ਕੋਰੋਨਾ ਦੇ ਖ਼ੌਫ਼ ''ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ

Saturday, Jun 26, 2021 - 06:31 PM (IST)

ਕੋਰੋਨਾ ਦੇ ਖ਼ੌਫ਼ ''ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ ’ਤੇ ਚਾਕੂ ਨਾਲ ਕੀਤੇ 15 ਵਾਰ, ਮੌਤ

ਲੰਡਨ : ਬ੍ਰਿਟੇਨ ਵਿਚ 36 ਸਾਲਾ ਇਕ ਭਾਰਤੀ ਔਰਤ ਵੱਲੋਂ ਆਪਣੀ 5 ਸਾਲ ਦੀ ਧੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸ ਅੰਦਰ ਕੋਰੋਨਾ ਨਾਲ ਮਰਨ ਦਾ ਡਰ ਪੈਦਾ ਹੋ ਗਿਆ ਸੀ ਅਤੇ ਸੋਚਿਆ ਕਿ ਉਸ ਦੀ ਛੋਟੀ ਧੀ ਉਸ ਦੇ ਬਿਨਾਂ ਨਹੀਂ ਰਹਿ ਸਕਦੀ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਮੈਟਰੋ ਡੋਟ ਕੋ ਡੋਟ ਯੂ.ਕੇ. ਦੀ ਰਿਪੋਰਟ ਮੁਤਾਬਕ ਸੁਧਾ ਸ਼ਿਵਨਾਥਨ ਨੇ ਪਿਛਲੇ ਸਾਲ 30 ਜੂਨ ਨੂੰ ਦੱਖਣੀ ਲੰਡਨ ਦੇ ਆਪਣੇ ਫਲੈਟ ਦੇ ਕਮਰੇ ਵਿਚ ਆਪਣੀ ਧੀ ਸਯਾਗੀ ਦਾ 15 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਸ ਦੇ ਬਾਅਦ ਉਸ ਨੇ ਖ਼ੁਦ ਨੂੰ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਲਿਆ।

ਇਹ ਵੀ ਪੜ੍ਹੋ: ਚੀਨ ’ਚ ‘ਮਾਰਸ਼ਲ ਆਰਟ’ ਸਕੂਲ ’ਚ ਲੱਗੀ ਭਿਆਨਕ ਅੱਗ, 18 ਲੋਕਾਂ ਦੀ ਮੌਤ, 16 ਹੋਰ ਜ਼ਖ਼ਮੀ

ਰਿਪੋਰਟ ਮੁਤਾਬਕ ਉਸ ਦੇ ਪਤੀ ਨੇ ਕਿਹਾ ਕਿ ਉਹ ਵਾਇਰਸ ਨਾਲ ਪੀੜਤ ਹੋਣ ਨੂੰ ਲੈ ਕੇ ਡਰ ਗਈ ਸੀ ਅਤੇ ਹੋ ਸਕਦਾ ਹੈ ਕਿ ਤਾਲਾਬੰਦੀ ਪਾਬੰਦੀਆਂ ਕਾਰਨ ਉਹ ਇਕੱਲਾਪਣ ਮਹਿਸੂਸ ਕਰ ਰਹੀ ਹੋਵੇ ਅਤੇ ਉਸ ਨੂੰ ਕੋਈ ਰਤਸਾ ਨਾ ਲੱਭਿਆ ਹੋਵੇ। ਵੀਰਵਾਰ ਨੂੰ ਓਲਡ ਬੇਲੀ ਵਿਚ ਪੇਸ਼ ਹੋਈ ਸੁਧਾ ਸ਼ਿਵਨਾਥਮ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਉਸ ਨੂੰ ਅਨਿਸ਼ਚਿਤ ਕਾਲ ਲਈ ਹਸਪਤਾਲ ਵਿਚ ਰੱਖਿਆ ਜਾਏਗਾ।

ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕਈ ਰੂਪ ਬਦਲਣ ’ਤੇ ਵੀ ਨਹੀਂ ਬਚ ਸਕੇਗਾ ਕੋਰੋਨਾ

ਵਿਆਹ ਦੇ ਬਾਅਦ 2006 ਤੋਂ ਬ੍ਰਿਟੇਨ ਵਿਚ ਰਹਿ ਰਹੀ ਸੁਧਾ ਸਿਵਨਾਥਮ ਨੇ ਮਹਾਮਾਰੀ ਤੋਂ ਲੱਗਭਗ 1 ਸਾਲ ਪਹਿਲਾਂ ਰਹੱਸਮਈ ਬੀਮਾਰੀਆਂ ਦੀ ਸ਼ਿਕਾਇਤ ਕੀਤੀ ਸੀ। ਵਕੀਲਾਂ ਨੇ ਕਿਹਾ ਕਿ ਉਹ ਗੰਭੀਰ ਰੂਪ ਨਾਲ ਬੀਮਾਰ ਸੀ ਅਤੇ ਉਸ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਉਹ ਮਰਨ ਵਾਲੀ ਹੈ। ਹਮਲੇ ਦੇ ਦਿਨ ਉਸ ਨੇ ਆਪਣੇ ਪਤੀ ਨੂੰ ਕੰਮ ’ਤੇ ਨਾ ਜਾਣ ਲਈ ਕਿਹਾ ਅਤੇ ਦੋਸਤਾਂ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਦੀ ਸਿਹਤ ਖ਼ਰਾਬ ਹੈ। ਸ਼ਾਮ ਕਰੀਬ 4 ਵਜੇ ਗੁਆਂਢੀ ਉਨ੍ਹਾਂ ਦੇ ਘਰ ਗਏ ਤਾਂ ਸਿਵਨਾਥਮ ਨੂੰ ਉਨ੍ਹਾਂ ਨੇ ਜ਼ਖ਼ਮੀ ਹਾਲਤ ਵਿਚ ਦੇਖਿਆ ਅਤੇ ਬਿਹਤਰੇ ’ਤੇ ਖ਼ੂਨ ਨਾਲ ਲਥਪਥ ਸਯਾਗੀ ਵੀ ਪਈ ਹੋਈ ਸੀ। ਸਯਾਗੀ ਦੇ ਗਲੇ, ਛਾਤੀ ਅਤੇ ਢਿੱਡ ਵਿਚ ਚਾਕੂ ਨਾਲ ਕਈ ਵਾਰ ਕੀਤੇ ਗਏ ਸਨ। ਇਸ ਮਗਰੋਂ ਉਨ੍ਹਾਂ ਦੋਵਾਂ ਨੂੰ ਹਪਸਤਾਲ ਪਹੁੰਚਾਇਆ ਗਿਆ, ਜਿੱਥੇ ਸਯਾਗੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਇਟਲੀ ਸਰਕਾਰ ਦੇ ਸਖ਼ਤ ਰਵੱਈਏ ਕਾਰਨ ਭਾਰਤੀਆਂ ਦੀਆਂ ਮੁਸ਼ਕਲਾਂ ਵਧੀਆਂ, ਪਤੀ-ਪਤਨੀ ਤੇ ਬੱਚਿਆਂ ਦੇ ਪਏ ਵਿਛੋੜੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News