''17 ਦੇਸ਼ਾਂ ''ਚ ਫੈਲਿਆ ਕੋਰੋਨਾ ਦਾ ਇੰਡੀਅਨ ਵੈਰੀਐਂਟ''
Wednesday, Apr 28, 2021 - 07:50 PM (IST)
ਜੇਨੇਵਾ-ਕੋਰੋਨਾ ਵਾਇਰਸ ਦਾ 'ਭਾਰਤੀ ਵੈਰੀਐਂਟ' (ਇੰਡੀਅਨ ਵੈਰੀਐਂਟ) ਜਿਸ ਨੂੰ ਬੀ.1.617 ਦੇ ਨਾਂ ਨਾਲ ਜਾਂ 'ਦੋ ਵਾਰ ਪਰਿਵਰਤਸ਼ੀਲ ਕਰ ਚੁੱਕੇ ਵੈਰੀਐਂਟ' ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਉਹ ਘੱਟ ਤੋਂ ਘੱਟ 17 ਦੇਸ਼ਾਂ 'ਚ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਇਹ ਗੱਲ ਕਹੀ ਜਦ ਦੁਨੀਆ ਪਿਛਲੇ ਹਫਤੇ ਕੋਰੋਨਾ ਇਨਫੈਕਸ਼ਨ ਦੇ 57 ਲੱਖ ਮਾਮਲੇ ਸਾਹਮਣੇ ਆਏ। ਇਨ੍ਹਾਂ ਅੰਕੜਿਆਂ ਨੇ ਇਸ ਤੋਂ ਪਹਿਲਾਂ ਵੀ ਸਾਰੀਆਂ ਲਹਿਰਾਂ ਦੇ ਪੜਾਅ ਨੂੰ ਪਾਰ ਕਰ ਲਿਆ ਹੈ। ਸੰਯੁਕਤ ਰਾਸ਼ਟਰ ਸਿਹਤ ਏਜੰਸੀ ਨੇ ਮੰਗਲਵਾਰ ਨੂੰ ਆਪਣੇ ਹਫਤਾਵਾਰੀ ਮਹਾਮਾਰੀ ਸੰਬੰਧੀ ਜਾਣਕਾਰੀ 'ਚ ਕਿਹਾ ਕਿ ਸਾਰਸ-ਸੀ.ਓ.ਵੀ.-2 ਦੇ ਬੀ.1.617 ਵੈਰੀਐਂਟ ਜਾਂ 'ਭਾਰਤੀ ਵੈਰੀਐਂਟ' ਨੂੰ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦਾ ਕਾਰਣ ਮੰਨਿਆ ਜਾ ਰਿਹਾ ਹੈ ਜਿਸ ਨੂੰ ਡਬਲਯੂ.ਐੱਚ.ਓ. ਨੇ ਦਿਲਚਸਪੀ ਦੇ ਵੈਰੀਐਂਟ (ਵੈਰੀਐਂਟਸ ਆਫ ਇੰਟਰੈਸਟ-ਵੀ.ਓ.ਆਈ.) ਦੇ ਤੌਰ 'ਤੇ ਨਿਰਧਾਰਿਤ ਕੀਤਾ ਹੈ।
ਇਹ ਵੀ ਪੜ੍ਹੋ-'ਹੁਣ ਅਮਰੀਕਾ 'ਚ ਬਿਨਾਂ ਮਾਸਕ ਦੇ ਬਾਹਰ ਘੁੰਮ ਸਕਦੇ ਹਨ ਲੋਕ
ਇਸ ਨੇ ਕਿਹਾ ਕਿ 27 ਅਪ੍ਰੈਲ ਤੱਕ ਜੀ.ਆਈ.ਐੱਸ.ਏ.ਆਈ.ਡੀ. 'ਚ ਕਰੀਬ 1,200 ਲੜੀ ਨੂੰ ਅਪਲੋਡ ਕੀਤਾ ਗਿਆ ਹੈ ਅਤੇ ਵੰਸ਼ਾਵਲੀ ਬੀ.1.617 ਨੂੰ ਘੱਟੋ-ਘੱਟ 17 ਦੇਸ਼ਾਂ 'ਚ ਮਿਲਣ ਵਾਲਾ ਦੱਸਿਆ। ਜੀ.ਆਈ.ਐੱਸ.ਏ.ਆਈ.ਡੀ. 2008 'ਚ ਸਥਾਪਿਤ ਗਲੋਬਲੀ ਵਿਗਿਆਨ ਪਹਿਲ ਅਤੇ ਸ਼ੁਰੂਆਤੀ ਸਰੋਤ ਹੈ ਜੋ ਇੰਫਜੁਏਂਜਾ ਵਿਸ਼ਾਣੂਆਂ ਅਤੇ ਕੋਵਿਡ-19 ਮਹਾਮਾਰੀ ਲਈ ਜ਼ਿੰਮੇਵਾਰ ਕੋਰੋਨਾ ਵਾਇਰਸ ਦੇ ਜੀਨੋਮ ਡਾਟਾ ਤੱਕ ਖੁੱਲ੍ਹੀ ਪਹੁੰਚ ਉਪਲਬੱਧ ਕਰਵਾਉਂਦਾ ਹੈ। ਏਜੰਸੀ ਨੇ ਕਿਹਾ ਕਿ 'ਪੈਂਗੋ ਵੰਸ਼ਾਵਲੀ ਬੀ.1.617 ਦੇ ਅੰਦਰ ਸਾਰਸ-ਸੀ.ਓ.ਵੀ.-2 ਦੇ ਉਭਰਦੇ ਵੈਰੀਐਂਟ ਦੀ ਹਾਲ 'ਚ ਭਾਰਤ ਤੋਂ ਇਕ ਵੀ.ਓ.ਆਈ. ਦੇ ਤੌਰ 'ਤੇ ਜਾਣਕਾਰੀ ਮਿਲੀ ਸੀ ਅਤੇ ਡਬਲਯੂ.ਐੱਚ.ਓ. ਨੇ ਇਸ ਨੂੰ ਹਾਲ ਹੀ 'ਚ ਵੀ.ਓ.ਆਈ. ਦੇ ਤੌਰ 'ਤੇ ਨਿਰਧਾਰਿਤ ਕੀਤਾ ਹੈ।
ਇਹ ਵੀ ਪੜ੍ਹੋ-'ਭਾਰਤੀ ਬਿਨਾਂ ਕਾਰਣ ਜਾ ਰਹੇ ਹਸਪਤਾਲ, ਸਿਰਫ ਇਨ੍ਹਾਂ ਲੋਕਾਂ ਨੂੰ ਹੀ ਹੈ ਆਕਸੀਜਨ ਦੀ ਲੋੜ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।