ਫਾਜ਼ਿਲਕਾ ਵਿਖੇ ਵੱਖ-ਵੱਖ ਮਾਮਲਿਆਂ ''ਚ ਅਸਲੇ ਸਣੇ 8 ਮੁਲਜ਼ਮ ਗ੍ਰਿਫ਼ਤਾਰ, ਡੇਢ ਕਿਲੋ ਹੈਰੋਇਨ ਵੀ ਬਰਾਮਦ
Monday, Aug 10, 2026 - 06:41 PM (IST)
ਫਾਜ਼ਿਲਕਾ ( ਨਾਗਪਾਲ)- ਫਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਅਤੇ ਗੈਰ ਸਮਾਜੀ ਅਨਸਰਾਂ ਦੇ ਵਿਰੁੱਧ ਮੁਹਿਮ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਸ ਨੇ ਵੱਖ-ਵੱਖ ਮਾਮਲਿਆਂ ਵਿਚ ਨਸ਼ੀਲੇ ਪਦਾਰਥ, ਹਥਿਆਰ ਬਰਾਮਦ ਕੀਤੇ ਹਨ। ਅੱਜ ਬਾਅਦ ਦੁਪਹਿਰ ਐੱਸ. ਐੱਸ. ਪੀ. ਦਫ਼ਤਰ ਵਿਖੇ ਆਯੋਜਿਤ ਪ੍ਰੈੱਸ ਸੰਮੇਲਨ ਵਿਚ ਜਾਣਕਾਰੀ ਦਿੰਦੇ ਫਾਜ਼ਿਲਕਾ ਦੇ ਐੱਸ. ਐੱਸ. ਪੀ. ਗਗਨ ਅਜੀਤ ਸਿੰਘ ਨੇ ਦੱਸਿਆ ਕਿ ਥਾਣਾ ਖੂਈ ਖੇੜਾ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਥਾਣਾ ਖੇਤਰ ਵਿਚ ਗਸ਼ਤ ਕਰਦੀ ਹੋਈ ਅਬੋਹਰ ਰੋਡ 'ਤੇ ਹਨੂੰਮਾਨ ਮੰਦਿਰ ਹੀਰਾਂਵਾਲੀ ਨੇੜੇ ਪੁੱਜੀ ਤਾਂ ਮੁਖਬਰ ਖਾਸ ਨੇ ਇਤਲਾਹ ਕੀਤੀ ਕਿ ਬਲਕਰਨ ਸਿੰਘ ਵਾਸੀ ਪਿੰਡ ਜੰਡ ਵਾਲਾ ਖਰਤਾ (ਥਾਣਾ ਸਦਰ ਫਾਜਿਲਕਾ) ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ, ਜਿਸ ਨੇ ਆਪਣੇ ਪਾਸ ਨਾਜਾਇਜ਼ ਅਸਲਾ ਵੀ ਰੱਖਿਆ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ 'ਚ 11,12,13,14 ਨੂੰ ਪਵੇਗਾ ਭਾਰੀ ਮੀਂਹ! 13 ਜ਼ਿਲ੍ਹਿਆਂ 'ਚ Alert, ਮੌਸਮ ਦੀ ਵੱਡੀ ਭਵਿੱਖਬਾਣੀ
ਉਹ ਗੰਗ ਕੈਨਾਲ ਕੋਲ ਰਸਤੇ ਵਿਚ ਮੋਜੂਦ ਹੈ। ਪੁਲਸ ਨੇ ਛਾਪੇਮਾਰੀ ਕਰਕੇ ਉਕਤ ਦੋਸ਼ੀ ਨੂੰ ਕਾਬੂ ਕਰਕੇ ਤਲਾਸ਼ੀ ਕਰਨ 'ਤੇ ਉਸ ਪਾਸੋਂ 47.29 ਗਰਾਮ ਹੈਰੋਇਨ ਅਤੇ ਇਕ ਦੇਸੀ ਪਿਸਤੌਲ ਸਮੇਤ ਮੈਗਜ਼ੀਨ ਬਰਾਮਦ ਹੋਇਆ। ਜਿਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਥਾਣਾ ਖੂਈ ਖੇੜਾ ਦਰਜ ਕੀਤਾ ਗਿਆ। ਦੋਸ਼ੀ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਰਾਵਾਂ ਤਹਿਤ ਥਾਣਾ ਸਦਰ ਅਤੇ ਥਾਣਾ ਸਿਟੀ ਫਾਜ਼ਿਲਕਾ ਵਿਖੇ 5 ਅਤੇ ਰਾਜਸਥਾਨ ਵਿਚ ਦੋ ਕੁੱਲ੍ਹ 7 ਮੁਕੱਦਮੇ ਦਰਜ ਹਨ।
ਇਸ ਤਰ੍ਹਾਂ ਹੀ ਉਨ੍ਹਾਂ ਨੇ ਦੱਸਿਆ ਕਿ ਇੰਸਪੈਕਟਰ ਸੁਨੀਲ ਕੁਮਾਰ ਇੰਚਾਰਜ ਸੀ. ਆਈ. ਏ. ਫਾਜ਼ਿਲਕਾ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਅਮੀਰ ਖਾਸ ਅਧੀਨ ਟੀ. ਪੁਆਇੰਟ ਪਿੰਡ ਸ਼ਮਸ਼ਦੀਨ ਚਿਸ਼ਤੀ ਨੇੜੇ ਮੌਜੂਦ ਸਨ ਤਾਂ ਇੱਕ ਮਾਰੂਤੀ ਅਰਟਿਗਾ ਕਾਰ ਤੇਜ ਰਫਤਾਰ ਚ ਆਉਂਦੀ ਦਿਖਾਈ ਦਿੱਤੀ, ਜੋ ਕਾਰ ਚਾਲਕ ਪੁਲਸ ਪਾਰਟੀ ਨੂੰ ਵੇਖ ਕੇ ਕਾਰ ਪਿੱਛੇ ਮੋੜਨ ਲੱਗਾ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਰੋਕ ਕੇ ਕਾਰ ਚਾਲਕ ਅਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ। ਮੌਕੇ 'ਤੇ ਸ੍ਰੀ ਸੋਮਨਾਥ ਪੀ. ਪੀ. ਐੱਸ, ਡੀ. ਐੱਸ. ਪੀ. ਪੀ. ਬੀ. ਆਈ. ਨੂੰ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿਚ ਕਾਰ ਦੀ ਚੈਕਿੰਗ ਕੀਤੀ ਕੀਤੀ। ਚੈਕਿੰਗ ਦੌਰਾਨ ਪੁਲਸ ਪਾਰਟੀ ਨੂੰ ਕਾਰ ਦੀ ਕੰਡਕਟਰ ਸੀਟ ਦੇ ਹੇਠੋਂ ਇਕ ਕਾਲੇ ਰੰਗ ਦੇ ਮੋਮੀ ਲਿਫ਼ਾਫ਼ੇ ਵਿਚੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਬੂ ਕੀਤੇ ਤਸਕਰਾਂ ਦੀ ਪਛਾਣ ਕੁਲਬੀਰ ਸਿੰਘ ਅਤੇ ਰੋਬਿਨ ਸਿੰਘ ਦੋਵੇਂ ਵਾਸੀ ਮੱਲ੍ਹਾ ਥਾਣਾ ਵੈਰੋਵਾਲ, ਜ਼ਿਲ੍ਹਾ ਤਰਨਤਾਰਨ ਵਜੋਂ ਹੋਈ।

ਇਹ ਵੀ ਪੜ੍ਹੋ: ਲੁਧਿਆਣੇ ਦੀ ਕੁੜੀ ਨੂੰ ਜਲੰਧਰ ਦੇ ਮਸ਼ਹੂਰ ਹੋਟਲ 'ਚ ਇਸ ਹਾਲ 'ਚ ਵੇਖ ਪੁਲਸ ਦੇ ਉੱਡੇ ਹੋਸ਼
ਇਸ ਤਰ੍ਹਾਂ ਹੀ ਉਨ੍ਹਾਂ ਦੱਸਿਆ ਕਿ ਇੰਸਪੈਕਟਰ ਮੋਹਿਤ ਧਵਨ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ ਦੀ ਨਿਗਰਾਨੀ ਹੇਠ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਥਾਣਾ ਖੇਤਰ ਵਿਚ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਨੇ ਇਤਲਾਹ ਕੀਤੀ ਕਿ ਗੁਰਮੀਤ ਸਿੰਘ ਉਰਫ਼ ਰਿੰਪੀ ਵਾਸੀ ਫੱਤੂ ਵਾਲਾ, ਰਾਜ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ, ਪ੍ਰਿੰਸ ਕੁਮਾਰ ਵਾਸੀ ਦਸ਼ਮੇਸ਼ ਨਗਰੀ ਜਲਾਲਾਬਾਦ, ਖੁਸ਼ਪ੍ਰੀਤ ਸਿੰਘ ਵਾਸੀ ਜਲਾਲਾਬਾਦ ਅਤੇ ਪ੍ਰਿੰਸ ਸਿੰਘ ਜਲਾਲਾਬਾਦ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜੋ ਅੱਜ ਡਰੀਮ ਵਿਲਾ ਪੈਸੇਸ ਤੋਂ ਹਿਸਾਨ ਵਾਲਾ ਨੂੰ ਜਾਂਦੀ ਲਿੰਕ ਰੋਡ 'ਤੇ ਲੁੱਟਖੋਹ ਕੀਤੇ ਮੋਬਾਇਲ ਫੋਨ ਵੇਚਣ ਲਈ ਗਾਹਕਾਂ ਦੀ ਉਡੀਕ ਕਰ ਰਹੇ ਹਨ, ਜੇਕਰ ਰੇਡ ਕੀਤਾ ਜਾਵੇ ਤਾਂ ਰੰਗੇ ਹੱਥੀਂ ਕਾਬੂ ਆ ਸਕਦੇ ਹਨ। ਇਤਲਾਹ ਠੋਸ ਅਤੇ ਭਰੋਸੇਯੋਗ ਹੋਣ ਕਰਕੇ ਪੁਲਿਸ ਪਾਰਟੀ ਨੇ ਮੁਖਬਰ ਦੇ ਦੱਸੇ ਅਨੁਸਾਰ ਰੇਡ ਕਰਕੇ ਉਕਤ 5 ਦੋਸ਼ੀਆਂ ਨੂੰ ਕਾਬੂ ਕੀਤਾ। ਜਿਨ੍ਹਾਂ ਪਾਸੋਂ 12 ਮੋਬਾਇਲ ਫੋਨ, 2 ਮੋਟਰਸਾਈਕਲ, 2 ਲੋਹੇ ਦੀਆਂ ਰਾੜਾਂ, 1 ਕਿਰਚ ਅਤੇ 1 ਤਲਵਾਰ ਬਰਾਮਦ ਕੀਤੀ ਗਈ। ਕਾਬੂ ਕੀਤੇ ਗਏ ਦੋਸ਼ੀਆਂ ਦੇ ਖਿਲਾਫ ਥਾਣਾ ਸਿਟੀ ਜਲਾਲਾਬਾਦ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਦੇ ਦੋਸ਼ਾਂ ਤਹਿਤ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਸ਼ਰੇਆਮ ਚੱਲੀਆਂ ਗੋਲ਼ੀਆਂ! ਡਿਲਿਵਰੀ ਬੁਆਏ ਦਾ ਹੋਇਆ ਗਿਆ ਵਿਵਾਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
