ਵਿੱਤੀ ਸਾਲ 2022 ਦੌਰਾਨ ਅਮਰੀਕਾ ਦੀ 'ਨਾਗਰਿਕਤਾ' ਹਾਸਲ ਕਰਨ ਵਾਲਿਆਂ 'ਚ ਦੂਜੇ ਸਥਾਨ 'ਤੇ ਭਾਰਤੀ

07/03/2022 4:50:24 PM

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਵਿੱਤੀ ਸਾਲ 2022 ਦੌਰਾਨ 15 ਜੂਨ ਤੱਕ 6,61,500 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ। ਪਹਿਲੀ ਤਿਮਾਹੀ ਵਿੱਚ ‘ਕੁਦਰਤੀ ਤੌਰ 'ਤੇ’ ਅਮਰੀਕੀ ਨਾਗਰਿਕਾਂ ਵਜੋਂ ਜਨਮ ਲੈਣ ਦੇ ਦੇਸ਼ ਵਜੋਂ ਭਾਰਤ ਮੈਕਸੀਕੋ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਦੇ ਡਾਇਰੈਕਟਰ ਐਮ. ਜੱਡੂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਤਿਹਾਸਕ ਤੌਰ 'ਤੇ ਸਾਡੇ ਦੇਸ਼ ਵਿੱਚ ਜੀਵਨ ਤੇ ਆਜ਼ਾਦੀ ਦੇ ਅਧਿਕਾਰ ਅਤੇ ਖੁਸ਼ ਰਹਿਣ ਦੀ ਆਜ਼ਾਦੀ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਅਮਰੀਕਾ ਵਿੱਚ ਰਹਿਣ ਲਈ ਆਕਰਸ਼ਿਤ ਕੀਤਾ ਹੈ। 

ਯੂਐਸਸੀਆਈਐਸ ਨੇ ਵਿੱਤੀ ਸਾਲ 2021 ਵਿੱਚ 8,55,000 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2022 ਵਿੱਚ ਯੂਐਸਸੀਆਈਐਸ ਨੇ 15 ਜੂਨ ਤੱਕ 6,61,500 ਨਵੇਂ ਅਮਰੀਕੀ ਨਾਗਰਿਕਾਂ ਦਾ ਸਵਾਗਤ ਕੀਤਾ। ਇਸ ਵਿਚ ਕਿਹਾ ਗਿਆ ਕਿ ਉਹ ਇਸ ਸਾਲ 1 ਜੁਲਾਈ ਤੋਂ 8 ਜੁਲਾਈ ਤੱਕ 140 ਤੋਂ ਵੱਧ ਸਮਾਗਮਾਂ ਰਾਹੀਂ 6,600 ਨਵੇਂ ਨਾਗਰਿਕਾਂ ਦਾ ਸੁਆਗਤ ਕਰਕੇ ਸੁਤੰਤਰਤਾ ਦਿਵਸ ਮਨਾਏਗੀ। ਅਮਰੀਕਾ ਦਾ ਸੁਤੰਤਰਤਾ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਦੋ ਇੰਡੋ-ਕੈਨੇਡੀਅਨ ਸਿੱਖਿਆ ਸ਼ਾਸਤਰੀ 'ਆਰਡਰ ਆਫ ਕੈਨੇਡਾ' ਨਾਲ ਸਨਮਾਨਿਤ

ਦੇਸ਼ ਦੇ ਗ੍ਰਹਿ ਸੁਰੱਖਿਆ ਮੰਤਰਾਲੇ ਮੁਤਾਬਕ ਵਿੱਤੀ ਸਾਲ 2022 ਦੀ ਪਹਿਲੀ ਤਿਮਾਹੀ 'ਚ 'ਨੈਚੁਰਲਾਈਜ਼ੇਸ਼ਨ' ਰਾਹੀਂ ਨਾਗਰਿਕਤਾ ਹਾਸਲ ਕਰਨ ਵਾਲਿਆਂ 'ਚੋਂ 34 ਫੀਸਦੀ ਮੈਕਸੀਕੋ, ਭਾਰਤ, ਫਿਲੀਪੀਨਜ਼, ਕਿਊਬਾ ਅਤੇ ਡੋਮਿਨਿਕਨ ਰੀਪਬਲਿਕ ਦੇ ਸਨ। ਇਨ੍ਹਾਂ ਵਿੱਚੋਂ ਮੈਕਸੀਕੋ ਦੇ 24,508 ਅਤੇ ਭਾਰਤ ਦੇ 12,928 ਲੋਕਾਂ ਨੂੰ ਨਾਗਰਿਕਤਾ ਦਿੱਤੀ ਗਈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News