ਦਿਲ ਵਲੂੰਧਰ ਰਹੇ US ''ਚ ਫਸੇ ਭਾਰਤੀਆਂ ਦੇ ਬੋਲ- ''ਛੋਟੇ-ਛੋਟੇ ਬੱਚਿਆਂ ਨੂੰ ਛੱਡ ਕੇ ਕਿਵੇਂ ਆਈਏ ਭਾਰਤ''

06/05/2020 1:47:08 PM

ਵਾਸ਼ਿੰਗਟਨ- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਸਰਕਾਰ ਦੀਆਂ ਯਾਤਰਾ ਪਾਬੰਦੀਆਂ ਦੇ ਚੱਲਦਿਆਂ ਭਾਰਤੀ ਖੁਦ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚੋਂ ਵਧੇਰੇ ਐੱਚ-1 ਬੀ ਵੀਜ਼ਾ ਧਾਰਕ ਹਨ, ਜਿਨ੍ਹਾਂ ਦੇ ਬੱਚੇ ਅਮਰੀਕਾ ਵਿਚ ਜੰਮੇ ਹਨ ਤੇ ਪਾਬੰਦੀਆਂ ਤਹਿਤ ਉਹ ਹੁਣ ਭਾਰਤ ਨਹੀਂ ਜਾ ਸਕਦੇ। 

ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਗਾਏ ਗਏ ਲਾਕਡਾਊਨ ਕਾਰਨ ਵਿਦੇਸ਼ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਪਿਛਲੇ ਮਹੀਨੇ ਵੰਦੇ ਭਾਰਤ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਤਹਿਤ ਅਜੇ ਤੱਕ 1.07 ਲੱਖ ਤੋਂ ਵਧੇਰੇ ਭਾਰਤੀ ਵਾਪਸ ਆ ਚੁੱਕੇ ਹਨ। ਅਜੇ ਵੀ ਕਈ ਅਮਰੀਕਾ ਵਿਚ ਫਸੇ ਹਨ ਪਰ ਬੱਚਿਆਂ ਦੇ ਭਾਰਤੀ ਪਾਸਪੋਰਟ ਨਾ ਹੋਣ ਕਾਰਨ ਉਨ੍ਹਾਂ ਦੇ ਭਾਰਤੀ ਮਾਪੇ ਵਾਪਸ ਨਹੀਂ ਆ ਸਕਦੇ। 

ਅਮਰੀਕਾ ਵਿਚ ਕੰਮਕਾਜੀ ਵੀਜ਼ਾ ਦੀ ਸਮਾਂ ਮਿਆਦ ਖਤਮ ਹੋਣ ਦੇ ਬਾਅਦ ਅੰਗੁਰਾਜ ਕੈਲਸਮ ਨੂੰ ਜਿੰਨੀ ਜਲਦੀ ਹੋ ਸਕੇ ਭਾਰਤ ਵਾਪਸ ਪਰਤਣਾ ਪੈਣਾ ਹੈ ਪਰ ਭਾਰਤੀ ਕਾਨੂੰਨ ਮੁਤਾਬਕ ਉਹ ਆਪਣੀ ਬੱਚੀ ਨੂੰ ਨਾਲ ਨਹੀਂ ਲਿਆ ਸਕਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧੀ ਕੋਲ ਐਮਰਜੈਂਸੀ ਵੀਜ਼ਾ ਹੈ ਪਰ ਮੌਜੂਦਾ ਯਾਤਰਾ ਪਾਬੰਦੀਆਂ ਕਾਰਨ ਅਸੀਂ ਭਾਰਤ ਵਾਪਸ ਨਹੀਂ ਜਾ ਸਕਦੇ ਕਿਉਂਕਿ ਭਾਰਤ ਸਰਕਾਰ ਨੇ ਸਾਰੇ ਵੀਜ਼ਾ ਰੱਦ ਕਰ ਦਿੱਤੇ ਹਨ। 

ਗੋਪੀਨਾਥ ਨਾਂ ਦੇ ਵਿਅਕਤੀ ਨੇ ਦੱਸਿਆ ਭਾਰਤ ਵਿਚ ਉਨ੍ਹਾਂ ਦੀ ਮਾਂ ਕੋਮਾ ਵਿਚ ਹੈ। ਡਾਕਟਰਾਂ ਨੇ ਉਸ ਨੂੰ ਜਲਦੀ ਉੱਥੇ ਪੁੱਜਣ ਲਈ ਕਿਹਾ ਹੈ ਤਾਂ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਹ ਆਪਣੇ ਆਖਰੀ ਦਿਨ ਕੱਟ ਰਹੀ ਹੈ। ਮੈਂ ਤੇ ਮੇਰੀ ਪਤਨੀ ਜਲਦੀ ਭਾਰਤ ਜਾਣਾ ਚਾਹੁੰਦੇ ਹਂ ਪਰ ਸਾਡੀ 4 ਸਾਲ ਦੀ ਬੱਚੀ ਹੈ, ਜਿਸ ਨੂੰ ਨਾਲ ਲੈ ਜਾਣ ਦੀ ਇਜਾਜ਼ਤ ਨਹੀਂ ਹੈ।
ਜਿਨਸੀ ਮੈਥਿਊ ਨੇ ਕਿਹਾ, "ਸਾਡਾ ਬੱਚਾ 6 ਮਹੀਨਿਆਂ ਦਾ ਹੈ ਤੇ ਉਸ ਕੋਲ ਭਾਰਤੀ ਵੀਜ਼ਾ ਨਹੀਂ ਹੈ ਜਾਂ ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ ਕਾਰਡ ਨਹੀਂ ਹੈ। ਸਾਡੇ ਕੋਲ ਭਾਰਤ ਜਾਣ ਦਾ ਕਾਰਨ ਹੈ ਪਰ ਬੱਚੇ ਨੂੰ ਅਮਰੀਕਾ ਛੱਡ ਕੇ ਅਸੀਂ ਨਹੀਂ ਜਾ ਸਕਦੇ। ਉੱਥੇ ਹੀ ਜਿਨਸੀ ਦਾ ਵੀਜ਼ਾ ਵੀ ਜਲਦੀ ਖਤਮ ਹੋਣ ਵਾਲਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਉੱਥੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਉਨ੍ਹਾਂ ਦੀ ਨੌਕਰੀ ਮਾਰਚ ਮਹੀਨੇ ਦੀ ਚਲੀ ਗਈ ਸੀ ਤੇ ਉਹ ਪੈਸੇ ਤੇ ਭੋਜਨ ਦੇ ਬਿਨਾ ਇੱਥੇ ਨਹੀਂ ਰਹਿ ਸਕਦੇ। ਉਨ੍ਹਾਂ ਦੱਸਿਆ ਕਿ ਫਿਲਹਾਲ ਕੋਈ ਸੰਸਥਾ ਉਨ੍ਹਾਂ ਦੀ ਮਦਦ ਕਰ ਰਹੀ ਹੈ ਪਰ ਉਹ ਵਾਪਸ ਭਾਰਤ ਆਉਣਾ ਚਾਹੁੰਦੇ ਹਨ।


Lalita Mam

Content Editor

Related News