ਅਮਰੀਕਾ ਦੇ ਸਕੂਲ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, 2 ਵਿਦਿਆਰਥੀਆਂ ਦੀ ਮੌਤ
Tuesday, Jan 24, 2023 - 04:42 AM (IST)

ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਆਯੋਵਾ ’ਚ ਸਥਿਤ ਇਕ ਸਕੂਲ ’ਚ ਅੰਨ੍ਹੇਵਾਹ ਗੋਲ਼ੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਆਯੋਵਾ ਦੇ ਡੇਸ ਮੋਇਨੇਸ ’ਚ ਇਕ ਸਕੂਲ ’ਚ ਗੋਲ਼ੀਬਾਰੀ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਇਕ ਅਧਿਆਪਕ ਜ਼ਖ਼ਮੀ ਹੋ ਗਿਆ। ਆਯੋਵਾ ਦੇ ਡੇਸ ਮੋਇਨੇਸ ਸਕੂਲ ’ਚ ‘ਸਟਾਰਟਸ ਰਾਈਟ ਹੀਅਰ’ ਨਾਂ ਦੇ ਪ੍ਰੋਗਰਾਮ ’ਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਸਪਾਈਸਜੈੱਟ ’ਚ ਯਾਤਰੀ ਨੇ ਏਅਰਹੋਸਟੈੱਸ ਨਾਲ ਕੀਤੀ ਬਦਸਲੂਕੀ, ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਵੀਡੀਓ
ਪੁਲਸ ਨੇ ਦੱਸਿਆ ਕਿ ਦੁਪਹਿਰ 1 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਸਕੂਲ ’ਚ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਦੋ ਵਿਦਿਆਰਥੀਆਂ ਨੂੰ ਗੰਭੀਰ ਤੌਰ ’ਤੇ ਜ਼ਖ਼ਮੀ ਦੇਖਿਆ ਅਤੇ ਤੁਰੰਤ ਸੀ. ਪੀ. ਆਰ. ਦਿੱਤਾ। ਦੋਵਾਂ ਹੀ ਵਿਦਿਆਰਥੀਆਂ ਦੀ ਹਸਪਤਾਲ ’ਚ ਮੌਤ ਹੋ ਗਈ। ਉਥੇ ਹੀ ਇਕ ਅਧਿਆਪਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਗੋਲ਼ੀਬਾਰੀ ਤੋਂ ਲੱਗਭਗ 20 ਮਿੰਟ ਬਾਅਦ ਅਧਿਕਾਰੀਆਂ ਨੇ ਅੱਖੀਂ ਦੇਖਣ ਵਾਲਿਆਂ ਦੇ ਵੇਰਵੇ ਨਾਲ ਮੇਲ ਖਾਣ ਵਾਲੀ ਇਕ ਕਾਰ ਨੂੰ ਦੋ ਮੀਲ ਦੂਰ ਰੋਕਿਆ ਅਤੇ ਤਿੰਨ ਸ਼ੱਕੀਆਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੁਲਸ ਨੇ ਕਿਹਾ ਕਿ ਸ਼ੱਕੀਆਂ ’ਚੋਂ ਇਕ ਕਾਰ ਨਾਲ ਭੱਜ ਗਿਆ ਪਰ ਅਧਿਕਾਰੀ ਕੇ-9 ਦੀ ਵਰਤੋਂ ਕਰਕੇ ਵਿਅਕਤੀ ਨੂੰ ਟ੍ਰੈਕ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ : ਨਸ਼ਿਆਂ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਚਿੱਟੇ ਦੀ ਓਵਰਡੋਜ਼ ਨਾਲ 26 ਸਾਲਾ ਨੌਜਵਾਨ ਦੀ ਮੌਤ