ਇਟਲੀ 'ਚ ਭਾਰਤੀਆਂ ਨੇ ਮਨਾਇਆ ਭਾਰਤ ਦਾ 77ਵਾਂ ਸੁਤੰਤਰਤਾ ਦਿਵਸ (ਤਸਵੀਰਾਂ)

Wednesday, Aug 16, 2023 - 03:28 PM (IST)

ਇਟਲੀ 'ਚ ਭਾਰਤੀਆਂ ਨੇ ਮਨਾਇਆ ਭਾਰਤ ਦਾ 77ਵਾਂ ਸੁਤੰਤਰਤਾ ਦਿਵਸ (ਤਸਵੀਰਾਂ)

ਰੋਮ/ਇਟਲੀ (ਦਲਵੀਰ ਕੈਂਥ,ਟੇਕ ਚੰਦ): ਭਾਰਤ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਮੌਕੇ ਜਿੱਥੇ ਭਾਰਤ ਵਿੱਚ ਜਸ਼ਨ ਮਨਾਏ ਗਏ। ਉੱਥੇ ਇਟਲੀ ਵਿੱਚ ਵੀ ਭਾਰਤੀ ਦੂਤਘਰ ਰੋਮ ਦੇ ਸਤਿਕਾਰਤ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਦੀ ਅਗਵਾਈ ਹੇਠ ਉਹਨਾਂ ਦੇ ਨਿਵਾਸ ਸਥਾਨ 'ਤੇ ਭਾਰਤ ਦੀ ਆਜ਼ਾਦੀ ਦਾ 77ਵਾਂ ਸੁਤੰਤਰਤਾ ਦਿਵਸ ਬਹੁਤ ਹੀ ਸ਼ਾਨੋ ਸੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮਾਨਯੋਗ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਵੱਲੋਂ ਭਾਰਤ ਦਾ ਰਾਸ਼ਟਰੀ ਝੰਡਾ ਲਹਿਰਾ ਕੇ ਇਸ ਸਮਾਗਮ ਦਾ ਅਗਾਜ ਕੀਤਾ ਗਿਆ ਤੇ ਭਾਰਤ ਦੀ ਰਾਸ਼ਟਰਪਤੀ ਦਾ ਦੇਸ਼ ਵਾਸੀਆੰ ਦੇ ਨਾਮ ਸੰਦੇਸ਼ ਨੂੰ ਪੜ੍ਹ ਕੇ ਸੁਣਾਇਆ ਗਿਆ। 

PunjabKesari

PunjabKesari

ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ ਵੱਲੋਂ ਆਏ ਮਹਿਮਾਨਾਂ ਨੂੰ ਹੱਥਾਂ ਵਿੱਚ ਦੀਵੇ ਜਗਾ ਭਾਰਤ ਦੇਸ਼ ਪ੍ਰਤੀ ਕਸਮ ਦਿਵਾਈ ਗਈ, ਜਿਸ ਵਿੱਚ ਭਾਰਤ ਦੇਸ਼ ਨੂੰ ਸੰਨ 2047 ਵਿੱਚ ਦੁਨੀਆ ਦਾ ਇੱਕ ਵਿਕਸਿਤ ਦੇਸ਼ ਬਣਾਉਣ ਲਈ ਇੱਕ ਪ੍ਰਣ ਕੀਤਾ ਗਿਆ। ਇਸ ਉਪਰੰਤ ਭਾਰਤੀ ਸੱਭਿਆਚਕ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ। ਪੰਜਾਬੀ ਮੁਟਿਆਰਾਂ ਵੱਲੋਂ ਪੰਜਾਬ ਲੋਕ ਨਾਚ ਗਿੱਧਾ ਪਾ ਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ ਗਏ। ਮੁਟਿਆਰਾਂ ਵੱਲੋਂ ਪਾਇਆ ਗਿਆ ਗਿੱਧਾ ਇਸ ਸਮਾਗਮ ਦੀ ਖਿੱਚ ਦਾ ਕੇਂਦਰ ਰਿਹਾ। 

PunjabKesari

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 393 ਫੁੱਟ ਉਚਾਈ 'ਤੇ ਚੱਟਾਨ ਦੇ ਕਿਨਾਰੇ ਬਣਿਆ 'ਸਟੋਰ', ਰੱਸੀ ਨਾਲ ਪਹੁੰਚਦੇ ਹਨ ਗਾਹਕ

ਸਮਾਪਤੀ ਮੌਕੇ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਵੱਲੋਂ ਪ੍ਰੋਗਰਾਮ ਵਿੱਚ ਭਾਗ ਲੈਣ ਵਾਲਿਆਂ ਨੂੰ ਯਾਦਗਾਰੀ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਪ ਰਾਜਦੂਤ ਅਮਰਾਰਮ ਗੁੱਜਰ ਨੇ ਭਾਰਤੀ ਦੀ ਆਜ਼ਾਦੀ ਲਈ ਸ਼ਹੀਦ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਵਿਸ਼ੇਸ਼ ਕਵਿਤਾ “ਕਲਮ ਆਜ ਉਨਕੀ ਜੈ ਬੋਲ” ਸੁਣਾਕੇ ਸਜਦਾ ਕੀਤਾ। ਦੂਜੇ ਪਾਸੇ ਵਿਸ਼ੇਸ ਸੱਦੇ 'ਤੇ ਪਹੁੰਚੇ ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਦੇ ਨੁਮਾਇੰਦਿਆ ਵੱਲੋਂ ਸਤਿਕਾਰਤ ਰਾਜਦੂਤ ਮੈਡਮ ਡਾਕਟਰ ਨੀਨਾ ਮਲਹੋਤਰਾ ਨੂੰ ਯਾਦਗਾਰੀ ਚਿੰਨ੍ਹ ਅਤੇ ਕਲਮ ਭੇਟ ਕੀਤੀ ਗਈ। ਇਸ ਮੌਕੇ ਸਤਿਕਾਰਤ ਰਾਜਦੂਤ ਮੈਡਮ ਨੀਨਾ ਮਲਹੋਤਰਾ ਵੱਲੋਂ ਇਸ ਪ੍ਰੋਗਰਾਮ ਵਿੱਚ ਹਾਜ਼ਰੀਆਂ ਲਗਵਾਉਣ ਵਾਲੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ ਅਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News