ਕੀੜੇ-ਮਕੌੜਿਆਂ ਦੀ ਦਵਾਈ ''ਚ ਪਾਇਆ ਜਾਣ ਵਾਲਾ ਪਦਾਰਥ ਦੂਰ ਭਜਾ ਸਕਦੈ ਕੋਰੋਨਾ

Saturday, Aug 29, 2020 - 12:51 AM (IST)

ਕੀੜੇ-ਮਕੌੜਿਆਂ ਦੀ ਦਵਾਈ ''ਚ ਪਾਇਆ ਜਾਣ ਵਾਲਾ ਪਦਾਰਥ ਦੂਰ ਭਜਾ ਸਕਦੈ ਕੋਰੋਨਾ

ਲੰਦਨ (ਰਾਜਵੀਰ ਸਮਰਾ): ਕੀੜੇ-ਮਕੌੜਿਆਂ ਨੂੰ ਮਾਰਨ ਵਾਲੀ ਦਵਾਈ ਵਿਚ ਪਾਇਆ ਜਾਣ ਵਾਲਾ ਇਕ ਸਰਗਰਮ ਪਦਾਰਥ ਕੋਵਿਡ-19 ਤੋਂ ਬਚਾਅ ਕਰ ਸਕਦਾ ਹੈ। ਬ੍ਰਿਟੇਨ ਦੀ ਪ੍ਰਯੋਗਸ਼ਾਲਾ ਵਲੋਂ ਕੀਤੇ ਗਏ ਇਕ ਸ਼ੁਰੂਆਤੀ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਡਿਫੈਂਸ ਸਾਇੰਸ ਐਂਡ ਟੈਕਨੋਲਾਜੀ ਲੈਬੋਰਟਰੀ (ਡੀ.ਐੱਸ.ਟੀ.ਐੱਲ.) ਦੇ ਵਿਗਿਆਨੀਆਂ ਨੇ ਇਕ ਬਿਆਨ ਵਿਚ ਕਿਹਾ ਕਿ ਮੋਸੀ-ਗਾਰਡ (ਮੱਛਰ ਮਾਰਨ ਵਾਲੀ ਦਵਾਈ) ਵਰਗੀਆਂ ਕੀਟਨਾਸ਼ਕ ਦਵਾਈਆਂ ਵਿਚ ਸਰਗਰਮ ਪਦਾਰਥ, ਸਿਟ੍ਰਿਯੋਡਿਓਲ ਵਿਚ ਵਾਇਰਸ ਰੋਕੂ ਵਿਸ਼ੇਸ਼ਤਾਵਾਂ ਪਾਈਆਂ ਗਈਆ ਹਨ ਜਦੋਂ ਇਕ ਪ੍ਰੀਖਣ ਦੌਰਾਨ ਪਦਾਰਥ ਨੂੰ ਵਾਇਰਸ ਨਾਲ ਮਿਲਾਇਆ ਗਿਆ।

ਅਧਿਐਨ ਦੇ ਅਣਛਪੇ ਨਤੀਜੀਆਂ ਮੁਤਾਬਕ ਮੋਸੀ-ਗਾਰਡ ਸਪ੍ਰੇ ਜਾਂ ਚਯਨਿਤ ਦੇ ਨਾਲ ਵਾਇਰਸ ਸਸਪੈਂਸ਼ਨ ਨੂੰ ਮਿਲਾਉਣ ਨਾਲ ਸਾਰਸ-ਸੀਓਵੀ-2 ਵਿਚ ਕਮੀ ਵੇਖੀ ਗਈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਇਹ ਸਪ੍ਰੇ ਵਾਰ-ਵਾਰ ਹੱਥ ਧੋਣ ਅਤੇ ਅਲਕੋਹਲ ਨਿਰਮਿਤ ਹੈਂਡ ਸੈਨੇਟਾਇਜਰ ਦੀ ਵਰਤੋਂ ਕਰਕੇ ਵਾਇਰਸ ਤੋਂ ਬਚਾਅ ਦੇ ਉਪਾਅ ਤੋਂ ਇਲਾਵਾ ਹੋਰ ਕੋਈ ਫਰਕ ਪੈਦਾ ਕਰ ਸਕੇਗਾ ਜਾਂ ਨਹੀਂ। ਸਿਟ੍ਰਿਯੋਡਿਓਲ ਯੂਕਾਲਿਪਟਸ ਸਿਟ੍ਰਿਓਡੋਰਾ ਦਰਖਤ ਦੀਆਂ ਪੱਤੀਆਂ ਤੇ ਟਹਿਣੀਆਂ ਤੋਂ ਮਿਲਦਾ ਹੈ ਤੇ ਇਸ ਨੂੰ ਡੀਟ ਦਾ ਕੁਦਰਤੀ ਬਦਲ ਦੱਸਿਆ ਜਾਂਦਾ ਹੈ ਜੋ ਕੀੜੇ ਮਾਰਨ ਵਾਲੀਆਂ ਦਵਾਈਆਂ ਵਿਚ ਇਸਤੇਮਾਲ ਹੋਣ ਵਾਲਾ ਇਕ ਹੋਰ ਪਦਾਰਥ ਹੈ। ਫੌਜੀ ਮਾਹਰਾਂ ਨੇ ਪ੍ਰਯੋਗ ਲਈ ਦੋ ਤਰੀਕੇ ਅਪਨਾਏ। ਪਹਿਲੇ ਤਰੀਕੇ ਵਿਚ ਉਤਪਾਦ ਦੇ ਵਿਸ਼ਾਣੂ ਰੋਕੂ ਗਤੀਵਿਧੀ ਦੀ ਸਮੀਖਿਆ ਕੀਤੀ ਗਈ ਜਦੋਂ ਇਸ ਨੂੰ ਤਰਲ ਦੀ ਬੂੰਦ ਦੇ ਰੂਪ ਵਿਚ ਸਿੱਧੇ ਵਾਇਰਸ 'ਤੇ ਪਾਇਆ ਗਿਆ। ਉਥੇ ਹੀ, ਦੂਜੇ ਤਰੀਕੇ ਵਿਚ ਉਤਪਾਦ ਦੀ ਸਮੀਖਿਆ ਇਸ ਨੂੰ ਲੇਟੇਕਸ ਨਾਲ ਬਣੀ 'ਸਿੰਥੈਟਿਕ ਚਮੜੀ' 'ਤੇ ਲਗਾਕੇ ਕੀਤੀ ਗਈ।

ਕੀਤੀ ਜਾਵੇਗੀ ਹੋਰ ਰਿਸਰਚ
ਅਧਿਐਨ ਤੋਂ ਪਤਾ ਲੱਗਿਆ ਕਿ ਇਕ ਮਿੰਟ ਦੇ ਤਰਲ ਸਸਪੈਂਸ਼ਨ ਪ੍ਰੀਖਣ ਵਿਚ ਦਿਖਿਆ ਕਿ ਜੇਕਰ ਵਿਸ਼ਾਣੂ ਨੂੰ ਤਰਲ ਪੜਾਅ ਵਿਚ ਮਿਲਾਇਆ ਜਾਵੇ ਤਾਂ ਮੋਸੀ-ਗਾਰਡ ਵਿਚ ਸਾਰਸ-ਸੀਓਵੀ-2 ਆਇਸੋਲੇਟ ਦੇ ਖਿਲਾਫ ਵਿਸ਼ਾਣੂ ਰੋਕੂ ਗਤੀਵਿਧੀ ਕਰਦਾ ਹੈ। ਲੇਟੇਕਸ 'ਤੇ ਕੀਤੇ ਗਏ ਅਧਿਐਨ ਵਿਚ ਵੀ ਇਹੀ ਗੱਲ ਸਾਹਮਣੇ ਆਈ ਹੈ। ਵਿਗਿਆਨੀਆਂ ਨੇ ਕਿਹਾ ਕਿ ਉਹ ਆਪਣੇ ਸ਼ੁਰੂਆਚੀ ਨਤੀਜੇ ਇਸ ਉਮੀਦ ਵਿਚ ਸਾਂਝਾ ਕਰ ਰਹੇ ਹਨ ਕਿ ਇਸ 'ਤੇ ਹੋਰ ਰਿਸਰਚ ਕੀਤੀ ਜਾਵੇ।


author

Baljit Singh

Content Editor

Related News