ਭਾਰਤੀ ਮੂਲ ਦੇ ਕੈਨੇਡੀਅਨ ਨੌਜਵਾਨ ''ਤੇ ਪੁਲਸ ''ਤੇ ਹਮਲਾ ਕਰਨ ਤੇ ਹੋਰ ਅਪਰਾਧਾਂ ਲਈ 16 ਮੁਕੱਦਮੇ ਦਰਜ
Thursday, Oct 26, 2023 - 04:30 PM (IST)

ਟੋਰਾਂਟੋ (ਭਾਸ਼ਾ)- ਕੈਨੇਡੀਅਨ ਸੂਬੇ ਓਨਟਾਰੀਓ ਵਿਚ ਇਕ ਵਾਹਨ ਚੋਰੀ ਦੀ ਜਾਂਚ ਦੌਰਾਨ ਪੁਲਸ ਅਧਿਕਾਰੀਆਂ 'ਤੇ ਮਿਰਚ ਸਪ੍ਰੇਅ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਇਕ ਭਾਰਤੀ ਮੂਲ ਦੇ ਨੌਜਵਾਨ ਨੂੰ 16 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰੈਂਪਟਨ ਦੇ ਰਹਿਣ ਵਾਲੇ ਰਾਜਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ 'ਤੇ ਗ੍ਰਿਫ਼ਤਾਰੀ ਦੌਰਾਨ ਪੁਲਸ ਅਧਿਕਾਰੀਆਂ 'ਤੇ ਹਮਲਾ ਕਰਨ ਅਤੇ ਵਾਹਨ ਚੋਰੀ ਵਰਗੇ ਕਈ ਦੋਸ਼ ਹਨ।
ਇਹ ਵੀ ਪੜ੍ਹੋ: ਇਮਰਾਨ ਦੀ ਨਵਾਜ਼ ਸ਼ਰੀਫ ਨੂੰ ਚੁਣੌਤੀ, ਜਿੱਥੋਂ ਚੋਣ ਲੜੋਗੇ, ਮੈਂ ਵੀ ਉੱਥੋਂ ਹੀ ਲੜਾਂਗਾ (ਵੀਡੀਓ)
ਪੀਲ ਰੀਜਨਲ ਪੁਲਸ ਨੇ 11 ਅਕਤੂਬਰ ਨੂੰ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਮਿਸੀਸਾਗਾ ਵਿੱਚ 6 ਅਕਤੂਬਰ ਨੂੰ ਜਦੋਂ ਅਧਿਕਾਰੀ ਇੱਕ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਇੱਕ ਗੱਡੀ ਦੀ ਜਾਂਚ ਕਰ ਰਹੇ ਸਨ, ਜਿਸ ਉੱਤੇ ਜਾਅਲੀ ਲਾਇਸੈਂਸ ਨੰਬਰ ਪਲੇਟ ਲੱਗੀ ਹੋਣ ਦਾ ਸ਼ੱਕ ਸੀ, ਉਦੋਂ ਵਾਹਨ ਡਰਾਈਵਰ ਰਾਜਬੀਰ ਸਿੰਘ (24) ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਦੀ ਗੱਡੀ ਸਮੇਤ ਹੋਰ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਲਈ ਭਾਰਤੀ ਵਿਅਕਤੀ ਨੂੰ 20,000 ਡਾਲਰ ਦਾ ਜੁਰਮਾਨਾ
ਪੁਲਸ ਨੇ ਕਿਹਾ ਕਿ ਉਕਤ ਨੌਜਵਾਨ ਨੇ ਬਾਅਦ ਵਿੱਚ ਪੈਦਲ ਹੀ ਘਟਨਾ ਸਥਾਨ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਹੋਰ ਵਾਹਨ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਧਿਕਾਰੀਆਂ ਵੱਲੋਂ ਫੜੇ ਜਾਣ 'ਤੇ ਉਸ ਨੇ ਉਨ੍ਹਾਂ 'ਤੇ ਮਿਰਚ ਸਪ੍ਰੇਅ ਦੀ ਵਰਤੋਂ ਕੀਤੀ। ਪੀਲ ਰੀਜਨਲ ਪੁਲਸ ਸਟ੍ਰੈਟਜਿਕ ਟੈਕਟੀਕਲ ਐਨਫੋਰਸਮੈਂਟ ਪ੍ਰੋਗਰਾਮ ਦੇ ਅਧਿਕਾਰੀਆਂ ਨੂੰ ਨੌਜਵਾਨ ਨੂੰ ਫੜਦੇ ਸਮੇਂ ਮਾਮੂਲੀ ਸੱਟਾਂ ਲੱਗੀਆਂ ਅਤੇ ਪੈਰਾਮੈਡਿਕਸ ਵੱਲੋਂ ਘਟਨਾ ਸਥਾਨ 'ਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਪੁਲਸ ਨੇ ਬਿਆਨ ਵਿੱਚ ਕਿਹਾ ਕਿ ਇਨ੍ਹਾਂ 16 ਦੋਸ਼ਾਂ ਤੋਂ ਇਲਾਵਾ ਰਾਜਬੀਰ ਸਿੰਘ 'ਤੇ ਪਿਛਲੇ ਸਾਲ ਦੀਆਂ 5 ਵੱਖ-ਵੱਖ ਘਟਨਾਵਾਂ ਨੂੰ ਲੈ ਕੇ ਵੀ ਦੋਸ਼ ਲੱਗੇ ਹਨ।
ਇਹ ਵੀ ਪੜ੍ਹੋ: ਨੇਤਨਯਾਹੂ ਦੀ ਚਿਤਾਵਨੀ, ਗਾਜ਼ਾ 'ਚ ਜ਼ਮੀਨੀ ਹਮਲੇ ਜਲਦੀ, ਹਮਾਸ ਦੇ ਸਾਰੇ ਮੈਂਬਰਾਂ ਦੀ ਮੌਤ ਨੇੜੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।