ਇੰਡੋਨੇਸ਼ੀਆ ''ਚ ਕਿਸ਼ਤੀ ਪਲਟੀ, ਇਕ ਦੀ ਮੌਤ ਤੇ 12 ਲਾਪਤਾ

01/21/2019 3:20:29 PM

ਜਕਾਰਤਾ (ਵਾਰਤਾ)— ਇੰਡੋਨੇਸ਼ੀਆ ਦੇ ਕਾਲੀਮਾਨਤਾਨ ਸੂਬੇ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨੂੰ ਲਿਜਾ ਰਹੀ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 12 ਹੋਰ ਲਾਪਤਾ ਹੋ ਗਏ। ਰਾਹਤ ਅਤੇ ਬਚਾਅ ਕਰਮਚਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਆਫਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੂਹਰੀ ਸਿਨਾਗਾ ਨੇ ਦੱਸਿਆ ਕਿ ਇਸ ਕਿਸ਼ਤੀ ਵਿਚ 24 ਯਾਤਰੀ ਸਵਾਰ ਸਨ ਅਤੇ ਇਹ ਕਾਪੁਨ ਨਦੀ ਨੂੰ ਪਾਰ ਕਰ ਰਹੀ ਸੀ। ਇਸੇ ਦੌਰਾਨ ਕਿਸ਼ਤੀ ਪਲਟਣ ਕਾਰਨ ਇਹ ਹਾਦਸਾ ਵਾਪਰਿਆ। ਬਚਾਅ ਟੀਮ ਲਾਪਤਾ ਲੋਕਾਂ ਦੀ ਤਲਾਸ਼ ਕਰ ਰਹੀ ਹੈ।


Vandana

Content Editor

Related News