ਸਿੰਗਾਪੁਰ ’ਚ ਨਿਵੇਸ਼ਕਾਂ ਨੂੰ ਕ੍ਰਿਪਟੋਕਰੰਸੀ ਘਪਲੇ ਦੇ ਜ਼ਰੀਏ ਲਾਇਆ ਗਿਆ ਸਭ ਤੋਂ ਜ਼ਿਆਦਾ ‘ਚੂਨਾ’

Monday, Feb 21, 2022 - 02:15 AM (IST)

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੇ ਨਿਵੇਸ਼ਕਾਂ ਨੂੰ ਪਿਛਲੇ 3 ਸਾਲਾਂ ’ਚ ਕਿਸੇ ਹੋਰ ਧੋਖਾਦੇਹੀ ਦੀ ਤੁਲਨਾ ’ਚ ਫਰਜ਼ੀ ਨਿਵੇਸ਼ ਯੋਜਨਾਵਾਂ ’ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਵਿਸ਼ੇਸ਼ ਰੂਪ ਨਾਲ ਉਹ ਚੀਨੀ ਮੂਲ ਦੇ ‘ਪਿਗ-ਬੂਚਰਿੰਗ ਕ੍ਰਿਪਟੋਕਰੰਸੀ ਘਪਲੇ ਦਾ ਸਭ ਤੋਂ ਵੱਡਾ ਸ਼ਿਕਾਰ ਬਣੇ ਹਨ। ਨਿਵੇਸ਼ਕਾਂ ਨੂੰ ਪਿਛਲੇ ਸਾਲ ਇਸ ਤਰ੍ਹਾਂ ਦੀਆਂ ਯੋਜਨਾਵਾਂ ਤੋਂ 19.09 ਕਰੋੜ ਸਿੰਗਾਪੁਰ ਡਾਲਰ ਦਾ ਨੁਕਸਾਨ ਹੋਇਆ ਹੈ।ਇਹ ਸੰਖਿਆ 2019 ਦੇ 3.69 ਕਰੋੜ ਡਾਲਰ ਦਾ ਪੰਜ ਗੁਣਾ ਤੋਂ ਵੱਧ ਹੈ।

ਇਹ ਵੀ ਪੜ੍ਹੋ : FPI ਨੇ ਫਰਵਰੀ ’ਚ ਹੁਣ ਤੱਕ ਭਾਰਤੀ ਬਾਜ਼ਾਰਾਂ ’ਚੋਂ 18,856 ਕਰੋੜ ਰੁਪਏ ਕੱਢੇ

ਇਕ ਰਿਪੋਰਟ ਅਨੁਸਾਰ ਇਸ ਤਰ੍ਹਾਂ ਦੀ ਧੋਖੇਬਾਜ਼ੀ ਨੂੰ ਅੰਜਾਮ ਦੇਣ ਵਾਲੇ ਨਿਵੇਸ਼ਕਾਂ ਨੂੰ ਅਜਿਹੀਆਂ ਯੋਜਨਾਵਾਂ ’ਚ ਨਿਵੇਸ਼ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਰਿਸ਼ਤਾ ਬਣਾਉਣ ’ਚ ਮਹੀਨੇ ਲਾਉਂਦੇ ਹਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿੰਗਾਪੁਰ ’ਚ ਹਾਲ ’ਚ ‘ਪਿਗ ਬੂਚਰਿੰਗ ਘਪਲਾ ਸਾਹਮਣੇ ਆਇਆ ਹੈ। ਇਸ ’ਚ ਚੀਨੀ ਸ਼ਬਦ ‘ਸ਼ਾ ਝੂ ਪਾਨ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਮਤਲਬ ਹੱਤਿਆ ਕਰਨ ਤੋਂ ਪਹਿਲਾਂ ਇਕ ਸੂਰ ਨੂੰ ਮੋਟਾ ਕਰਨ ਨਾਲ ਹੈ। ਇਸ ਨੂੰ ਮੁਲਜ਼ਮਾਂ ਨੇ ਖੁਦ ਘਪਲੇ ਦਾ ਵਰਣਨ ਕਰਨ ਲਈ ਬਣਾਇਆ ਸੀ। ਜਾਲਸਾਜ਼ ਫਰਜ਼ੀ ਨਿਵੇਸ਼ ਯੋਜਨਾਵਾਂ ’ਚ ਨਿਵੇਸ਼ ਕਰਨ ਦੀ ਬੇਨਤੀ ਕਰਨ ਤੋਂ ਪਹਿਲਾਂ ਲਕਸ਼ ਯਾਨੀ ਨਿਵੇਸ਼ਕਾਂ ਨਾਲ ਨਜ਼ਦੀਕੀ ਬਣਾਉਣ ’ਚ ਮਹੀਨੇ ਲਗਾਉਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਬਸਪਾ ਪ੍ਰਧਾਨ ਜਸਬੀਰ ਸਿੰਘ ਦੀਆਂ ਦੋ ਥਾਂਵਾਂ ’ਤੇ ਬਣੀਆਂ ਵੋਟਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਪਿਆ ਰੌਲਾ

ਸਿੰਗਾਪੁਰ ਦੈਨਿਕ ਨੇ ਸਮਾਚਾਰ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2016 ’ਚ ਚੀਨ ’ਚ ਇਸ ਤਰ੍ਹਾਂ ਦੇ ਘਪਲੇ ਸ਼ੁਰੂ ਹੋਏ। ਉਸ ਸਮੇਂ ਘਪਲੇਬਾਜ਼ਾਂ ਨੇ ਪੀੜਤਾਂ ਨੂੰ ਨਕਲੀ ਜੂਏ ਦੀਆਂ ਵੈੱਬਸਾਈਟਾਂ ’ਤੇ ਦਾਅ ਲਾਉਣ ਲਈ ਤਿਆਰ ਕੀਤਾ। ਚੀਨੀ ਸਰਕਾਰ ਨੇ 2018 ’ਚ ਗ਼ੈਰ-ਕਾਨੂੰਨੀ ਸੱਟੇਬਾਜ਼ੀ ’ਤੇ ਨੁਕੇਲ ਕੱਸੀ ਪਰ ਜਾਲਸਾਜ਼ਾਂ ਨੇ ਫਿਰ ਦੱਖਣ-ਪੂਰਬ ਏਸ਼ੀਆ ’ਚ ਚੀਨੀ ਭਾਸ਼ੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਇਆ । ਜਿਵੇਂ-ਜਿਵੇਂ ਯੂਰਪ ਤੇ ਅਮਰੀਕਾ ’ਚ ਜਨਸੰਖਿਆ ਦਾ ਵਿਸਥਾਰ ਹੋਇਆ, ਕ੍ਰਿਪਟੋਕਰੰਸੀ ਨਿਵੇਸ਼ ਦੀ ਵੱਧਦੀ ਲੋਕਪ੍ਰਿਅਤਾ ਦੇ ਨਾਲ-ਨਾਲ ਘਪਲੇ ਦੀ ਰਣਨੀਤੀ ਵਿਕਸਤ ਹੋਈ।

ਇਹ ਵੀ ਪੜ੍ਹੋ : ਭੁਲੱਥ : ਬੀਬੀ ਜਗੀਰ ਕੌਰ ਤੇ ਸੁਖਪਾਲ ਖਹਿਰਾ ਸਮੇਤ 11 ਉਮੀਦਵਾਰਾਂ ਦੀ ਕਿਸਮਤ EVM ’ਚ ਬੰਦ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News