ਅਜਬ-ਗਜ਼ਬ, ਬਿਸਤਰੇ 'ਤੇ ਸੌਂ ਕੇ ਹਰ ਮਹੀਨੇ 26 ਲੱਖ ਰੁਪਏ ਕਮਾਉਂਦਾ ਹੈ ਇਹ ਸ਼ਖ਼ਸ

Friday, Jul 01, 2022 - 10:12 AM (IST)

ਵਾਸ਼ਿੰਗਟਨ (ਇੰਟ.)- ਪੈਸੇ ਕਮਾਉਣ ਲਈ ਦੁਨੀਆ ਵਿਚ ਲੋਕ ਤਰ੍ਹਾਂ-ਤਰ੍ਹਾਂ ਦੇ ਬਿਜਨੈੱਸ ਕਰਦੇ ਹਨ। ਇਸ ਵਿਚੋਂ ਕੁਝ ਤਾਂ ਰੈਗੂਲਰ ਕੰਮ ਹੁੰਦੇ ਹਨ ਤਾਂ ਕੁਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਬਾਰੇ ਅਸੀਂ ਪਹਿਲਾਂ ਨਹੀਂ ਸੋਚਿਆ ਹੁੰਦਾ। ਇਕ ਸੋਸ਼ਲ ਮੀਡੀਆ ਐਨਫਲੁਐਂਸਰ ਨੇ ਅਜਿਹਾ ਹੀ ਅਨੋਖਾ ਕੰਮ ਅਪਨਾਕੇ ਆਪਣੀ ਕਮਾਈ ਨੂੰ ਵਧਾ ਲਿਆ ਹੈ। ਦਿਲਚਸਪ ਗੱਲ ਇਹ ਹੈ ਕਿ ਪੈਸੇ ਕਮਾਉਣ ਲਈ ਉਸਨੂੰ ਆਪਣੇ ਘਰ ਦਾ ਬਿਸਤਰਾ ਤੱਕ ਨਹੀਂ ਛੱਡਣਾ ਪੈਂਦਾ। ਜੈਕੀ ਬੋਹੇਮ ਨਾਂ ਦੇ ਸੋਸ਼ਲ ਮੀਡੀਆ ਐਨਫਲੂਐਂਸਰ ਦਾ ਦਾਅਵਾ ਹੈ ਕਿ ਲੋਕ ਉਸ ਨੂੰ ਨੀਂਦ ਤੋਂ ਜਗਾਉਂਦੇ ਹਨ, ਜਿਸਦੇ ਬਦਲੇ ਉਹ ਪੈਸੇ ਕਮਾ ਰਿਹਾ ਹੈ। ਸੋਸ਼ਲ ਮੀਡੀਆ ਐਨਫਲੁਐਂਸਰ ਨੇ ਅਜੀਬੋ-ਗਰੀਬ ਆਈਡੀਆ ਅਪਨਾਇਆ ਅਤੇ ਹੁਣ ਉਹ ਆਪਣੇ ਬਿਸਤਰੇ ’ਤੇ ਲੇਟੇ-ਲੇਟੇ ਹੀ ਲੋਕਾਂ ਨੂੰ ਪ੍ਰੇਸ਼ਾਨ ਕਰਨ ਨੂੰ ਕਹਿੰਦਾ ਹੈ ਅਤੇ ਇਸ ਕੰਮ ਦੇ ਬਦਲੇ ਉਹ 28,000 ਡਾਲਰ ਭਾਵ ਭਾਰਤੀ ਕਰੰਸੀ ਵਿਚ 26 ਲੱਖ ਰੁਪਏ ਕਮਾਉਂਦਾ ਹੈ।

ਇਹ ਵੀ ਪੜ੍ਹੋ: ਕੈਨੇਡਾ ਦੇ ਬੈਂਕ ’ਚ ਬੰਦੂਕਧਾਰੀਆਂ ਨੇ ਕੀਤੀ ਫਾਇਰਿੰਗ, 6 ਪੁਲਸ ਮੁਲਾਜ਼ਮ ਜ਼ਖ਼ਮੀ, ਹਮਲਾਵਰ ਢੇਰ

PunjabKesari

ਜੇਕਰ ਸਿੱਧੇ ਤੌਰ ’ਤੇ ਕਿਹਾ ਜਾਵੇ ਤਾਂ ਜੈਕੀ ਬੋਹੇਮ ਨੂੰ ਆਪਣੇ ਐਲਾਰਮ ਸਿਸਟਮ ਰਾਹੀਂ ਲੱਖਾਂ ਦਾ ਮੁਨਾਫਾ ਮਿਲ ਰਿਹਾ ਹੈ। ਉਸਨੇ ਆਪਣੇ ਪੂਰੇ ਬੈਡਰੂਮ ਨੂੰ ਲੇਜਰ, ਸਪੀਕਰ, ਬਬਲ ਮਸ਼ੀਨ ਅਤੇ ਅਜਿਹੀਆਂ ਹੀ ਬਹੁਤ ਸਾਰੀਆਂ ਚੀਜ਼ਾਂ ਨਾਲ ਭਰ ਦਿੱਤਾ ਜੋ ਕਿਸ ਦੀ ਨੀਂਦ ਤੋੜਨ ਦਾ ਕੰਮ ਕਰ ਸਕਦੀ ਹੈ। ਇਸ ਤੋਂ ਬਾਅਦ ਇੰਟਰੈਕਟਿਵ ਲਾਈਵ ਸਟ੍ਰੀਮ ਰਾਹੀਂ ਦਰਸ਼ਕ ਬੋਹੇਮ ਦੇ ਬੈਡਰੂਮ ਵਿਚ ਰੱਖੇ ਡਿਵਾਈਸਿਸ ਨੂੰ ਕੰਟਰੋਲ ਕਰ ਸਕਦੇ ਹਨ। ਬੋਹੇਮ ਆਪਣੇ ਕੁਝ ਫਾਲੋਅਰਸ ਨੂੰ ਕੁਝ ਪੈਸਿਆਂ ਦੇ ਬਦਲੇ ਉਸਨੂੰ ਜਗਾਉਣ ਲਈ ਉਤਸ਼ਾਹਿਤ ਕਰਦਾ ਹੈ। ਜੈਕੀ ਬੋਹੇਮ ਦੇ 5.2 ਲੱਖ ਤੋਂ ਜ਼ਿਆਦਾ ਫਾਲੋਅਰਸ ਹਨ। ਜੈਕੀ ਬੋਹੇਮ ਵੱਲੋਂ ਦਿੱਤਾ ਗਿਆ ਕੰਮ ਸਧਾਰਨ ਹੁੰਦਾ ਹੈ। ਬੋਹੇਮ ਆਪਣੇ ਫਾਲੋਅਰਸ ਨੂੰ ਖ਼ੁਦ ਨੂੰ ਜਗਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸ ਦੇ ਲਈ ਉਹ ਕਿਸੇ ਵੀ ਅਲਾਰਮ ਜਾਂ ਕਿਸੇ ਵੀ ਗੀਤ ਦੀ ਵਰਤੋਂ ਕਰ ਸਕਦੇ ਹਨ। ਉਸ ਦੇ ਫਾਲੋਅਰਸ ਉਸ ਨੂੰ ਇਸ ਕੰਮ ਲਈ ਪੈਸੇ ਦਿੰਦੇ ਹਨ। ਰਾਤ 12:30 ਵਜੇ ਇੱਕ ਵਿਅਕਤੀ ਨੇ ਜੈਕੀ ਨੂੰ ਬਬਲਜ਼ ਨਾਲ ਜਗਾਇਆ ਅਤੇ ਇਸ ਕਲਿੱਪ ਨੂੰ 7 ਮਿਲੀਅਨ ਲੋਕ ਦੇਖ ਚੁੱਕੇ ਹਨ। ਲੋਕ ਕਿਸੇ ਵੇਲੇ ਵੀ ਡੂੰਘੀ ਨੀਂਦ ਵਿੱਚ ਸੌਂ ਰਹੇ ਵਿਅਕਤੀ ਨੂੰ ਜਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੰਦੇ ਹਨ। ਮਿਰਰ ਦੀ ਰਿਪੋਰਟ ਦੇ ਅਨੁਸਾਰ ਸਾਰੀ ਰਾਤ ਬੋਹੇਮ ਦੇ ਨਾਲ ਇਸ ਤਰ੍ਹਾਂ ਚਲਦਾ ਰਹਿੰਦਾ ਹੈ, ਹਰ 10-15 ਸਕਿੰਟਾਂ ਬਾਅਦ ਕੋਈ ਨਾ ਕੋਈ ਆਵਾਜ਼ ਜਾਂ ਰੌਸ਼ਨੀ ਚੱਲਣ ਲੱਗਦੀ ਹੈ।

ਇਹ ਵੀ ਪੜ੍ਹੋ: ਮਸ਼ਹੂਰ WWE ਐਂਕਰ ਕਾਇਲਾ ਬ੍ਰੈਕਸਟਨ ਦਾ ਖ਼ੁਲਾਸਾ, ਮਾਂ ਦੇ ਰੇਪ ਤੋਂ ਬਾਅਦ ਮੇਰਾ ਜਨਮ ਹੋਇਆ, ਨਹੀਂ ਪਤਾ ਪਿਤਾ ਕੌਣ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News