ਅਜਿਹਾ ਪਿੰਡ ਜਿਥੇ ਮੁੰਡਿਆਂ ਨੂੰ ਤਰਸ ਰਹੀਆਂ ਹਨ ਕੁੜੀਆਂ

04/22/2019 8:11:51 PM

ਬ੍ਰਾਜ਼ੀਲ— ਉਂਝ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਅਕਸਰ ਲੜਕੇ ਲੜਕੀਆਂ ਦੀ ਚਾਹਤ 'ਚ ਰਹਿੰਦੇ ਹਨ। ਲੜਕਿਆਂ ਨੂੰ ਲੜਕੀਆਂ ਦਾ ਇੰਤਜ਼ਾਰ ਰਹਿੰਦਾ ਹੈ ਪਰ ਤੁਸੀਂ ਸੁਣਿਆ ਹੈ ਕਿ ਲੜਕੀਆਂ ਵੀ ਲੜਕਿਆਂ ਦਾ ਇੰਤਜ਼ਾਰ ਕਰ ਰਹੀਆਂ ਹਨ। ਜੀ ਹਾਂ ਇਕ ਦੁਨੀਆ 'ਚ ਇਕ ਅਜਿਹਾ ਪਿੰਡ ਵੀ ਹੈ, ਜਿਥੋਂ ਦੀਆਂ ਖੂਬਸੂਰਤ ਲੜਕੀਆਂ ਲੜਕਿਆਂ ਲਈ ਤਰਸ ਰਹੀਆਂ ਹਨ। ਇਥੇ ਲੜਕੀਆਂ ਲਈ ਵਿਆਹ ਕਰਨਾ ਬੇਹੱਦ ਮੁਸ਼ਕਲ ਕੰਮ ਹੈ। ਜਾਣੋ ਕਿਉਂ ਇਸ ਥਾਂ ਦੀਆਂ ਖੂਬਸੂਰਤ ਲੜਕੀਆਂ ਨੂੰ ਲੜਕੇ ਨਸੀਬ ਨਹੀਂ ਹੋ ਰਹੇ ਹਨ? ਇਸ ਗੱਲ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।

ਦਰਅਸਲ ਬ੍ਰਾਜ਼ੀਲ ਦਾ ਨੋਇਵਾ ਦੋ ਕੋਰੇਡੇਅਰੋ ਕਸਬਾ ਪਹਾੜਾਂ ਦਰਮਿਆਨ ਵੱਸਿਆ ਹੈ। ਇਹ ਕਸਬਾ ਜਿੰਨਾ ਖੂਬਸੂਰਤ ਹੈ, ਓਨੀਆਂ ਹੀ ਖੂਬਸੂਰਤ ਇਥੋਂ ਦੀਆਂ ਜਵਾਨ ਲੜਕੀਆਂ ਹਨ। ਦੱਸਿਆ ਜਾਂਦਾ ਹੈ ਕਿ ਇਸ ਕਸਬੇ 'ਚ ਰਹਿਣ ਵਾਲੀਆਂ 20 ਤੋਂ 34 ਸਾਲ ਦੀਆਂ ਹਜ਼ਾਰਾਂ ਖੂਬਸੂਰਤ ਲੜਕੀਆਂ ਵਿਆਹ ਕਰਨ ਲਈ ਕੁਆਰੇ ਲੜਕਿਆਂ ਦੀ ਭਾਲ ਕਰ ਰਹੀਆਂ ਹਨ ਪਰ ਵਿਆਹ ਲਈ ਉਨ੍ਹਾਂ ਨੂੰ ਲੜਕੇ ਹੀ ਨਹੀਂ ਮਿਲ ਰਹੇ ਹਨ। ਬ੍ਰਾਜ਼ੀਲ ਦੇ ਨੋਇਵਾ ਦੋ ਕੋਰੇਡੇਅਰੋ ਕਸਬੇ 'ਚ ਲੜਕੇ ਵੀ ਹਨ ਪਰ ਉਹ ਜ਼ਿਆਦਾਤਰ ਸ਼ਹਿਰ ਚਲੇ ਗਏ ਹਨ। ਇਸ ਲਈ ਪਿੰਡ ਨੂੰ ਵਿਕਾਸ ਦੇ ਰਾਹ 'ਤੇ ਲਿਆਉਣ ਦੀ ਜ਼ਿੰਮੇਵਾਰੀ ਔਰਤਾਂ ਦੇ ਮੋਢੇ 'ਤੇ ਆ ਗਈ ਹੈ। ਇਸ ਕਸਬੇ 'ਚ ਰਹਿਣ ਵਾਲੀਆਂ ਲੜਕੀਆਂ ਪਿਆਰ ਅਤੇ ਵਿਆਹ ਦਾ ਸੁਪਨਾ ਦੇਖਦੀਆਂ ਹਨ ਪਰ ਸਿਰਫ ਵਿਆਹ ਲਈ ਕਸਬਾ ਨਹੀਂ ਛੱਡਣਾ ਚਾਹੁੰਦੀਆਂ। 

ਇਸ ਕਸਬੇ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਥੇ ਲੜਕੀਆਂ ਦੇ ਮੁਕਾਬਲੇ ਲੜਕਿਆਂ ਦੀ ਗਿਣਤੀ ਬੇਹੱਦ ਘੱਟ ਹੈ। ਇਥੇ ਰਹਿਣ ਵਾਲੀਆਂ ਲੜਕੀਆਂ ਚਾਹੁੰਦੀਆਂ ਹਨ ਕਿ ਦੂਜੇ ਪਿੰਡਾਂ ਦੇ ਲੋਕ ਉਨ੍ਹਾਂ ਨਾਲ ਵਿਆਹ ਕਰਨ ਅਤੇ ਉਨ੍ਹਾਂ ਨਾਲ ਇਥੇ ਵੱਸ ਜਾਣ। ਸਿਰਫ ਇਸੇ ਕਾਰਨ ਲੜਕੀਆਂ ਨੂੰ ਵਿਆਹ ਲਈ ਲੜਕੇ ਨਹੀਂ ਮਿਲ ਰਹੇ ਹਨ। ਇਸ ਕਸਬੇ 'ਚ ਬਹੁਤ ਹੀ ਘੱਟ ਮਰਦ ਹਨ, ਜਿਸ 'ਚੋਂ ਕਈ ਵਿਆਹੁਤਾ ਹਨ ਅਤੇ ਜੋ ਕੁਆਰੇ ਹਨ, ਉਹ ਉਮਰ 'ਚ ਕਾਫੀ ਛੋਟੇ ਹਨ। ਦੱਸਿਆ ਜਾਂਦਾ ਹੈ ਕਿ ਲੜਕੇ ਅਤੇ ਲੜਕੀਆਂ ਦੀ ਜਨਮ ਦਰ 'ਚ ਅਸਮਾਨਤਾ ਕਾਰਨ ਹੀ ਇਸ ਕਸਬੇ 'ਚ ਇਹ ਸਮੱਸਿਆ ਪੈਦਾ ਹੋਈ ਹੈ। ਲੜਕਿਆਂ ਦੀ ਕਮੀ ਹੋਣ ਕਾਰਨ ਇਥੇ ਔਰਤਾਂ ਦਾ ਹੀ ਦਬਦਬਾ ਹੈ। ਇਥੋਂ ਤੱਕ ਕਿ ਔਰਤਾਂ ਦੇ ਬਣਾਏ ਨਿਯਮਾਂ ਮੁਤਾਬਕ ਹੀ ਮਰਦਾਂ ਨੂੰ ਚੱਲਣਾ ਪੈਂਦਾ ਹੈ।


Baljit Singh

Content Editor

Related News