ਇੰਡੋਨੇਸ਼ੀਆ 'ਚ ਜੇਲ 'ਚੋਂ ਫਰਾਰ ਅਮਰੀਕੀ ਨਾਗਰਿਕ ਫਿਰ ਗ੍ਰਿਫਤਾਰ
Monday, Dec 18, 2017 - 02:31 PM (IST)

ਡੇਂਪਾਸਰ/ਇੰਡੋਨੇਸ਼ੀਆ(ਭਾਸ਼ਾ)— ਇੰਡੋਨੇਸ਼ੀਆ ਵਿਚ ਇਕ ਹਫਤਾ ਪਹਿਲਾਂ ਜੇਲ ਵਿਚੋਂ ਫਰਾਰ ਹੋਏ ਅਮਰੀਕੀ ਨਾਗਰਿਕ ਨੂੰ ਪੁਲਸ ਨੇ ਫਿਰ ਤੋਂ ਗ੍ਰਿਫਤਾਰ ਕਰ ਲਿਆ ਹੈ। ਬਡੁੰਗ ਪੁਲਸ ਪ੍ਰਮੁੱਖ ਯੁਦਿਥ ਸੈਟਰੀਆ ਹਨੰਤਾ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਅਪਰਾਧ ਵਿਚ ਗ੍ਰਿਫਤਾਰ ਹੋਇਆ ਕੈਲੀਫੋਰਨੀਆ ਨਿਵਾਸੀ ਕ੍ਰਿਸ਼ਚੀਅਨ ਬੀਸਲੇ (32) ਪਿਛਲੇ ਹਫਤੇ ਬਾਲੀ ਦੀ ਕੇਰੋਬੋਕਨ ਜੇਲ ਵਿਚੋਂ ਫਰਾਰ ਹੋ ਗਿਆ ਸੀ। ਉਸ ਨੂੰ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਸ ਨੂੰ ਅਜੇ ਤੱਕ ਸਜ਼ਾ ਨਹੀਂ ਸੁਣਾਈ ਗਈ ਹੈ। ਕਿਊਟਾ ਖੇਤਰ ਵਿਚ ਪ੍ਰਮੁੱਖ ਸੈਲਾਨੀ ਬੀਚ ਤੋਂ ਲੱਗਭਗ 10 ਕਿਲੋਮੀਟਰ ਦੂਰ ਸਥਿਤ ਕੇਰੋਬੋਕਨ ਜੇਲ ਵਿਚ ਅਕਸਰ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲਿਆਂ ਦੇ ਦੋਸ਼ਾਂ ਨਾਲ ਜੁੜੇ ਵਿਦੇਸ਼ੀ ਅਪਰਾਧੀਆਂ ਨੂੰ ਰੱਖਿਆ ਜਾਂਦਾ ਹੈ।