ਬੰਗਲਾਦੇਸ਼ ''ਚ ਰੇਲਵੇ ਸਟੇਸ਼ਨ ਦੇ ਟਾਇਲਟ ''ਚ ਭਾਰਤੀ ਔਰਤ ਨੇ ਬੱਚੇ ਨੂੰ ਦਿੱਤਾ ਜਨਮ

Wednesday, Jun 20, 2018 - 06:04 PM (IST)

ਬੰਗਲਾਦੇਸ਼ ''ਚ ਰੇਲਵੇ ਸਟੇਸ਼ਨ ਦੇ ਟਾਇਲਟ ''ਚ ਭਾਰਤੀ ਔਰਤ ਨੇ ਬੱਚੇ ਨੂੰ ਦਿੱਤਾ ਜਨਮ

ਢਾਕਾ— ਬੰਗਲਾਦੇਸ਼ੀ ਪਤੀ ਦੇ ਛੱਡ ਕੇ ਚੱਲੇ ਜਾਣ ਤੋਂ ਬਾਅਦ ਰਾਜਧਾਨੀ ਢਾਕਾ ਦੇ ਇਕ ਰੇਲਵੇ ਸਟੇਸ਼ਨ ਦੇ ਟਾਇਲਟ 'ਚ ਭਾਰਤੀ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਹੈ। ਇਕ ਨਿਊਜ਼ ਚੈਨਲ ਨੇ  ਰੂਖਸਾਨਾ ਅਖਤਰ ਨਾਂ ਦੀ ਭਾਰਤੀ ਔਰਤ ਅਤੇ ਨਵਜੰਮੇ ਬੱਚੇ ਨੂੰ ਢਾਕਾ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਇਹ ਘਟਨਾ ਬੀਤੇ ਸੋਮਵਾਰ ਰਾਤ ਦੀ ਹੈ।
ਕਮਲਾਪੁਰ ਰੇਲਵੇ ਸਟੇਸ਼ਨ ਦੇ ਮੁੱਖ ਅਧਿਕਾਰੀ ਯਾਸੀਨ ਫਾਰੂਕ ਨੇ ਕਿਹਾ ਕਿ ਰੂਖਸਾਨਾ ਦੇ ਪਤੀ ਅਬਦੁੱਲ ਨੇ ਜਦੋਂ ਉਸ ਨਾਲ ਵਿਆਹ ਕੀਤਾ ਸੀ, ਤਾਂ ਉਹ ਭਾਰਤ ਵਿਚ ਇਕ ਫਰਨੀਚਰ ਵਪਾਰੀ ਦੇ ਤੌਰ 'ਤੇ ਕੰਮ ਕਰਦਾ ਸੀ। ਫਾਰੂਕ ਨੇ ਦੱਸਿਆ ਕਿ ਪਤੀ ਅਬਦੁੱਲ ਇਕ ਮਹੀਨੇ ਪਹਿਲਾਂ ਰੂਖਸਾਨਾ ਨੂੰ ਬੰਗਲਾਦੇਸ਼ ਦੇ ਸ਼ਹਿਰ ਨਾਰਾਇਣਗੰਜ ਵਿਚ ਆਪਣੀ ਭੈਣ ਦੇ ਘਰ ਲੈ ਗਿਆ ਸੀ। ਕੁਝ ਦਿਨ ਪਹਿਲਾਂ ਉਹ ਆਪਣੀ ਪਤਨੀ ਦਾ ਪਾਸਪੋਰਟ ਚੋਰੀ ਕਰ ਕੇ ਉੱਥੋਂ ਦੌੜ ਗਿਆ। ਅਬਦੁੱਲ ਬੰਗਲਾਦੇਸ਼ੀ ਨਾਗਰਿਕ ਹੈ। ਉਨ੍ਹਾਂ ਦੱਸਿਆ ਕਿ ਰੂਖਸਾਨਾ ਨੇ ਨਾਰਾਇਣਗੰਜ ਤੋਂ ਨੂੰ ਟਰੇਨ ਫੜੀ ਸੀ, ਜਿੱਥੇ ਉਸ ਨੇ ਰੇਲਵੇ ਸਟੇਸ਼ਨ ਦੇ ਟਾਇਲਟ 'ਚ ਬੱਚੇ ਨੂੰ ਜਨਮ ਦਿੱਤਾ। ਟੀਟੀ ਨੇ ਔਰਤ ਨੂੰ ਸੋਮਵਾਰ ਦੀ ਰਾਤ ਤਕਰੀਬਨ 11.00 ਵਜੇ ਕਮਲਾਪੁਰ ਪੁਲਸ ਹਵਾਲੇ ਕਰ ਦਿੱਤਾ ਸੀ। ਪੁਲਸ ਨੇ ਕਿਹਾ ਕਿ ਔਰਤ ਦੀ ਹਾਲਤ ਵਿਚ ਸੁਧਾਰ ਤੋਂ ਬਾਅਦ ਭਾਰਤ ਵਿਚ ਉਸ ਦੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ ਜਾਵੇਗਾ।


Related News