ਇਸ ਦੇਸ਼ 'ਚ ਕੁੜੀ-ਮੁੰਡੇ ਦੇ ਇਕੱਠੇ ਬੈਠਣ 'ਤੇ ਹੈ ਪਾਬੰਦੀ

09/09/2018 5:50:26 PM

ਜਕਾਰਤਾ (ਬਿਊਰੋ)— ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਭਾਰਤ ਦੀ ਸੁਪਰੀਮ ਕੋਰਟ ਨੇ ਸਮਲਿੰਗੀ ਹੋਣ ਨੂੰ ਅਪਰਾਧ ਦੀ ਸ਼੍ਰੇਣੀ ਵਿਚੋਂ ਕੱਢ ਦਿੱਤਾ ਹੈ। ਪਰ ਕੁਝ ਦੇਸ਼ਾਂ ਵਿਚ ਹਾਲੇ ਵੀ ਇਸ ਮਾਮਲੇ ਵਿਚ ਸਖਤ ਕਾਨੂੰਨ ਹਨ। ਇੰਡੋਨੇਸ਼ੀਆ ਉਨ੍ਹਾਂ ਦੇਸ਼ਾਂ ਵਿਚੋਂ ਇਕ ਹੈ। ਦੁਨੀਆ ਦੀ ਸਭ ਤੋਂ ਵੱਡੀ ਮੁਸਲਿਮ ਆਬਾਦੀ ਵਾਲੇ ਇਸ ਦੇਸ਼ ਵਿਚ ਹਾਲੇ ਵੀ ਸ਼ਰੀਆ ਕਾਨੂੰਨ ਮੁਤਾਬਕ ਫੈਸਲੇ ਹੁੰਦੇ ਹਨ। ਇਹੀ ਕਾਰਨ ਹੈ ਕਿ ਇੱਥੇ ਕਈ ਕਾਨੂੰਨ ਔਰਤਾਂ ਲਈ ਬਹੁਤ ਸਖਤ ਹਨ। 

ਇੱਥੋਂ ਦੇ ਇਕ ਸੂਬੇ ਨੇ ਔਰਤਾਂ ਦੇ ਸਬੰਧ ਵਿਚ ਇਕ ਹੋਰ ਸਖਤ ਕਾਨੂੰਨ ਲਾਗੂ ਕੀਤਾ ਹੈ। ਇੰਡੋਨੇਸ਼ੀਆ ਦੇ ਰੂੜ੍ਹੀਵਾਦੀ ਸਮਾਜਿਕ ਵਿਵਸਥਾ ਵਾਲੇ ਆਸੇਹ ਸੂਬੇ ਵਿਚ ਇਕ ਰੀਜੈਂਸੀ ਨੇ ਅਣਵਿਆਹੇ ਜੋੜਿਆਂ ਦੇ ਮੇਜ਼ ਇਕੱਠੇ ਸ਼ੇਅਰ ਕਰਨ 'ਤੇ ਰੋਕ ਲਗਾ ਦਿੱਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਕਿਹਾ ਕਿ ਬਿਰੂਏਨ ਰੀਜੈਂਸੀ ਦੇ ਨਵੇਂ ਕਾਨੂੰਨ ਵਿਚ ਸਮਲਿੰਗੀਆਂ ਦੀ ਪ੍ਰਾਹੁਣਚਾਰੀ 'ਤੇ ਰੋਕ ਹੈ। ਇਸ ਦੇ ਇਲਾਵਾ ਰਾਤ ਦੇ 9 ਵਜੇ ਤੋਂ ਬਾਅਦ ਔਰਤਾਂ ਦੇ ਕੰਮ ਕਰਨ 'ਤੇ ਵੀ ਪਾਬੰਦੀ ਹੈ। 

ਮੇਅਰ ਸੈਫਾਨੁਰ ਵੱਲੋਂ ਦਸਤਖਤ ਕੀਤੇ ਗਏ ਨਵੇਂ ਕਾਨੂੰਨ ਵਿਚ ਔਰਤਾਂ ਜੇਕਰ ਰਿਸ਼ਤੇਦਾਰ ਦੇ ਨਾਲ ਆਉਂਦੀਆਂ ਹਨ ਤਾਂ ਉਨ੍ਹਾਂ ਦੀ ਸਮੇਂ ਸੀਮਾ ਨੂੰ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ। 30 ਅਗਸਤ ਨੂੰ ਮਨਜ਼ੂਰੀ ਪ੍ਰਦਾਨ ਕੀਤੇ ਗਏ ਕਾਨੂੰਨ ਦੀ ਧਾਰਾ 10 ਮੁਤਾਬਕ ਸ਼ਰੀਆ ਕਾਨੂੰਨ ਤੋੜਨ ਵਾਲੇ ਗਾਹਕਾਂ ਦੇ ਇੱਥੇ ਆਉਣ 'ਤੇ ਪਾਬੰਦੀ ਹੈ। ਇਸ ਕਾਨੂੰਨ ਦੇ ਤਹਿਤ ਪਾਬੰਦੀਸ਼ੁਦਾ ਦਾਇਰੇ ਵਿਚ ਲੇਸਬੀਅਨ, ਗੇਅ ਤੇ ਟਰਾਂਸਜੈਂਡਰ ਗਾਹਕ ਆਉਂਦੇ ਹਨ। ਕਾਨੂੰਨ ਦੀ ਧਾਰਾ 13 ਵਿਚ ਰੇਖਾਂਕਿਤ ਕੀਤਾ ਗਿਆ ਹੈ ਕਿ ਜੇ ਮੁੰਡਾ ਜਾਂ ਕੁੜੀ ਰਿਸ਼ਤੇਦਾਰ ਦੇ ਨਾਲ ਨਹੀਂ ਹਨ ਤਾਂ ਪੁਰਸ਼ ਅਤੇ ਮਹਿਲਾ ਦੇ ਇਕੱਠੇ ਮੇਜ਼ 'ਤੇ ਬੈਠਣ ਦੀ ਪਾਬੰਦੀ ਹੈ।


Related News