ਅਮਰੀਕਾ ’ਚ 2 ਲੱਖ ਭਾਰਤੀ ਨੌਜਵਾਨਾਂ ’ਤੇ ਲਟਕੀ ਹਵਾਲਗੀ ਦੀ ਤਲਵਾਰ
Saturday, Jun 26, 2021 - 04:39 AM (IST)
ਵਾਸ਼ਿੰਗਟਨ - ਅਮਰੀਕਾ ਵਿਚ 2 ਲੱਖ ਭਾਰਤੀ ਨੌਜਵਾਨਾਂ ’ਤੇ ਹਵਾਲਗੀ ਦੀ ਤਲਵਾਰ ਲਟਕੀ ਹੋਈ ਹੈ। ਉਹ ਆਪਣੇ ਮਾਤਾ-ਪਿਤਾ ਦੇ ਵੀਜ਼ਾ ’ਤੇ ਰਹਿ ਰਹੇ ਹਨ। ਉਥੇ ਹੁਣ ਉਨ੍ਹਾਂ ਨੂੰ ਗ੍ਰੀਨ ਕਾਰਡ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ। ਅਜਿਹੇ ਵਿਚ ਪ੍ਰਤੀਨਿਧੀ ਮੰਡਲ ਨੇ ਵ੍ਹਾਈਟ ਹਾਊਸ ਪਹੁੰਚ ਕੇ ਸੰਸਦ ਮੈਂਬਰਾਂ ਤੇ ਬਾਈਡੇਨ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਨੌਜਵਾਨ ਵਰਗ ਨੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਅਮਰੀਕਾ ਵਿਚ ਰਹਿਣ ਦਿੱਤਾ ਜਾਵੇ। ਇਹ ਉਹ ਨੌਜਵਾਨ ਹਨ, ਜੋ ਬਚਪਨ ਅਤੇ ਬਾਲਗ ਅਵਸਥਾ ਵਿਚ ਅਮਰੀਕਾ ਵਿਚ ਰਹੇ ਹਨ ਅਤੇ ਇਨ੍ਹਾਂ ਨੂੰ ਹਵਾਲਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ- ਜਾਣੋਂ ਕਿਹੜੇ-ਕਿਹੜੇ ਸੂਬਿਆਂ 'ਚ ਸਾਹਮਣੇ ਆਏ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ
ਇਲੀਨੋਇਸ ਵਿਚ ਕਲੀਨਿਕਲ ਫਾਰਮਾਸਿਸਟ ਦੀਪ ਪਟੇਲ ਦੀ ਅਗਵਾਈ ਵਿਚ ਭਾਰਤੀ ਨੌਜਵਾਨਾਂ ਦਾ ਪ੍ਰਤੀਨਿਧੀਮੰਡਲ ਵ੍ਹਾਈਟ ਹਾਊਸ ਪਹੁੰਚਿਆ ਜਿਸਨੂੰ ਦੇਖ ਕੇ ਸੰਸਦ ਮੈਂਬਰ ਹੈਰਾਨ ਰਹਿ ਗਏ। 25 ਸਾਲਾ ਪਟੇਲ ‘ਇੰਪੂਰਵ ਦਿ ਡ੍ਰੀਮ’ ਦੇ ਫਾਊਂਡਰ ਹਨ। ਸਮੂਚੇ ਅਮਰੀਕਾ ਵਿਚ ਹਵਾਲਗੀ ਦੇ ਮਾਮਲਿਆਂ ਦਾ ਸਾਹਮਣਾ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਦੀ ਇਕੋ ਹੀ ਅਪੀਲ ਹੈ, ਸਾਡੀ ਹਵਾਲਗੀ ਨਾ ਕੀਤੀ ਜਾਵੇ। ਇਨ੍ਹਾਂ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਵਲੋਂ ਭਰੋਸਾ ਦਿੱਤਾ ਗਿਆ ਅਤੇ ਸਬਰ ਰੱਖਣ ਨੂੰ ਕਿਹਾ ਗਿਆ। ਨਾਲ ਹੀ ਇਨ੍ਹਾਂ ਨੌਜਵਾਨਾਂ ਦੀ ਹਿੰਮਤ ਅਤੇ ਕੋਸ਼ਿਸ਼ ਦੀ ਸ਼ਲਾਘਾ ਵੀ ਸੰਸਦ ਮੈਂਬਰਾਂ ਨੇ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।