ਪਾਕਿ ''ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ: ਦਾਲਾਂ ਦੀਆਂ ਕੀਮਤਾਂ ਅਸਮਾਨ ''ਤੇ, ਟਮਾਟਰ 400 ਦੇ ਪਾਰ

12/26/2019 3:58:39 PM

ਕਰਾਚੀ — ਸਾਲ 2019 ਪਾਕਿਸਤਾਨ ਲਈ ਸਭ ਤੋਂ ਬੁਰਾ ਸਾਲ ਰਿਹਾ। ਅੱਤਵਾਦ ਅਤੇ ਧਾਰਾ 370 ਦੇ ਮੁੱਦੇ 'ਤੇ ਜਿਥੇ ਪਾਕਿਸਤਾਨ ਦਾ ਗਲੋਬਲ ਪੱਧਰ 'ਤੇ ਮਜ਼ਾਕ ਬਣਿਆ ਉਥੇ ਪਾਕਿਸਤਾਨ 'ਚ ਬੇਲਗਾਮ ਮਹਿੰਗਾਈ ਨੇ ਆਮ ਜਨਤਾ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਸਬਜ਼ੀਆਂ ਦੇ ਬਾਅਦ ਹੁਣ ਦਾਲਾਂ ਦੀਆਂ ਕੀਮਤਾਂ ਵੀ ਸੱਤਵੇਂ ਅਸਮਾਨ 'ਤੇ ਪਹੁੰਚ ਗਈਆਂ ਹਨ। ਪਾਕਿਸਤਾਨ 'ਚ ਮਹਿੰਗਾਈ ਨੇ ਸਾਲ 2019 'ਚ ਪਿਛਲੇ ਸਾਲ ਰਿਕਾਰਡ ਤੋੜ ਦਿੱਤੇ ਹਨ। ਦਾਲ-ਰੋਟੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ।                              

ਮਹਿੰਗਾਈ ਦਰ ਵਧ ਕੇ 12.7 ਫੀਸਦੀ ਹੋਈ                                                                 

ਪਾਕਿਸਤਾਨ ਦੀ ਅਖਬਾਰ ਡਾਨ ਮੁਤਾਬਕ ਮੂੰਗੀ ਦੀ ਦਾਲ ਸਮੇਤ ਕਈ ਦਾਲਾਂ ਦੇ ਭਾਅ ਆਪਣੇ ਹੁਣ ਤੱਕ ਦੇ ਉੱਚ ਪੱਧਰ 'ਤੇ ਪਹੁੰਚ ਗਏ ਹਨ। ਰਿਟੇਲ ਮਾਰਕਿਟ 'ਚ ਮੂੰਗ 220-260 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ 'ਚ ਵਿਕ ਰਹੀ ਹੈ। ਉਥੇ ਛੋਲਿਆਂ ਦੀ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਤੋਂ ਇਲਾਵਾ ਖੰਡ ਦੀ ਕੀਮਤ ਵੀ ਵਧ ਕੇ 75 ਰੁਪਏ ਦੇ ਪਾਰ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪੀਬੀਐਸ ਯਾਨੀ ਬਿਓਰੋ ਆਫ ਸਟੈਟਿਕਸ ਮੁਤਾਬਕ ਮਹਿੰਗਾਈ ਦਰ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਕੰਜ਼ਿਊਮਰ ਮਹਿੰਗਾਈ ਦਰ ਵਧ ਕੇ 12.7 ਫੀਸਦੀ ਹੋ ਗਈ ਹੈ। ਇਹ 9 ਸਾਲ ਦਾ ਸਭ ਤੋਂ ਵਧ ਪੱਧਰ ਹੈ। ਇਕ ਮਹੀਨਾ ਪਹਿਲਾਂ ਜਿਹੜੀਆਂ ਦਾਲਾਂ ਦੀਆਂ ਕੀਮਤਾਂ 170-185 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਹੁਣ ਦਸੰਬਰ 'ਚ ਵਧ ਕੇ 210-225 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।

ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸੂਬੇ 'ਚ 40 ਕਿਲੋਗ੍ਰਾਮ ਦਾਲ ਦੀ ਕੀਮਤ 6800 ਰੁਪਏ ਤੋਂ ਵਧ ਕੇ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 7500 ਰੁਪਏ 'ਤੇ ਪਹੁੰਚ ਗਈ ਹੈ। ਦਾਲ ਦੀਆਂ ਕੀਮਤਾਂ ਵਧਣ ਦਾ ਮੁੱਖ ਕਾਰਨ ਜਮ੍ਹਾਖੋਰੀ ਦੱਸਿਆ ਜਾ ਰਿਹਾ ਹੈ।

ਸਬਜ਼ੀਆਂ ਪਾਰ ਕਰ ਰਹੀਆਂ ਕੀਮਤਾਂ ਦੇ ਰਿਕਾਰਡ

ਪਾਕਿਸਤਾਨ 'ਚ ਟਮਾਟਰ ਸਮੇਤ ਸਬਜ਼ੀਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ। ਇਕ ਕਿਲੋ ਟਮਾਟਰ ਦੀ ਕੀਮਤ 425 ਰੁਪਏ ਹੋ ਗਈ ਹੈ। ਪਾਕਿਸਤਾਨ 'ਚ ਅਗਲੇ 12 ਮਹੀਨਿਆਂ 'ਚ ਮਹਿੰਗਾਈ ਦਰ 15 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਵਿੱਤੀ ਸਾਲ 2019 ਲਈ ਇਹ ਅਨੁਮਾਨ 7.3 ਫੀਸਦੀ ਸੀ, ਜਦੋਂਕਿ 2018 'ਚ ਮਹਿੰਗਾਈ 3.9 ਫੀਸਦੀ ਸੀ।
 


Related News