ਬੰਬ ਦੀ ਅਫਵਾਹ ਕਾਰਨ ਐੱਨ. ਆਰ. ਐੱਲ. ਦਫਤਰ ਨੂੰ ਕਰਵਾਇਆ ਗਿਆ ਖਾਲੀ

Friday, Dec 08, 2017 - 01:16 PM (IST)

ਬੰਬ ਦੀ ਅਫਵਾਹ ਕਾਰਨ ਐੱਨ. ਆਰ. ਐੱਲ. ਦਫਤਰ ਨੂੰ ਕਰਵਾਇਆ ਗਿਆ ਖਾਲੀ

ਸਿਡਨੀ (ਬਿਊਰੋ)— ਸ਼ੁੱਕਰਵਾਰ ਨੂੰ ਸਿਡਨੀ ਦੇ ਮੂਰੇ ਪਾਰਕ ਸਥਿਤ ਐੱਨ. ਆਰ. ਐੱਲ. ਹੈਡਕੁਆਰਟਰ ਵਿਚ ਉਸ ਸਮੇਂ ਭੱਜਦੜ ਮਚ ਗਈ, ਜਦੋਂ ਉੱਥੇ ਬੰਬ ਹੋਣ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਸਾਰ ਹੀ ਹੈਡਕੁਆਰਟਰ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ-ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਬੰਬ ਹੋਣ ਦੀ ਖਬਰ ਇਕ ਅਫਵਾਹ ਸੀ। ਇਸ ਲਈ ਕਰਮਚਾਰੀ ਜਲਦੀ ਹੀ ਵਾਪਸ ਆਪਣੇ ਕੰਮਾਂ 'ਤੇ ਚਲੇ ਗਏ।

 


Related News