ਭਾਰਤੀ ਅੰਬੈਂਸੀ ਰੋਮ ਵੱਲੋਂ ''ਪਾਸਪੋਰਟ'' ਜਾਰੀ ਹੋਣ ਦਾ ਇੰਤਜ਼ਾਰ ਕਰ ਰਹੇ ਭਾਰਤੀ ਜ਼ਰੂਰ ਪੜ੍ਹਨ ਇਹ ਖ਼ਬਰ

Thursday, Feb 24, 2022 - 11:13 AM (IST)

ਭਾਰਤੀ ਅੰਬੈਂਸੀ ਰੋਮ ਵੱਲੋਂ ''ਪਾਸਪੋਰਟ'' ਜਾਰੀ ਹੋਣ ਦਾ ਇੰਤਜ਼ਾਰ ਕਰ ਰਹੇ ਭਾਰਤੀ ਜ਼ਰੂਰ ਪੜ੍ਹਨ ਇਹ ਖ਼ਬਰ

ਰੋਮ (ਕੈਂਥ) ਭਾਰਤੀ ਅੰਬੈਂਸੀ ਰੋਮ ਸਤਿਕਾਰਤ ਮੈਡਮ ਡਾ: ਨੀਨਾ ਮਲਹੋਤਰਾ ਦੀ ਯੋਗ ਅਗਵਾਈ ਹੇਠ ਇਟਲੀ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੀ ਨਿਰੰਤਰ ਸੇਵਾ ਵਿੱਚ ਜੁਟੀ ਹੋਈ ਹੈ ਤੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।ਇਸ ਦੇ ਮੱਦੇ ਨਜ਼ਰ ਹੀ 24 ਫਰਵਰੀ 2022 ਦਿਨ ਵੀਰਵਾਰ ਦੁਪਿਹਰ 2 ਵਜੇ ਤੋਂ 4 ਵਜੇ ਤੱਕ ਵਿਸ਼ੇਸ਼ ਓਪਨ ਹਾਲ ਪ੍ਰੋਗਰਾਮ ਭਾਰਤੀ ਅੰਬੈਂਸੀ ਰੋਮ ਵਿਖੇ ਉਲੀਕ ਰਹੀ ਹੈ ਜਿਸ ਵਿੱਚ ਅੰਬੈਂਸੀ ਅਧਿਕਾਰੀ ਹਰ ਉਸ ਭਾਰਤੀ ਨੂੰ ਵਿਸਥਾਰਪੂਰਵਕ ਜਾਣਕਾਰੀ ਦੇਣਗੇ, ਜਿਹਨਾਂ ਪਿਛਲੇ ਸਮੇਂ ਦੌਰਾਨ ਭਾਰਤੀ ਅੰਬੈਂਸੀ ਰੋਮ'ਚ ਨਵਾਂ ਪਾਸਪੋਰਟ ਜਾਂ ਰਿਨਿਊ ਪਾਸਪੋਰਟ ਅਪਲਾਈ ਕੀਤਾ ਹੈ ਪਰ ਹੁਣ ਤੱਕ ਉਹਨਾਂ ਨੂੰ ਪਾਸਪੋਰਟ ਨਹੀਂ ਮਿਲਿਆ।

ਉਹ ਭਾਰਤੀ ਇਸ ਓਪਨ ਹਾਊਸ ਪ੍ਰੋਗਰਾਮ ਵਿੱਚ ਪਹੁੰਚਕੇ ਜ਼ਰੂਰ ਲਾਹਾ ਲੈਣ ਤਾਂ ਜੋ ਉਹਨਾਂ ਨੂੰ ਪਾਸਪੋਰਟ ਜਾਰੀ ਨਾ ਹੋਣ ਦੇ ਅਸਲ ਕਾਰਨ ਪਤਾ ਲੱਗ ਸਕਣ ਤੇ ਉਹ ਕਾਰਨਾਂ ਦਾ ਹੱਲ ਕਰਕੇ ਆਪਣਾ ਪਾਸਪੋਰਟ ਪ੍ਰਾਪਤ ਕਰ ਸਕਣ।ਇਹ ਪ੍ਰੋਗਰਾਮ ਫਿਲਹਾਲ 24 ਫਰਵਰੀ ਨੂੰ ਹੀ ਹੋ ਰਿਹਾ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਅੰਬੈਂਸੀ ਇਸ ਨੂੰ ਮਹੀਨਾਵਾਰ ਵੀ ਕਰ ਦੇਵੇ।ਇਸ ਮੌਕੇ ਅੰਬੈਂਸੀ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਮੇਂ ਅੰਬੈਂਸੀ ਵਿੱਚ 1500 ਨਵੇਂ ਪਾਸਪੋਰਟ ਤਿਆਰ ਹਨ ਪਰ ਬਿਨੈ ਕਰਤਾ ਇਸ ਨੂੰ ਲੈਣ ਲਈ ਨਹੀਂ ਆ ਰਹੇ।

ਪੜ੍ਹੋ ਇਹ ਅਹਿਮ ਖ਼ਬਰ- ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates

ਅਕਸਰ ਇਹ ਦੇਖਿਆ ਜਾ ਰਿਹਾ ਹੈ ਕਿ ਜਦੋਂ ਬਿਨੈ ਕਰਤਾ ਕੋਲ ਪਾਸਪੋਰਟ ਨਹੀਂ ਹੁੰਦਾ ਤਾਂ ਉਹ ਅੰਬੈਂਸੀ ਵਾਰ-ਵਾਰ ਆਉਂਦੇ ਹਨ ਤੇ ਜਦੋਂ ਉਹਨਾਂ ਦੀ ਅਰਜ਼ੀ ਅੰਬੈਂਸੀ ਵੱਲੋਂ ਸਵੀਕਾਰ ਕਰ ਲਈ ਜਾਂਦੀ ਹੈ ਤਾਂ ਬਿਨੈ ਕਰਤਾ ਕਈ-ਕਈ ਮਹੀਨੇ ਅੰਬੈਂਸੀ ਆਪਣਾ ਤਿਆਰ ਹੋਇਆ ਪਾਸਪੋਰਟ ਲੈਣ ਨਹੀਂ ਆਉਂਦਾ।ਸੋ ਉਹਨਾਂ ਸਮੂਹ ਭਾਰਤੀਆਂ ਨੂੰ ਅਪੀਲ ਹੈ ਕਿ ਆਪਣਾ ਪਾਸਪੋਰਟ ਜਲਦ ਅੰਬੈਂਸੀ ਤੋਂ ਆਕੇ ਪ੍ਰਾਪਤ ਕਰਨ ਜਿਹਨਾਂ ਕਿ 3 ਮਹੀਨੇ ਪਹਿਲਾਂ ਪਾਸਪੋਰਟ ਅਪਲਾਈ ਕੀਤਾ ਸੀ ਤੇ ਉਹ ਭਾਰਤੀ ਵੀ ਓਪਨ ਹਾਊਸ ਜ਼ਰੂਰ ਪਹੁੰਚਣ ਜਿਹਨਾਂ ਦੇ ਪਾਸਪੋਰਟ ਨੂੰ ਬਣਨ ਵਿੱਚ ਦੇਰੀ ਹੋ ਰਹੀ ਹੈ।ਓਪਨ ਹਾਊਸ ਵਿੱਚ ਆਉਣ ਸਮੇਂ ਹਰ ਭਾਰਤੀ ਆਪਣਾ ਕੋਵਿਡ-19 ਵੈਕਸੀਨ ਨਾਲ ਸਬੰਧਤ ਗਰੀਨ ਪਾਸ ਜ਼ਰੂਰ ਲਿਆਉਣ।


author

Vandana

Content Editor

Related News