ਪੰਜਾਬ ਦੇ ਨੌਜਵਾਨਾਂ ਨੂੰ CM ਮਾਨ ਨੇ ਦਿੱਤਾ ਖ਼ਾਸ ਤੋਹਫ਼ਾ (ਵੀਡੀਓ)

Tuesday, May 20, 2025 - 03:22 PM (IST)

ਪੰਜਾਬ ਦੇ ਨੌਜਵਾਨਾਂ ਨੂੰ CM ਮਾਨ ਨੇ ਦਿੱਤਾ ਖ਼ਾਸ ਤੋਹਫ਼ਾ (ਵੀਡੀਓ)

ਚੰਡੀਗੜ੍ਹ (ਵੈੱਬ ਡੈਸਕ): ਅੱਜ ਦੇ ਦੌਰ ਵਿਚ ਨੌਜਵਾਨਾਂ ਲਈ ਰੋਜ਼ਗਾਰ ਸਭ ਤੋਂ ਅਹਿਮ ਜ਼ਰੂਰਤ ਹੈ। ਲੋਕਾਂ ਨੂੰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਤੇ ਪਰਿਵਾਰ ਦਾ ਖ਼ਰਚਾ ਚਲਾ ਸਕਣ। ਨੌਜਵਾਨਾਂ ਦੇ ਲਈ ਰੋਜ਼ਗਾਰ ਤੋਂ ਵੱਡੀ ਸਹੂਲਤ ਜਾਂ ਤੋਹਫ਼ਾ ਹੋਰ ਕੁਝ ਵੀ ਨਹੀਂ ਹੈ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਿੱਖਿਆ ਵਿਭਾਗ ਦਾ ਸਖ਼ਤ ਰੁਖ਼! ਸਕੂਲਾਂ ਨੂੰ ਮਿਲ ਗਈ 2 ਦਿਨ ਦੀ ਡੈੱਡਲਾਈਨ, ਛੇਤੀ ਕਰੋ ਇਹ ਕੰਮ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵੀ 450 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਚੰਡੀਗੜ੍ਹ ਵਿਚ ਰੱਖੇ ਗਏ ਨਿਯੁਕਤ ਪੱਤਰ ਵੰਡ ਸਮਾਗਮ ਦੌਰਾਨ ਖੇਤੀਬਾੜੀ ਵਿਭਾਗ ਵਿਚ 184, ਜਲ ਸਰੋਤ ਵਿਭਾਗ ਵਿਚ 28, ਖੇਡ ਵਿਭਾਗ ਵਿਚ 55 ਕੋਚ, ਸਥਾਨਕ ਸਰਕਾਰਾਂ ਵਿਭਾਗ ਵਿਚ 63 ਫ਼ਾਇਰਮੈਨ ਤੇ 24 ਸਹਾਇਕ ਟਾਊਨ ਪਲੈਨਰ, ਸਿਹਤ ਵਿਭਾਗ ਵਿਚ 6, ਸਿੱਖਿਆ ਵਿਭਾਗ ਵਿਚ 26, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ 26, ਪੁੱਡਾ ਵਿਚ 22, ਆਬਕਾਰੀ ਤੇ ਕਰ ਵਿਭਾਗ ਵਿਚ 2, ਫ਼ਾਈਨਾਂਸ ਵਿਭਾਗ ਵਿਚ 10 ਅਤੇ ਟੂਰਿਜ਼ਮ ਤੇ ਕਲਚਰ ਵਿਭਾਗ ਵਿਚ 4 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। 

ਇਹ ਖ਼ਬਰ ਵੀ ਪੜ੍ਹੋ - ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!

ਇਸ ਮੌਕੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇੱਥੋਂ ਤਕ ਪਹੁੰਚਣ ਲਈ ਤੁਸੀਂ ਬਹੁਤ ਮਿਨਹਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਮਿਲ ਜਾਵੇ ਤਾਂ ਉਹ ਬਾਹਰ ਜਾਣ ਬਾਰੇ ਸੋਚਣਗੇ ਵੀ ਨਹੀਂ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ-ਸੁਖਦੇਵ ਸਮੇਤ ਕਈ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਪਰ ਹੁਣ ਅਸੀਂ ਫ਼ਿਰ ਅੰਗਰੇਜ਼ਾਂ ਕੋਲ ਹੀ ਕੰਮ ਕਰਨ ਲਈ ਜਾ ਰਹੇ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News