5 ਅਗਸਤ ਤੋਂ ਜਾਰਡਨ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੁਬਾਰਾ ਹੋਣਗੀਆਂ ਸ਼ੁਰੂ

Monday, Jul 27, 2020 - 12:53 PM (IST)

5 ਅਗਸਤ ਤੋਂ ਜਾਰਡਨ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਦੁਬਾਰਾ ਹੋਣਗੀਆਂ ਸ਼ੁਰੂ

ਅੰਮਾਨ- ਜਾਰਡਨ ਹਵਾਈ ਅੱਡੇ ਤੋਂ 5 ਅਗਸਤ ਤੋਂ ਕੌਮਾਂਤਰੀ ਉਡਾਣਾਂ ਮੁੜ ਬਹਾਲ ਕੀਤੀਆਂ ਜਾਣਗੀਆਂ। ਜਰਮਨ ਨਾਗਰਿਕ ਹਵਾਬਾਜ਼ੀ ਰੈਗੂਲੇਟਰੀ ਕਮਿਸ਼ਨ ਦੇ ਮੁੱਖ ਕਮਿਸ਼ਨਰ ਹੈਥਮ ਮਿਸਤੋ ਨੇ ਕਿਹਾ ਕਿ ਜਾਰਡਨ ਜਾਣ-ਆਉਣ ਵਾਲੇ ਯਾਤਰੀਆਂ ਲਈ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਉਨ੍ਹਾਂ ਨੂੰ ਲੋੜੀਂਦੇ ਟੈਸਟ ਕਰਵਾਉਣੇ ਪੈਣਗੇ।

 

ਉਨ੍ਹਾਂ ਕਿਹਾ ਕਿ 5 ਅਗਸਤ ਤੋਂ ਜਾਰਡਨ ਤੋਂ 22 ਦੇਸ਼ਾਂ ਲਈ ਉਡਾਣ ਸੇਵਾਵਾਂ ਮੁੜ ਬਹਾਲ ਕੀਤੀਆਂ ਜਾਣਗੀਆਂ ਅਤੇ ਇਸ ਸਬੰਧੀ ਹਰ ਦੋ ਹਫ਼ਤਿਆਂ ਵਿਚ ਜਾਣਕਾਰੀ ਦਿੱਤੀ ਜਾਵੇਗੀ। ਮਿਸਤੋ ਮੁਤਾਬਕ ਜਾਰਡਨ ਆਉਣ ਵਾਲੇ ਯਾਤਰੀਆਂ ਦੀ ਇੱਥੇ ਪਹੁੰਚਣ 'ਤੇ ਜਾਂਚ ਕੀਤੀ ਜਾਣੀ ਹੈ, ਜਦੋਂਕਿ ਇੱਥੋਂ ਜਾਣ ਵਾਲੇ ਯਾਤਰੀਆਂ ਦਾ ਹਵਾਈ ਜਹਾਜ਼ 'ਤੇ ਚੜ੍ਹਨ ਤੋਂ ਪਹਿਲਾਂ ਟੈਸਟ ਕੀਤਾ ਜਾਵੇਗਾ। ਜਾਰਡਨ ਦੇ ਸਿਹਤ ਮੰਤਰੀ ਸਾਦ ਜੱਬਰ ਨੇ ਕਿਹਾ ਕਿ ਐਤਵਾਰ ਨੂੰ ਦੇਸ਼ ਵਿਚ ਕੋਰੋਨਾ ਦੇ 14 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸੰਕ੍ਰਮਿਤ ਲੋਕਾਂ ਦੀ ਗਿਣਤੀ ਇੱਥੇ 1,168 ਹੋ ਗਈ ਹੈ।


author

Lalita Mam

Content Editor

Related News