ਇੰਡੋਨੇਸ਼ੀਆ ਨੇ ਭਾਰਤ ਸਮੇਤ ਇਨ੍ਹਾਂ 19 ਦੇਸ਼ਾਂ ਦੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਦਿੱਤੀ ਪ੍ਰਵੇਸ਼ ਦੀ ਇਜਾਜ਼ਤ
Friday, Oct 15, 2021 - 01:52 PM (IST)
ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਨੇ ਭਾਰਤ ਸਮੇਤ 19 ਦੇਸ਼ਾਂ ਦੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ 5 ਫ਼ੀਸਦੀ ਤੋਂ ਘੱਟ ਦੀ ਕੋਵਿਡ-19 ਸਕਾਰਾਤਮਕਤਾ ਦਰ ਨਾਲ ਦੇਸ਼ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਜਾਣਕਾਰੀ ਸਮੁੰਦਰੀ ਅਤੇ ਨਿਵੇਸ਼ ਮਾਮਲਿਆਂ ਦੇ ਤਾਲਮੇਲ ਮੰਤਰੀ ਲਹੁਤ ਬਿਨਸਰ ਪੰਡਜੈਤਾਨ ਨੇ ਦਿੱਤੀ।
ਭਾਰਤ ਦੇ ਇਲਾਵਾ ਹੋਰ 18 ਦੇਸ਼ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨਿਊਜ਼ੀਲੈਂਡ, ਕੁਵੈਤ, ਬਹਿਰੀਨ, ਕਤਰ, ਚੀਨ, ਜਾਪਾਨ, ਦੱਖਣੀ ਕੋਰੀਆ, ਲਿਕਟੇਂਸਟੀਨ, ਇਟਲੀ, ਫਰਾਂਸ, ਪੁਰਤਗਾਲ, ਸਪੇਨ, ਸਵੀਡਨ, ਪੋਲੈਂਡ, ਹੰਗਰੀ ਅਤੇ ਨਾਰਵੇ ਸ਼ਾਮਲ ਹਨ। ਪੰਡਜੈਤਾਨ ਨੇ ਅੱਗੇ ਕਿਹਾ, ‘ਇਹ ਨੀਤੀ ਸਿਰਫ਼ ਬਾਲੀ ਅਤੇ ਰਿਆਊ ਟਾਪੂਆਂ ਲਈ ਸਿੱਧੀਆਂ ਉਡਾਣਾਂ ’ਤੇ ਲਾਗੂ ਹੁੰਦੀ ਹੈ।’
ਇਹ ਵੀ ਪੜ੍ਹੋ : ਆਸਟ੍ਰੇਲੀਆ 'ਚ ਭੇਤਭਰੇ ਹਾਲਾਤ 'ਚ ਮਿਲੀ ਸੰਗਰੂਰ ਦੀ ਕੁੜੀ ਦੀ ਲਾਸ਼, ਫੈਲੀ ਸਨਸਨੀ
ਉਥੇ ਹੀ ਇੰਡੋਨੇਸ਼ੀਆਂ ’ਚ ਸਿਰਫ਼ ਉਨ੍ਹਾਂ ਲੋਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਮਿਲੇਗੀ, ਜਿਨ੍ਹਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੋਵੇਗਾ ਅਤੇ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲਈਆਂ ਹੋਣਗੀਆਂ। ਇਸ ਤੋਂ ਇਲਾਵਾ ਸਿਹਤ ਬੀਮਾ ਦੇ ਨਾਲ-ਨਾਲ 5 ਦਿਨਾਂ ਦੇ ਇਕਾਂਤਵਾਸ ਲਈ ਰਿਹਾਇਸ਼ ਬੁੱਕ ਕਰਨ ਦਾ ਸਬੂਤ ਹੋਵੇਗਾ। ਬਾਲੀ ਇਕ ਇੰਡੋਨੇਸ਼ੀਆਈ ਸੂਬਾ ਹੈ, ਜਿੱਥੇ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਲਾਨੀ ਆਉਂਦੇ ਹਨ, ਜਦੋਂਕਿ ਸਿੰਗਾਪੁਰ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਪੱਛਮ ਵਿਚ ਸਥਿਤ ਰਿਆਉ ਟਾਪੂ ਵਿਦੇਸ਼ੀ ਸੈਲਾਨੀਆਂ ਦੀ ਆਮਦ ਦੇ ਮਾਮਲੇ ਵਿਚ ਦੂਜੇ ਸਥਾਨ ’ਤੇ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਜਨਤਾ ਦਾ ਮਹਿੰਗਾਈ ਨੇ ਕੱਢਿਆ ਕਚੂੰਮਰ, 40 ਰੁਪਏ ’ਚ ਮਿਲ ਰਹੀ ਹੈ ਇਕ ਕੱਪ ਚਾਹ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।