ਇੰਡੋਨੇਸ਼ੀਆ : ਬੱਸ ਹਾਦਸੇ ''ਚ 8 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ

1/19/2020 1:32:15 PM

ਜਕਾਰਤਾ— ਇੰਡੋਨੇਸ਼ੀਆ ਦੇ ਵੈੱਸਟ ਜਾਵਾ ਸੂਬੇ 'ਚ ਸ਼ਨੀਵਾਰ ਨੂੰ ਇਕ ਬੱਸ ਹਾਦਸੇ ਦੀ ਸ਼ਿਕਾਰ ਹੋ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਤੇ ਹੋਰ 30 ਜ਼ਖਮੀ ਹੋ ਗਏ।ਕਿਹਾ ਜਾ ਰਿਹਾ ਹੈ ਕਿ ਸ਼ਾਇਦ ਡਰਾਈਵਰ ਦਾ ਬੱਸ 'ਤੇ ਕਾਬੂ ਨਹੀਂ ਰਿਹਾ ਤੇ ਇਹ ਹਾਦਸੇ ਦੀ ਸ਼ਿਕਾਰ ਹੋ ਗਈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਸੂਬਾਂਗ ਜ਼ਿਲੇ ਦੀ ਪਾਲਾਸਰੀ ਰੋਡ 'ਤੇ ਇਹ ਹਾਦਸਾ ਵਾਪਰਿਆ।

ਇੱਥੇ ਇਕ ਤਿੱਖੇ ਮੋੜ ਤੋਂ ਲੰਘਦੇ ਹੋਏ ਬੱਸ ਉਲਟ ਗਈ। ਜਿਸ ਸਮੇਂ ਹਾਦਸਾ ਵਾਪਰਿਆ ਬੱਸ 'ਚ 58 ਲੋਕ ਸਵਾਰ ਸਨ। ਇਹ ਸਭ ਤਾਂਗਕੁਬਾਨ ਪੈਰਾਹੂ ਜਵਾਲਾਮੁਖੀ ਨੂੰ ਦੇਖਣ ਲਈ ਜਾ ਰਹੇ ਸਨ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ 10 ਲੋਕਾਂ ਦੀ ਸਥਿਤੀ ਕਾਫੀ ਗੰਭੀਰ ਹੈ ਅਤੇ ਹੋਰ 20 ਲੋਕਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਤੁਹਾਨੂੰ ਦੱਸ ਦਈਏ ਕਿ ਸੂਬਾ ਪੁਲਸ ਨੇ ਪੁਰਾਣੀਆਂ ਬੱਸਾਂ ਨੂੰ ਚਲਾਉਣ 'ਤੇ ਰੋਕ ਲਗਾਈ ਹੈ ਕਿਉਂਕਿ ਇਹ ਵਧੇਰੇ ਹਾਦਸੇ ਦੀਆਂ ਸ਼ਿਕਾਰ ਹੁੰਦੀਆਂ ਹਨ ਪਰ ਫਿਰ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ