ਕੌਮਾਂਤਰੀ ਉਡਾਣਾਂ ਲਈ 3 ਦਿਨਾਂ ’ਚ ਤਿਆਰ ਹੋ ਜਾਏਗਾ ਕਾਬੁਲ ਦਾ ਹਵਾਈ ਅੱਡਾ

Friday, Sep 10, 2021 - 11:30 AM (IST)

ਕੌਮਾਂਤਰੀ ਉਡਾਣਾਂ ਲਈ 3 ਦਿਨਾਂ ’ਚ ਤਿਆਰ ਹੋ ਜਾਏਗਾ ਕਾਬੁਲ ਦਾ ਹਵਾਈ ਅੱਡਾ

ਕਾਬੁਲ (ਅਨਸ) - ਤਾਲਿਬਾਨ ਅਧਿਕਾਰੀਆਂ ਅਤੇ ਤਕਨੀਕੀ ਟੀਮਾਂ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ਵਿੱਚ ਵੀਰਵਾਰ ਨੂੰ ਕਿਹਾ ਗਿਆ ਕਿ ਕਾਬੁਲ ਵਿੱਚ ਹਾਮਿਦ ਕਰਜਈ ਕੌਮਾਂਤਰੀ ਹਵਾਈ ਅੱਡਾ ਅਗਲੇ 3 ਦਿਨਾਂ ਵਿੱਚ ਕੌਮਾਂਤਰੀ ਉਡਾਣ ਸੇਵਾਵਾਂ ਲਈ ਤਿਆਰ ਹੋ ਜਾਏਗਾ। ਅਮਰੀਕੀ ਫੌਜੀਆਂ ਦੀ ਵਾਪਸੀ ਦਰਮਿਆਨ ਹਵਾਈ ਅੱਡੇ ’ਤੇ 20 ਮਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਇਆ।

ਪੜ੍ਹੋ ਇਹ ਵੀ ਖ਼ਬਰ - ਥਾਣਾ ਮਜੀਠਾ ਦੇ ASI ਦਾ ਕਾਰਨਾਮਾ : ਗੱਲ ਸੁਨਣ ਦੀ ਥਾਂ ਨੌਜਵਾਨ ਨਾਲ ਖਹਿਬੜਿਆ, ਜੜਿਆ ਥੱਪੜ (ਤਸਵੀਰਾਂ)

ਸੀਰੀਆ ਦੇ ਦੱਰਾ ’ਚ ਵਿਦਰੋਹੀਆਂ ਨੇ ਹਥਿਆਰ ਸੁੱਟੇ, ਫੌਜ ਨੇ ਰਾਸ਼ਟਰੀ ਝੰਡਾ ਲਹਿਰਾਇਆ
ਦਮਿਸ਼ਕ (ਅਨਸ) - ਸੀਰੀਆਈ ਫੌਜ ਨੇ ਹਥਿਆਰਬੰਦ ਵਿਦਰੋਹੀਆਂ ਨਾਲ ਰੂਸੀ-ਵਿਚਾਲੇ ਸਮਝੌਤੇ ਤੋਂ ਬਾਅਦ ਦੱਰਾ ਅਲ-ਬਲਾਦ ਇਲਾਕੇ ਵਿਚ ਰਾਸ਼ਟਰੀ ਝੰਡਾ ਲਹਿਰਾਇਆ। ਵਿਦਰੋਹੀਆਂ ਨੇ ਉਥੇ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਆਤਮਸਮਰਪਣ ਕਰ ਦਿੱਤਾ। ਪਿਛਲੇ ਕੁਝ ਹਫਤਿਆਂ ਵਿਚ ਰੂਸ ਨੇ ਦੱਰਾ ਵਿਚ ਮਹੀਨਿਆਂ ਤੋਂ ਚਲ ਰਹੇ ਤਣਾਅ ਨੂੰ ਘੱਟ ਕਰਨ ਲਈ ਇਕ ਸੌਦੇ ਨੂੰ ਸਫਲ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਮਾਮਾ-ਭਾਣਜੀ ਦੇ ਰਿਸ਼ਤੇ ਹੋਏ ਤਾਰ-ਤਾਰ, ਪ੍ਰੇਮ ਵਿਆਹ ਕਰਾਉਣ ਮਗਰੋਂ ਕੀਤੀ ਖ਼ੁਦਕੁਸ਼ੀ (ਵੀਡੀਓ)


author

rajwinder kaur

Content Editor

Related News