ਇਸ ਦੇਸ਼ ਨੇ iPhone-12 'ਤੇ ਲਗਾਈ ਪਾਬੰਦੀ, ਹੈਰਾਨ ਕਰ ਦੇਵੇਗੀ ਵਜ੍ਹਾ
Friday, Sep 15, 2023 - 11:19 PM (IST)
ਗੈਜੇਟ ਡੈਸਕ: ਫਰਾਂਸ ਵਿਚ ਆਈਫ਼ੋਨ 12 ਦੀ ਵਿਕਰੀ 'ਤੇ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਵੱਲੋਂ ਇਹ ਕਦਮ ਆਈਫ਼ੋਨ 12 ਵੱਲੋਂ ਨਿਰਧਾਰਤ ਹੱਦ ਤੋਂ ਵੱਧ ਰੇਡੀਏਸ਼ਨ ਛੱਡਣ ਦੇ ਚਲਦਿਆਂ ਚੁੱਕਿਆ ਹੈ। ਇਸ 'ਤੇ ਅਮਰੀਕੀ ਤਕਨੀਕੀ ਕੰਪਨੀ ਐਪਲ ਨੇ ਸਾਫਟਵੇਅਰ ਅਪਡੇਟ ਲਿਆਉਣ ਦਾ ਵਾਅਦਾ ਕੀਤਾ ਹੈ। ਉਸ ਦਾ ਦਾਅਵਾ ਹੈ ਕਿ ਇਸ ਨਾਲ ਵਾਧੂ ਰੇਡੀਏਸ਼ਨ ਦੀ ਸਮੱਸਿਆ ਹੱਲ ਹੋ ਜਾਵੇਗੀ। ਫਰਾਂਸ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਦੂਜੇ ਪਾਸੇ ਐਪਲ ਨੂੰ ਵੀ ਉਮੀਦ ਹੈ ਕਿ ਫਰਾਂਸ ਸਾਫਟਵੇਅਰ ਅਪਡੇਟ ਤੋਂ ਬਾਅਦ ਇਹ ਪਾਬੰਦੀ ਹਟਾ ਲਵੇਗਾ।
ਇਹ ਖ਼ਬਰ ਵੀ ਪੜ੍ਹੋ - ਯੂਰਪ 'ਚ TikTok 'ਤੇ ਵੱਡੀ ਕਾਰਵਾਈ, ਠੋਕਿਆ 3 ਹਜ਼ਾਰ ਕਰੋੜ ਰੁਪਏ ਦਾ ਮੋਟਾ ਜੁਰਮਾਨਾ, ਜਾਣੋ ਪੂਰਾ ਮਾਮਲਾ
NDTV ਦੀ ਰਿਪੋਰਟ ਦੇ ਅਨੁਸਾਰ, ਫਰਾਂਸ ਨੇ ਦਾਅਵਾ ਕੀਤਾ ਹੈ ਕਿ ਆਈਫੋਨ-12 ਮਾਡਲ ਯੂਰਪੀਅਨ ਯੂਨੀਅਨ (ਈਯੂ) ਦੇ ਸਟੈਂਡਰਡ ਤੋਂ ਜ਼ਿਆਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਛੱਡਦਾ ਹੈ। ਫਰਾਂਸ ਦੇ ਇਸ ਫ਼ੈਸਲੇ 'ਤੇ ਐਪਲ ਨੇ ਕਿਹਾ, 'ਅਸੀਂ ਫ੍ਰੈਂਚ ਰੈਗੂਲੇਟਰਾਂ ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਉਪਭੋਗਤਾਵਾਂ ਲਈ ਇਕ ਸਾਫਟਵੇਅਰ ਅਪਡੇਟ ਜਾਰੀ ਕਰਾਂਗੇ। ਐਪਲ ਨੇ ਸਪੱਸ਼ਟ ਕੀਤਾ ਹੈ ਕਿ ਸੁਰੱਖਿਆ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਇਹ ਮੁੱਦਾ ਸਿਰਫ ਫ੍ਰੈਂਚ ਰੈਗੂਲੇਟਰਾਂ ਦੇ ਇਕ ਖ਼ਾਸ ਟੈਸਟਿੰਗ ਪ੍ਰੋਟੋਕੋਲ ਨਾਲ ਸਬੰਧਤ ਹੈ।
ਜੇਕਰ ਅਪਡੇਟ ਤੋਂ ਬਾਅਦ ਵੀ ਰੇਡੀਏਸ਼ਨ ਜ਼ਿਆਦਾ ਰਹਿੰਦੀ ਹੈ, ਤਾਂ ਵਿਕਰੀ 'ਤੇ ਪਾਬੰਦੀ ਜਾਰੀ ਰਹੇਗੀ
ਡਿਜੀਟਲ ਮੰਤਰਾਲੇ ਨੇ ਕਿਹਾ, 'ਦੇਸ਼ ਦਾ ਰੇਡੀਏਸ਼ਨ ਵਾਚਡੌਗ ਇਹ ਪਤਾ ਲਗਾਉਣ ਲਈ ਸਾਫਟਵੇਅਰ ਅਪਡੇਟ ਦੀ ਤੇਜ਼ੀ ਨਾਲ ਜਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ ਕਿ ਇਹ ਯੂਰਪੀ ਸੰਘ ਦੇ ਮਾਪਦੰਡਾਂ ਦੇ ਦਾਇਰੇ 'ਚ ਹੈ ਜਾਂ ਨਹੀਂ। ਜੇਕਰ ਇਹ ਜ਼ਿਆਦਾ ਹੈ ਤਾਂ ਆਈਫੋਨ-12 ਦੀ ਵਿਕਰੀ 'ਤੇ ਪਾਬੰਦੀ ਜਾਰੀ ਰਹੇਗੀ। ਬਲੂਮਬਰਗ ਦੀ ਰਿਪੋਰਟ ਮੁਤਾਬਕ ਐਪਲ ਨੇ ਫਰਾਂਸ 'ਚ ਆਈਫੋਨ-12 ਦੇ ਰੇਡੀਏਸ਼ਨ ਵਿਵਾਦ ਨੂੰ ਲੈ ਕੇ ਆਪਣੇ ਟੈਕ ਸਪੋਰਟ ਸਟਾਫ ਨੂੰ ਕੋਈ ਵੀ ਬਿਆਨ ਦੇਣ ਜਾਂ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸਟਾਫ ਨੂੰ ਕਿਹਾ ਗਿਆ ਹੈ ਕਿ ਜੇਕਰ ਗਾਹਕ ਇਸ ਬਾਰੇ ਕੋਈ ਸਵਾਲ ਪੁੱਛਣ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਸਾਨੂੰ ਇਸ ਵਿਸ਼ੇ 'ਤੇ ਕੋਈ ਜਾਣਕਾਰੀ ਨਹੀਂ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8