PM ਮੋਦੀ ਨੂੰ ਧਮਕੀ ਦੇਣ ਵਾਲੀ ਸਿੰਗਰ ਛੱਡਣਾ ਚਾਹੁੰਦੀ ਹੈ ਪਾਕਿਸਤਾਨ, ਕਿਹਾ-ਵਧੇਰੇ ਚੰਗੇ ਨੇ ਭਾਰਤੀ

07/11/2020 1:29:16 AM

ਇਸਲਾਮਾਬਾਦ- ਪਾਕਿਸਤਾਨੀ ਸਿੰਗਰ ਰਬੀ ਪੀਰਜਾਦਾ ਨੇ ਮਿਊਜ਼ਿਕ ਦੀ ਦੁਨੀਆ ਨੂੰ ਕਾਫੀ ਪਹਿਲਾਂ ਹੀ ਅਲਵਿਦਾ ਕਰ ਦਿੱਤਾ ਸੀ ਤੇ ਹੁਣ ਉਹ ਪਾਕਿਸਤਾਨ ਛੱਡਣ ਦੀ ਗੱਲ ਕਰ ਰਹੀ ਹੈ। ਸੋਸ਼ਲ ਮੀਡਿਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਰਬੀ ਪੀਰਜਾਦਾ ਨੇ ਟਵਿੱਟਰ 'ਤੇ ਇਕ ਪੋਸਟ ਕੀਤਾ ਹੈ,  ਜਿਸ ਦੇ ਬਾਅਦ ਇਸ ਗੱਲ ਦੇ ਕਿਆਸ ਲਗਾਏ ਜਾ ਰਹੇ ਹਨ। ਰਬੀ ਨੇ ਭਾਰਤ ਤੇ ਪਾਕਿਸਤਾਨ ਦੀ ਤੁਲਣਾ ਕਰਦੇ ਹੋਏ ਇਹ ਪੋਸਟ ਲਿਖਿਆ ਹੈ।

ਉਨ੍ਹਾਂ ਨੇ ਇਕ ਟਵੀਟ ਵਿਚ ਲਿਖਿਆ ਸੀ ਕਿ ਪਾਕਿਸਤਾਨ ਅਤੇ ਭਾਰਤ ਦੇ ਲੋਕਾਂ ਵਿਚ ਇਹੀ ਫਰਕ ਹੈ ਕਿ ਭਾਰਤੀ ਕਦੇ ਮੇਰੀ ਬੁਰਾਈ ਨਹੀਂ ਕਰਦੇ। ਇਸ ਤੋਂ ਅੱਗੇ ਸਿੰਗਰ ਅਦਨਾਨ ਸਾਮੀ ਨਾਲ ਗੱਲ ਕਰਦੇ ਹੋਏ ਰਬੀ ਪੀਰਜਾਦਾ ਨੇ ਲਿਖਿਆ ਕਿ ਲੋਕ ਉਨ੍ਹਾਂ ਦੀ ਆਵਾਜ਼ ਤੇ ਟੈਲੇਂਟ ਦੇ ਲਾਇਕ ਨਹੀਂ ਹਨ। ਨਾਲ ਹੀ ਉਹ ਬੋਲੀ ਕਿ ਉਹ ਵੀ ਇਕ ਦਿਨ ਪਾਕਿਸਤਾਨ ਛੱਡ ਦੇਵੇਗੀ। ਰਬੀ ਪੀਰਜਾਦਾ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਸਿੰਗਰ ਅਦਨਾਨ ਸਾਮੀ ਨੇ ਲਿਖਿਆ- ਮੈਂ ਦੁਆ ਕਰਦਾ ਹਾਂ ਕਿ ਅੱਲ੍ਹਾ ਤੁਹਾਡੀ ਹਮੇਸ਼ਾ ਰੱਖਿਆ ਕਰੇ। ਤੁਸੀਂ ਜਿੱਥੇ ਵੀ ਰਹੋ ਖੁਸ਼ ਅਤੇ ਤੰਦੁਰੁਸਤ ਰਹੋ। 

PunjabKesari

ਅਦਨਾਨ ਸਾਮੀ ਤੋਂ ਮੰਗੀ ਮੁਆਫੀ
ਰਬੀ ਦੇ ਇਸ ਟਵੀਟ ਤੋਂ ਬਾਅਦ ਯੂਜਰਸ ਨੇ ਬਹੁਤ ਦੁੱਖ ਜ਼ਾਹਿਰ ਕੀਤਾ ਤੇ ਕੁੱਝ ਲੋਕਾਂ ਨੇ ਤਾਂ ਰਬੀ ਨੂੰ ਖਰੀਆਂ-ਖਰੀਆਂ ਤੱਕ ਸੁਣਾ ਦਿੱਤੀਆਂ। ਹਾਲਾਂਕਿ ਇਸ ਦਾ ਰਬੀ 'ਤੇ ਕੋਈ ਖਾਸ ਫਰਕ ਨਹੀਂ ਪਿਆ। ਉਨ੍ਹਾਂ ਨੇ ਇਸ ਦੇ ਬਾਅਦ ਇਕ ਹੋਰ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਅਦਨਾਨ ਸਾਮੀ ਨੂੰ ਕਿਹਾ-ਅਸੀਂ ਹਮੇਸ਼ਾ ਤੁਹਾਨੂੰ ਗਲਤ ਸਮਝਿਆ ਤੇ ਤੁਹਾਡੇ 'ਤੇ ਉਨ੍ਹਾਂ ਗੱਲਾਂ ਦਾ ਇਲਜ਼ਾਮ ਲਗਾਇਆ ਜੋ ਤੁਸੀਂ ਕਦੇ ਕੀਤਾ ਹੀ ਨਹੀਂ। ਅੱਜ ਜਦੋਂ ਮੇਰੇ ਨਾਲ ਇਹ ਹੋਇਆ ਤਾਂ ਮੈਨੂੰ ਸੱਮਝ ਆਇਆ ਕਿ ਤੁਹਾਨੂੰ ਕਿਵੇਂ ਲੱਗਦਾ ਹੋਵੇਗਾ। ਮੈਂ ਤੁਹਾਡੇ ਤੋਂ ਮੁਆਫੀ ਮੰਗਦੀ ਹਾਂ ਅਦਨਾਨ ਭਾਈ। ਇਸ ਟਵੀਟ ਤੋਂ ਬਾਅਦ ਅਦਨਾਨ ਸਾਮੀ ਨੇ ਰਬੀ ਨੂੰ ਸਮਝਾਇਆ ਤੇ ਲਿਖਿਆ ਕਿ ਉਹ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜੀਓ। 

ਡਿਲੀਟ ਕੀਤੇ ਕੁੱਝ ਟਵੀਟਸ
ਹਾਲਾਂਕਿ ਅਦਨਾਨ ਵਲੋਂ ਰਿਪਲਾਈ ਆਉਣ ਦੇ ਕੁੱਝ ਦੇਰ ਬਾਅਦ ਰਬੀ ਨੇ ਆਪਣੇ ਸਾਰੇ ਟਵੀਟਸ ਨੂੰ ਡਿਲੀਟ ਕਰ ਦਿੱਤਾ। ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਛੱਡਣ ਦੀ ਗੱਲ 'ਤੇ ਰਬੀ ਨੂੰ ਖਰੀਆਂ-ਖਰੀਆਂ ਸੁਣਾਈਆਂ ਸਨ, ਉਨ੍ਹਾਂ ਨੂੰ ਸਫਾਈ ਦਿੰਦੇ ਹੋਏ ਰਬੀ ਨੇ ਇਕ ਹੋਰ ਪੋਸਟ ਪਾਈ। ਟਵੀਟ ਵਿਚ ਉਨ੍ਹਾਂ ਨੇ ਲਿਖਿਆ ਕਿ ਪਾਕਿਸਤਾਨ ਮੇਰੀ ਪਹਿਚਾਣ ਹੈ। ਮੈਂ ਕੁਝ ਨੇਗੇਟਿਵ ਲਿਖਿਆ ਤੇ ਉਹ ਸੋਸ਼ਲ ਮੀਡਿਆ ਅਤੇ ਅਖਬਾਰਾਂ ਵਿਚ ਵਾਇਰਲ ਹੋ ਗਿਆ। ਮੈਂ ਉਸ ਨੂੰ ਡਿਲੀਟ ਕਰ ਦਿੱਤਾ ਤੇ ਦੁਬਾਰਾ ਕੁਝ ਪੋਸਟ ਕੀਤਾ ਪਰ ਕਿਸੇ ਨੂੰ ਫਰਕ ਨਹੀਂ ਪਿਆ। ਕੀ ਅਸੀਂ ਬਦਲਨਾ ਨਹੀਂ ਚਾਹੁੰਦੇ? ਪਾਕਿਸਤਾਨੀ ਆਰਮੀ ਦੁਨੀਆ ਦੀ ਬੇਸਟ ਆਰਮੀ ਹੈ।  ਮੈਂ ਦੁਆ ਕਰਦੀ ਹਾਂ।

ਪ੍ਰਧਾਨ ਮੰਤਰੀ ਮੋਦੀ ਨੂੰ ਦੇ ਚੁੱਕੀ ਹੈ ਧਮਕੀ
ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਰਬੀ ਇਸ ਤਰ੍ਹਾਂ ਸੁਰਖੀਆਂ ਵਿਚ ਆਈ ਹੈ। ਕੁਝ ਸਮਾਂ ਪਹਿਲਾਂ ਰਬੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕੁਝ ਇਤਰਾਜ਼ਯੋਗ ਟਵੀਟ ਕੀਤੇ ਸਨ। ਰਬੀ ਪੀਰਜਾਦਾ ਨੇ ਇਕ ਵੀਡੀਓ ਟਵਿੱਟਰ 'ਤੇ ਪੋਸਟ ਕੀਤਾ ਸੀ। ਇਸ ਵੀਡੀਓ ਵਿਚ ਉਹ ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੱਪਾਂ ਤੇ ਮਗਰਮੱਛਾਂ ਨਾਲ ਹਮਲੇ ਦੀ ਧਮਕੀ ਦੇ ਰਹੀ ਸੀ। ਇਸ ਵੀਡੀਓ ਨੂੰ ਪੋਸਟ ਕਰਣ ਤੋਂ ਬਾਅਦ ਰਬੀ ਬਹੁਤ ਟਰੋਲ ਹੋਈ ਸੀ। ਹਾਲਾਂਕਿ ਜਦੋਂ ਰਬੀ ਦੇ ਇਸ ਮਗਰਮੱਛ ਤੇ ਸੱਪ ਦੇ ਵੀਡੀਓ ਨੂੰ ਵੇਖਿਆ ਗਿਆ ਤਾਂ ਪਤਾ ਲੱਗਿਆ ਕਿ ਇਹ ਸਾਰੇ ਖਿਡੌਣੇ ਹਨ।


Baljit Singh

Content Editor

Related News