ਬਿਹਾਰ, ਝਾਰਖੰਡ ''ਚ ਸਿਹਤ ਸੇਵਾਵਾਂ ਲਈ ਭਾਰਤੀ-ਅਮਰੀਕੀ ਜੋੜੇ ਨੇ ਦਿੱਤੇ 1 ਕਰੋੜ ਰੁਪਏ
Tuesday, Mar 30, 2021 - 01:24 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤੀ-ਅਮਰੀਕੀ ਜੋੜੇ ਨੇ ਬਿਹਾਰ ਅਤੇ ਝਾਰਖੰਡ ਵਿਚ ਸਿਹਤ ਸੇਵਾ ਦੇ ਕੰਮਾਂ ਲਈ 1 ਕਰੋੜ ਰੁਪਏ ਦਾਨ ਕੀਤੇ ਹਨ। 'ਬਿਹਾਰ ਝਾਰਖੰਡ ਐਸੋਸੀਏਸ਼ਨ ਆਫ ਨੌਰਥ ਅਮਰੀਕਾ' (ਬੀ.ਜੇ.ਏ.ਐੱਨ.ਏ.) ਨੋ ਸੋਮਵਾਰ ਨੂੰ ਇਹ ਘੋਸ਼ਣਾ ਕੀਤੀ। 'ਰਮੇਸ਼ ਅਤੇ ਕਲਪਨਾ ਭਾਟੀਆ ਫੈਮਿਲੀ ਫਾਊਂਡੇਸ਼ਨ' ਵੱਲੋਂ ਬੀ.ਜੇ.ਏ.ਐੱਨ.ਏ. ਨੂੰ ਦਿੱਤੇ ਇਸ 1,50,000 ਡਾਲਰ ਦੀ ਵਰਤੋਂ ਪ੍ਰਾਨ-ਬੀ.ਜੇ.ਏ.ਐੱਨ.ਏ. ਪਹਿਲ ਜ਼ਰੀਏ ਦੋਹਾਂ ਰਾਜਾਂ ਦੇ ਪੇਂਡੂ ਇਲਾਕਿਆਂ ਵਿਚ ਸਿਹਤ ਸੇਵਾ ਕੋਸ਼ਿਸ਼ਾਂ ਲਈ ਕੀਤੀ ਜਾਵੇਗੀ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਖ਼ਿਲਾਫ਼ ਜੰਗ 'ਚ ਬਾਈਡੇਨ ਦਾ ਵੱਡਾ ਐਲਾਨ, 19 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਇਹ ਰਣਨੀਤੀ
'ਪ੍ਰਵਾਸੀ ਐਲੁਮਨੀ ਮੁਫਤ' (ਪ੍ਰਾਨ) ਭਾਰਤੀ-ਅਮਰੀਕੀ ਡਾਕਟਰਾਂ ਦੀ ਪਹਿਲ ਹੈ, ਜੋ ਬਿਹਾਰ ਅਤੇ ਝਾਰਖੰਡ ਵਿਚ ਵਾਂਝੇ ਅਤੇ ਕਮਜ਼ੋਰ ਤਬਕੇ ਦੇ ਲੋਕਾਂ ਨੂੰ ਸਿਹਤ ਸੇਵਾ ਮੁਹੱਈਆ ਕਰਵਾਉਣ ਲਈ ਕੰਮ ਕਰ ਰਹੇ ਹਨ। ਇਹਨਾਂ ਡਾਕਟਰਾਂ ਨੇ ਰਾਂਚੀ ਵਿਚ ਪ੍ਰਾਨ ਕਲੀਨਿਕ ਖੋਲ੍ਹਿਆ ਹੈ ਜਿੱਥੇ ਲੋੜਵੰਦਾ ਨੂੰ ਮੁਫ਼ਤ ਸਿਹਤ ਸੇਵਾ ਦਿੱਤੀ ਜਾਂਦੀ ਹੈ। ਬੀ.ਜੇ.ਏ.ਐੱਨ.ਏ. ਦੇ ਪ੍ਰਧਾਨ ਅਵਿਨਾਸ਼ ਗੁਪਤਾ ਨੇ ਦਿਆਲੁਤਾ ਨਾਲ ਦਾਨ ਕਰਨ ਲਈ ਰਮੇਸ਼ ਅਤੇ ਕਲਪਨਾ ਭਾਟੀਆ ਨੂੰ ਧੰਨਵਾਦ ਦਿੱਤਾ। ਸਾਬਕਾ ਐੱਫ.ਆਈ.ਏ. ਪ੍ਰਧਾਨ ਆਲੋਕ ਕੁਮਾਰ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਦਾਨ ਤੋਂ ਬੀ.ਜੀ.ਏ.ਐੱਨ.ਏ. ਨੂੰ ਸਿਹਤ ਸੇਵਾ ਦੇ ਖੇਤਰ ਵਿਚ ਕੰਮ ਕਰਨ ਵਿਚ ਮਦਦ ਮਿਲੇਗੀ।ਭਾਟੀਆ ਨੇ ਪਟਨਾ ਸਥਿਤ ਐੱਨ.ਆਈ.ਟੀ. ਤੋਂ ਪੜ੍ਹਾਈ ਕੀਤੀ ਹੈ ਅਤੇ ਉਹ ਟੈਕਸਾਸ ਵਿਚ ਸਫਲਤਾਵਪੂਰਵਕ ਆਪਣਾ ਕਾਰੋਬਾਰ ਚਲਾਉਂਦੇ ਹਨ।
ਨੋਟ- ਭਾਰਤੀ-ਅਮਰੀਕੀ ਜੋੜੇ ਵੱਲੋਂ ਬਿਹਾਰ, ਝਾਰਖੰਡ 'ਚ ਸਿਹਤ ਸੇਵਾ ਲਈ ਦਿੱਤੀ ਵਿੱਤੀ ਮਦਦ ਬਾਰੇ ਕੁਮੈਂਟ ਕਰ ਦਿਓ ਰਾਏ।