ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪਹੁੰਚੇ ਸਿਡਨੀ, ਆਸਟਰੇਲੀਆਈ ਪੀ. ਐੱਮ. ਮੈਲਕਮ ਟਰਨਬੁਲ ਨਾਲ ਕਰਨਗੇ ਚਰਚਾ

02/25/2017 10:23:11 AM

ਸਿਡਨੀ— ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵੀਡੋਡੋ ਆਪਣੇ ਪਹਿਲੇ ਆਸਟਰੇਲੀਆਈ ਦੌਰੇ ਲਈ ਸ਼ਨੀਵਾਰ ਨੂੰ ਸਿਡਨੀ ਪਹੁੰਚ ਗਏ ਹਨ। ਜੋਕੋ ਅਤੇ ਉਨ੍ਹਾਂ ਦੀ ਪਤਨੀ ਇਰੀਆਨਾ ਵੀਡੋਡੋ ਜਦੋਂ ਇੱਥੇ ਪਹੁੰਚੇ ਤਾਂ ਮੀਂਹ ਪੈ ਰਿਹਾ ਸੀ। ਉਹ ਸਿਡਨੀ ਹਵਾਈ ਅੱਡੇ ''ਤੇ ਹੱਥ ''ਚ ਛੱਤਰੀ ਲੈ ਕੇ ਉਤਰੇ। ਆਸਟਰੇਲੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸੁਆਗਤ ਕੀਤਾ। ਜੋਕੋ ਆਸਟਰੇਲੀਆ ਨਾਲ ਵਪਾਰ ਅਤੇ ਨਿਵੇਸ਼ ''ਚ ਸੁਧਾਰ ਵਰਗੇ ਮੁੱਦਿਆਂ ''ਤੇ ਚਰਚਾ ਕਰਨਗੇ।
ਜੋਕੋ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨਾਲ ਸਮੁੰਦਰੀ ਕਿਨਾਰੇ ਸਥਿਤ ਇਕ ਬੰਗਲੇ ''ਚ ਰਾਤ ਦਾ ਭੋਜਨ ਕਰਨ ਤੋਂ ਪਹਿਲਾਂ ਦੁਪਹਿਰ ਦੇ ਸਮੇਂ ਕਾਰੋਬਾਰ ਜਗਤ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਸਿਡਨੀ ਦੀ ਇਕ ਅਖਬਾਰ ਵਿਚ ਛਪੇ ਇਕ ਲੇਖ ''ਚ ਟਰਨਬੁਲ ਨੇ ਲਿਖਿਆ, ''''ਇੰਡੋਨੇਸ਼ੀਆ ਨਾਲ ਸਾਡਾ ਰਿਸ਼ਤਾ ਰੋਜ਼ਾਨਾ ਡੂੰਘਾ ਹੋ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਆਸਟਰੇਲੀਆ, ਇੰਡੋਨੇਸ਼ੀਆ ਦੀ ਤੁਲਨਾ ਵਿਚ ਮਲੇਸ਼ੀਆ, ਸਿੰਗਾਪੁਰ ਅਤੇ ਥਾਈਲੈਂਡ ਨਾਲ ਵਧ ਵਪਾਰ ਕਰਦਾ ਹੈ। ਇੱਥੇ ਦੱਸ ਦੇਈਏ ਇੰਡੋਨੇਸ਼ੀਆ ਦੀ ਕੁੱਲ ਆਬਾਦੀ 25 ਕਰੋੜ ਹੈ ਅਤੇ ਉਹ ਪਾਪੁਆ ਨਿਊ ਗਿਨੀ ਤੋਂ ਬਾਅਦ ਆਸਟਰੇਲੀਆ ਦਾ ਸਭ ਤੋਂ ਨੇੜਲਾ ਗੁਆਂਢੀ ਹੈ। ਆਸਟਰੇਲੀਆ ਦੀ ਆਬਾਦੀ 2.4 ਕਰੋੜ ਹੈ।

Tanu

News Editor

Related News