ਅੰਤਰਰਾਸ਼ਟਰੀ ਅਦਾਲਤ ਰੂਸ ਨੂੰ ਹਮਲਾ ਰੋਕਣ ਲਈ ਹੁਕਮ ਦੇਣ ਦੀ ਬੇਨਤੀ 'ਤੇ ਕਰੇਗਾ ਫ਼ੈਸਲਾ
Wednesday, Mar 16, 2022 - 08:46 PM (IST)
ਹੇਗ-ਸੰਯੁਕਤ ਰਾਸ਼ਟਰ ਦੀ ਚੋਟੀ ਦੀ ਅਦਾਲਤ ਰੂਸ ਨੂੰ ਆਪਣੇ ਵਿਨਾਸ਼ਕਾਰੀ ਹਮਲੇ ਨੂੰ ਰੋਕਣ ਲਈ ਯੂਕ੍ਰੇਨ ਦੀ ਬੇਤਨੀ 'ਤੇ ਬੁੱਧਵਾਰ ਨੂੰ ਇਕ ਹੁਕਮ ਜਾਰੀ ਕਰਨ ਦੇ ਬਾਰੇ 'ਚ ਫੈਸਲਾ ਲੈਣ ਵਾਲੀ ਹੈ। ਹਾਲਾਂਕਿ, ਇਹ ਦੇਖਿਆ ਜਾਣਾ ਬਾਕੀ ਹੈ ਕਿ ਕੀ ਮਾਸਕੋ ਅੰਤਰਰਾਸ਼ਟਰੀ ਅਦਾਲਤ ਦੇ ਕਿਸੇ ਹੁਕਮ ਦੀ ਪਾਲਣਾ ਕਰਦਾ ਹੈ ਜਾਂ ਨਹੀਂ। ਪਿਛਲੇ ਹਫ਼ਤੇ, ਯੂਕ੍ਰੇਨ ਦੇ ਵਕੀਲਾਂ ਨੇ ਆਪਣੇ ਸ਼ਕਤੀਸ਼ਾਲੀ ਗੁਆਂਢੀ ਦੇਸ਼ 'ਤੇ ਦੋਸ਼ ਲਾਇਆ ਕਿ ਉਹ ਵਹਿਸ਼ੀ ਹਮਲੇ 'ਚ ਘੇਰਾਬੰਦੀ ਕਰਨ ਦੀ ਮੱਧਕਾਲੀ ਰਣਨੀਤੀ ਦਾ ਸਹਾਰਾ ਲੈ ਰਿਹਾ ਹੈ।
ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ
ਜੇਕਰ ਇਸ ਅਦਾਲਤ ਦੇ ਕਿਸੇ ਹੁਕਮ ਦੀ ਪਾਲਣਾ ਕਰਨ ਤੋਂ ਕੋਈ ਦੇਸ਼ ਇਨਕਾਰ ਕਰਦਾ ਹੈ ਤਾਂ ਇਸ ਦੇ ਜੱਜ ਸੰਯੁਕਤ ਰਾਸ਼ਟਰ ਪ੍ਰੀਸ਼ਦ ਤੋਂ ਕਾਰਵਾਈ ਦੀ ਮੰਗ ਕਰ ਸਕਦੇ ਹਨ, ਜਿਥੇ ਰੂਸ ਨੂੰ ਵੀਟੋ ਸ਼ਕਤੀ ਪ੍ਰਾਪਤ ਹੈ। ਯੂਕ੍ਰੇਨ ਨੇ ਅੰਤਰਰਾਸ਼ਟਰੀ ਅਦਾਲਤ ਦੇ ਜੱਜਾਂ ਤੋਂ ਰੂਸ ਨੂੰ ਫੌਜੀ ਕਾਰਵਾਈ ਤੁਰੰਤ ਬੰਦ ਕਰਨ ਦਾ ਹੁਕਮ ਦੇਣ 'ਤੇ ਨਿਰਭਰ ਕਰੇਗੀ ਕਿ ਅਦਾਲਤ ਪਹਿਲੀ ਨਜ਼ਰੇ ਆਪਣੇ ਅਧਿਕਾਰ ਖੇਤਰ ਤਹਿਤ ਇਸ ਨੂੰ ਸਵੀਕਾਰ ਕਰਦਾ ਹੈ।
ਇਹ ਵੀ ਪੜ੍ਹੋ : ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ