ਇੰਡੋਨੇਸ਼ੀਆ : 7 ਫਰਾਂਸਿਸੀ ਲੜਾਕੂ ਜਹਾਜ਼ ਐਮਰਜੈਂਸੀ ਸਥਿਤੀ ''ਚ ਉਤਰੇ

05/19/2019 6:24:28 PM

ਬਾਂਦਾ ਅਸੇਹ (ਇੰਡੋਨੇਸ਼ੀਆ) (ਏ.ਪੀ.)- ਟ੍ਰੇਨਿੰਗ ਅਭਿਆਸ ਵਿਚ ਹਿੱਸਾ ਲੈ ਰਹੇ ਫਰਾਂਸਿਸੀ ਨੇਵੀ ਦੇ 9 ਲੜਾਕੂ ਜਹਾਜ਼ਾਂ ਨੂੰ ਖਰਾਬ ਮੌਸਮ ਦੇ ਚੱਲਦੇ ਉੱਤਰੀ ਇੰਡੋਨੇਸ਼ੀਆ ਵਿਚ ਐਮਰਜੈਂਸੀ ਸਥਿਤੀ ਵਿਚ ਉਤਰਣਾ ਪਿਆ। ਸਥਾਨਕ ਹਵਾਈ ਫੌਜੀ ਅੱਡੇ ਦੇ ਕਮਾਂਡਰ ਕਰਨਲ ਹੇਂਡਰੋ ਏਰੀਫ ਨੇ ਦੱਸਿਆ ਕਿ ਸ਼ਨੀਵਾਰ ਨੂੰ 7 ਦਸਾਲਟ ਰਾਫੇਲ ਲੜਾਕੂ ਜਹਾਜ਼ ਅਸੇਹ ਸੂਬੇ ਦੇ ਸੁਲਤਾਨ ਇਸਕੰਦਰ ਮੁੱਦਾ ਏਅਰ ਫੋਰਸ ਸਟੇਸ਼ਨ 'ਤੇ ਸੁਰੱਖਿਤ ਉਤਰੇ। ਤਕਰੀਬਨ ਡੇਢ ਘੰਟੇ ਪਹਿਲਾਂ ਇਨ੍ਹਾਂ ਜਹਾਜ਼ਾਂ ਨੇ ਹਿੰਦ ਮਹਾਸਾਗਰ ਵਿਚ ਕਾਰਗੋ ਸ਼ਿਪ ਚਾਰਲਸ ਡਿ ਗੈਲਰ ਤੋਂ ਉਡਾਣ ਭਰੀ ਸੀ। ਏਰੀਫ ਨੇ ਦੱਸਿਆ ਕਿ ਇਹ ਜਹਾਜ਼ ਇੰਡੋਨੇਸ਼ੀਆਈ ਖੇਤਰ ਦੇ ਬਾਹਰ ਟ੍ਰੇਨਿੰਗ ਅਭਿਆਸ 'ਤੇ ਸਨ। ਖਰਾਬ ਮੌਸਮ ਦੇ ਚੱਲਦੇ ਉਨ੍ਹਾਂ ਨੂੰ ਆਪਣੇ ਜਹਾਜ਼ 'ਤੇ ਪਰਤਣਾ ਪਿਆ, ਜੋ ਸੁਮਾਤਰਾ ਟਾਪੂ ਤੋਂ ਤਕਰੀਬਨ 100 ਨੌਟੀਕਲ ਮੀਲ ਦੀ ਦੂਰੀ 'ਤੇ ਸੀ। ਉਨ੍ਹਾਂ ਨੇ ਐਤਵਾਰ ਨੂੰ ਦੱਸਿਆ ਕਿ ਇੰਡੋਨੇਸ਼ੀਆ ਦੀ ਹਵਾਈ ਫੌਜ ਨੇ ਜਹਾਜ਼ਾਂ ਦਾ ਸਮੱਗਰ ਨਿਰੀਖਣ ਕੀਤਾ।


Sunny Mehra

Content Editor

Related News