ਭਾਰਤੀ ਮਛੇਰਿਆਂ ਦੇ ਕਤਲ ਮਾਮਲੇ ''ਚ ਸੁਣਵਾਈ ਕਰੇਗਾ ਅੰਤਰਰਾਸ਼ਟਰੀ ਕੋਰਟ
Friday, Dec 21, 2018 - 05:45 PM (IST)

ਰੋਮ— ਇਕ ਅੰਤਰਰਾਸ਼ਟਰੀ ਕੋਰਟ ਭਾਰਤ ਦੇ ਦੋ ਮਛੇਰਿਆਂ ਦੇ ਕਤਲ ਦੇ ਦੋਸ਼ੀ ਦੋ ਇਤਾਲਵੀ ਮਰੀਨਾਂ ਦੇ ਮਾਮਲੇ ਦੀ ਸੁਣਵਾਈ 'ਚ ਸੁਣਵਾਈ ਕਰੇਗਾ। ਕੋਰਟ ਨੂੰ ਇਸ ਬਾਰੇ 'ਚ ਫੈਸਲਾ ਦੇਣਾ ਹੈ ਕਿ ਮਰੀਨਾਂ ਦੇ ਖਿਲਾਫ ਸੁਣਵਾਈ ਭਾਰਤ ਤੇ ਇਟਲੀ 'ਚੋਂ ਕਿਥੇ ਹੋਣੀ ਚਾਹੀਦੀ ਹੈ।
ਇਟਲੀ ਦੀ ਇਕ ਪੱਤਰਕਾਰ ਏਜੰਸੀ ਨੇ ਖਬਰ ਦਿੱਤੀ ਹੈ ਕਿ ਹੇਗ ਸਥਿਤ 'ਪਰਮਾਨੈਂਟ ਕੋਰਟ ਆਫ ਆਰਬੀਟ੍ਰੇਸ਼ਨ' 8 ਤੋਂ 20 ਜੁਲਾਈ ਤੱਕ ਸਲਵਾਤੋਰੇ ਗਿਰੋਨੇ ਤੇ ਉਸ ਦੇ ਸਾਥੀ ਮਰੀਨ ਮਾਸਿਮਿਲਿਆਨੋ ਲਾਤੋਰੇ ਦੇ ਮਾਮਲੇ ਦੀ ਸੁਣਵਾਈ ਕਰੇਗਾ। ਇਸ ਤੋਂ ਬਾਅਦ ਜੱਜਾਂ ਨੂੰ 6 ਮਹੀਨਿਆਂ ਦੇ ਅੰਦਰ ਆਪਣਾ ਫੈਸਲਾ ਸੁਣਾਉਣਾ ਹੋਵੇਗਾ। ਖਬਰ 'ਚ ਕਿਹਾ ਗਿਆ ਹੈ ਕਿ ਸੁਣਵਾਈ ਪਹਿਲਾਂ 22 ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ਸੀ ਪਰ ਪੰਜਾਂ 'ਚੋਂ ਇਕ ਜੱਜ ਦੇ ਦਿਹਾਂਤ ਕਾਰਨ ਸੁਣਵਾਈ ਟਲ ਗਈ। ਇਸ ਬਹੁਚਰਚਿਤ ਮਾਮਲੇ ਕਰਕੇ ਭਾਰਤ ਤੇ ਇਟਲੀ ਦੇ ਸਬੰਧਾਂ 'ਚ ਖਟਾਸ ਆ ਗਈ ਹੈ। ਇਟਲੀ 2015 'ਚ ਅੰਤਰਰਾਸ਼ਟਰੀ ਕਾਰਵਾਈ ਸ਼ੁਰੂ ਕਰਦੇ ਹੋਏ ਇਸ ਵਿਵਾਦ ਨੂੰ ਨੀਦਰਲੈਂਟ ਸਥਿਤ ਕੋਰਟ 'ਚ ਲੈ ਗਿਆ ਸੀ ਤੇ ਉਸ ਨੇ ਇਸ ਬਾਰੇ ਫੈਸਲਾ ਕਰਨ ਨੂੰ ਕਿਹਾ ਸੀ ਕਿ ਮਰੀਨਾਂ ਦੇ ਖਿਲਾਫ ਸੁਣਵਾਈ ਭਾਰਤ ਤੇ ਇਟਲੀ 'ਚ ਕਿਥੇ ਹੋਣੀ ਚਾਹੀਦੀ ਹੈ।
ਭਾਰਤ ਦਾ ਕਹਿਣਾ ਹੈ ਕਿ ਦੋਵਾਂ ਮਰੀਨਾਂ ਨੂੰ ਭਾਰਤੀ ਅਦਾਲਤ 'ਚ ਸੁਣਵਾਈ ਲਈ ਵਾਪਸ ਆਉਣਾ ਚਾਹੀਦਾ ਹੈ। ਦੋਵਾਂ ਮਰੀਨਾਂ ਨੂੰ ਭਾਰਤ 'ਚ ਗ੍ਰਿਫਤਾਰ ਕੀਤਾ ਗਿਆ ਸੀ ਪਰ ਲਾਤੋਰੇ ਨੂੰ ਦਿਲ ਦਾ ਦੌਰਾ ਪੈਣ 'ਤੇ ਉਸ ਨੂੰ ਇਟਲੀ ਵਾਪਸ ਜਾਣ ਦੀ ਆਗਿਆ ਦੇ ਦਿੱਤੀ ਗਈ। ਗਿਰੋਨੇ ਨੂੰ 2016 'ਚ ਸਵਦੇਸ਼ ਜਾਣ ਦੀ ਆਗਿਆ ਮਿਲੀ ਸੀ। ਇਲਟੀ ਦੇ ਝੰਡੇ ਵਾਲੇ ਤੇਲ ਟੈਂਕਰ 'ਏਨਰਿਕਾ ਲੈਕਸੀ' 'ਚ ਸਵਾਰ ਮਰੀਨਾਂ 'ਤੇ 15 ਜਨਵਰੀ 2012 ਨੂੰ ਕੇਰਲ ਦੇ ਤੱਟ 'ਤੇ ਦੋ ਭਾਰਤੀ ਮਛੇਰਿਆਂ ਦੀ ਹੱਤਿਆਂ ਕਰਨ ਦਾ ਦੋਸ਼ ਹੈ।