ਪਾਕਿਸਤਾਨ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਬਣਾਇਆ ਨਿਸ਼ਾਨਾ ! ਭਾਰਤੀ ਫ਼ੌਜ ਨੇ ਇੰਝ ਕੀਤਾ ਹਮਲੇ ਨੂੰ ਨਾਕਾਮ
Monday, May 19, 2025 - 10:36 AM (IST)

ਨੈਸ਼ਨਲ ਡੈਸਕ- ਭਾਰਤ ਤੇ ਪਾਕਿਸਤਾਨ ਵਿਚਾਲੇ ਬੀਤੇ ਦਿਨੀਂ ਬਣੀ ਜੰਗ ਵਾਲੀ ਸਥਿਤੀ ਦਰਮਿਆਨ ਦੋਵਾਂ ਦੇਸ਼ਾਂ ਵਿਚਾਲੇ ਵੱਡੇ ਪੱਧਰ 'ਤੇ ਸੈਨਿਕ ਕਾਰਵਾਈ ਹੋਈ ਸੀ। ਇਸ ਤੋਂ ਬਾਅਦ 10 ਮਈ ਨੂੰ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਸਨ। ਇਸ ਤੋਂ ਬਾਅਦ ਅੱਜ ਭਾਰਤੀ ਫ਼ੌਜ ਨੇ ਇਕ ਵੀਡੀਓ ਜਾਰੀ ਕਰਦੇ ਹੋਏ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਦਾ ਪਰਦਾਫਾਸ਼ ਕਰਦੇ ਹੋਏ ਦੱਸਿਆ ਕਿ ਪਾਕਿਸਤਾਨ ਨੇ ਜੰਗ ਦੌਰਾਨ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀ ਵੀ ਕਈ ਵਾਰ ਕੋਸ਼ਿਸ਼ ਕੀਤੀ ਸੀ।
ਫੌਜ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਇਨ੍ਹਾਂ ਨਾਪਾਕ ਕੋਸ਼ਿਸ਼ਾਂ ਨੂੰ ਭਾਰਤ ਦੇ ਏਅਰ ਡਿਫੈਂਸ ਸਿਸਟਮ ਨੇ ਨਾਕਾਮ ਕੀਤਾ, ਜਿਸ ਕਾਰਨ ਪਾਕਿਸਤਾਨ ਦਾ ਕੋਈ ਵੀ ਹਮਲਾ ਕਾਮਯਾਬ ਨਹੀਂ ਹੋ ਸਕਿਆ।
#WATCH | Amritsar, Punjab: Major General Kartik C Seshadri, GOC, 15 Infantry Division says "...Knowing that Pak Army does not have any legitimate targets, we anticipated that they will target Indian military installations, civilian targets including religious places. Of these,… https://t.co/y9gECbSao1 pic.twitter.com/5X8Gwi5RRW
— ANI (@ANI) May 19, 2025
ਜਾਣਕਾਰੀ ਦਿੰਦੇ ਹੋਏ ਮੇਜਰ ਜਨਰਲ ਕਾਰਤਿਕ ਸੀ. ਸੇਸ਼ਾਧਰੀ ਨੇ ਦੱਸਿਆ ਕਿ ਭਾਰਤੀ ਫੌਜ ਨੂੰ ਪਾਕਿਸਤਾਨ ਦੇ ਮਨਸੂਬਿਆਂ ਦਾ ਪਹਿਲਾਂ ਤੋਂ ਹੀ ਅੰਦਾਜ਼ਾ ਸੀ, ਜਿਸ ਕਾਰਨ ਅਸੀਂ ਆਪਣੇ ਏਅਰ ਡਿਫੈਂਸ ਸਿਸਟਮ ਨੂੰ ਪਹਿਲਾਂ ਹੀ ਤਿਆਰ ਰੱਖਿਆ ਹੋਇਆ ਸੀ। ਸਾਨੂੰ ਅੰਦਾਜ਼ਾ ਸੀ ਕਿ ਪਾਕਿਸਤਾਨ ਸਾਡੇ ਆਮ ਨਾਗਰਿਕਾਂ ਤੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾਉਣ ਤੋਂ ਵੀ ਪਿੱਛੇ ਨਹੀਂ ਹਟੇਗਾ, ਜਿਨ੍ਹਾਂ 'ਚੋਂ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਅਹਿਮ ਹੈ।
ਉਨ੍ਹਾਂ ਅੱਗੇ ਦੱਸਿਆ ਕਿ 8 ਮਈ ਦੀ ਸਵੇਰ, ਜਦੋਂ ਹਾਲੇ ਹਨੇਰਾ ਹੀ ਸੀ, ਪਾਕਿਸਤਾਨ ਨੇ ਕਈ ਮਿਜ਼ਾਈਲਾਂ ਤੇ ਡਰੋਨ ਛੱਡੇ, ਜਿਨ੍ਹਾਂ ਦਾ ਨਿਸ਼ਾਨਾ ਸ੍ਰੀ ਹਰਿਮੰਦਰ ਸਾਹਿਬ ਸੀ, ਨੂੰ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਬਿਲਕੁਲ ਤਬਾਹ ਕਰ ਦਿੱਤਾ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਇਕ ਝਰੀਟ ਤੱਕ ਨਹੀਂ ਆਉਣ ਦਿੱਤੀ।
ਇਹ ਵੀ ਪੜ੍ਹੋ- ''ਜਦੋਂ ਤੱਕ ਅੱਤਵਾਦ ਦਾ ਸਾਥ ਨਹੀਂ ਛੱਡਦਾ, ਪਾਣੀ ਦੀ ਬੂੰਦ-ਬੂੰਦ ਲਈ ਤਰਸਦਾ ਰਹੇਗਾ ਪਾਕਿਸਤਾਨ''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e