਲ ਗਾਂਧੀ ਦੀ ਸ਼ਖਸੀਅਤ ਤੋਂ ਪ੍ਰਭਾਵਤ ਹੋਕੇ ਸਿਆਸਤ ਵਿੱਚ ਆਏ ਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪੁਲਸ ਸਰਵਿਸ ਦੌਰਾਨ ਵੀ ਮੈਂ ਸੱਚ ਦੇ ਨਾਲ ਖੜਕੇ, ਇਮਾਨਦਾਰੀ ਨਾਲ ਡਿਊਟੀ ਕੀਤੀ ਅਤੇ ਪੰਜਾਬ ਪੰਜਾਬੀਅਤ ਪ੍ਰਤੀ ਫਿਕਰਮੰਦੀ ਤੇ ਪਿਆਰ ਮੈਨੂੰ ਸਿਆਸਤ ਵੱਲ ਖਿੱਚ ਲਿਆਇਆ। ਉਨ੍ਹਾਂ ਕਿਹਾ ਕਿ ਜੋ ਵਿਜ਼ਨ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਵਿੱਚ ਮੈਨੂੰ ਦਿਸਿਆ, ਮੈਨੂੰ ਲਗਦਾ ਕਿ ਸਿਰਫ ਕਾਂਗਰਸ ਹੀ ਪੰਜਾਬ ਦੇ ਮਸਲਿਆਂ ਨੂੰ ਹੱਲ ਕਰ ਸਕਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਟਲਿਆ ਸ਼ਟਡਾਊਨ, ਸੈਨੇਟ ਨੇ ਫੰਡਿੰਗ ਬਿੱਲ ਨੂੰ ਦਿੱਤੀ ਮਨਜ਼ੂਰੀ

ਇਸ ਮੌਕੇ ਉਹਨਾਂ ਐਨ.ਆਰ. ਆਈ ਮੁੱਦਿਆਂ, ਜਿਵੇਂ ਕਿ ਪ੍ਰਾਪਰਟੀ 'ਤੇ ਹੋ ਰਹੇ ਕਬਜ਼ੇ, ਡਰੱਗ ਮਾਫੀਆ ਅਤੇ ਗੈਂਗਸਟਰ ਕਲਚਰਲ, ਮਾਈਨਿੰਗ ਪ੍ਰੌਬਲਮ ਅਤੇ ਹੋਰ ਐਨ.ਆਰ. ਆਈ ਡਿਸਪਿਊਟ ਵਗੈਰਾ ਬਾਰੇ ਖੁੱਲਕੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੇ ਪੰਜਾਬ ਗੇੜਾ ਮਾਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਉਹ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ। ਇਸ ਮੌਕੇ ਪਤਵੰਤੇ ਸੱਜਣਾਂ ਦੁਆਰਾ ਉਨ੍ਹਾਂ ਨੂੰ ਤਿੱਖੇ ਸਵਾਲ ਵੀ ਕੀਤੇ ਗਏ, ਜਿੰਨ੍ਹਾਂ ਦੇ ਉਨ੍ਹਾਂ ਬਾਖੂਬੀ ਜਵਾਬ ਦਿੱਤੇ। ਅੰਤ ਵਿੱਚ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇਕੇ ਨਿਵਾਜਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
 


author

Vandana

Content Editor

Related News