ਇੰਡੋਨੇਸ਼ੀਆ ''ਚ ਕੋਰੋਨਾ ਦੇ 1,522 ਨਵੇਂ ਮਾਮਲੇ, 87 ਹੋਰ ਮਰੀਜ਼ਾਂ ਦੀ ਮੌਤ

Wednesday, Jul 15, 2020 - 04:54 PM (IST)

ਇੰਡੋਨੇਸ਼ੀਆ ''ਚ ਕੋਰੋਨਾ ਦੇ 1,522 ਨਵੇਂ ਮਾਮਲੇ, 87 ਹੋਰ ਮਰੀਜ਼ਾਂ ਦੀ ਮੌਤ

ਜਕਾਰਤਾ (ਵਾਰਤਾ) : ਇੰਡੋਨੇਸ਼ੀਆ ਵਿਚ ਕੋਰੋਨਾ ਵਾਇਰਸ ਦੇ 1,522 ਨਵੇਂ ਮਾਮਲੇ ਦਰਜ ਕੀਤੇ ਜਾਣ  ਦੇ ਬਾਅਦ ਇੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 80,094 ਹੋ ਗਈ ਹੈ ਅਤੇ 87 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 3,797 ਹੋ ਗਿਆ ਹੈ। ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਦੇ ਅਧਿਕਾਰੀ ਅਚਮਦ ਯੁਰਿਆਂਟੋ ਨੇ ਬੁੱਧਵਾਰ ਨੂੰ ਦੱਸਿਆ ਕਿ ਦੇਸ਼ ਵਿਚ 1,414 ਮਰੀਜ਼ ਇਸ ਮਹਾਮਾਰੀ ਤੋਂ ਠੀਕ ਹੋਏ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਜਾਨਲੇਵਾ ਵਿਸ਼ਾਣੁ ਤੋਂ ਹੁਣ ਤੱਕ ਕੁੱਲ 39,050 ਮਰੀਜ਼ ਠੀਕ ਹੋ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ 7 ਸੂਬਿਆਂ ਉੱਤਰੀ ਸੁਮਾਤਰਾ, ਦੱਖਣੀ ਕਲਿਮਾਂਟਨ, ਜਕਾਰਤਾ, ਪੱਛਮੀ ਜਾਵਾ, ਮੱਧ ਜਾਵਾ, ਪੂਰਬੀ ਜਾਵਾ ਅਤੇ ਦੱਖਣੀ ਸੁਲਾਵੇਸੀ ਵਿਚ ਇਸ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਰਿਆਉ, ਪੱਛਮ ਕਲਿਮੰਟਨ, ਮੱਧ ਕਲਿਮੰਟਨ, ਉੱਤਰੀ ਕਲਿਮੰਟਨ, ਪੂਰਬੀ ਕਲਿਮੰਟਨ, ਪੂਰਬੀ ਨੂਸਾ ਤੇਂਗਰਾ ਅਤੇ ਪੱਛਮੀ ਪਾਪੁਆ ਵਿਚ ਇਸ ਵਾਇਰਸ ਦਾ ਇਕ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਕੋਵਿਡ-19 ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਣ ਦੀ ਅਪੀਲ ਕੀਤੀ।


author

cherry

Content Editor

Related News