ਖੰਡਾ ਦੇ ਸਸਕਾਰ 'ਤੇ ਬਲੱਡ ਫਾਰ ਬਲੱਡ ਦੇ ਨਾਅਰੇ, ਭਾਰਤੀ ਤਿਰੰਗੇ ਦਾ ਮੁੜ ਅਪਮਾਨ

Sunday, Aug 13, 2023 - 03:12 PM (IST)

ਖੰਡਾ ਦੇ ਸਸਕਾਰ 'ਤੇ ਬਲੱਡ ਫਾਰ ਬਲੱਡ ਦੇ ਨਾਅਰੇ, ਭਾਰਤੀ ਤਿਰੰਗੇ ਦਾ ਮੁੜ ਅਪਮਾਨ

ਬਰਮਿੰਘਮ (ਏਜੰਸੀ) ਲੰਡਨ ਦੂਤਘਰ ਦੇ ਬਾਹਰ ਭਾਰਤੀ ਤਿਰੰਗੇ ਨੂੰ ਉਤਾਰ ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਦੋਸ਼ੀ ਖ਼ਾਲਿਸਤਾਨ ਲਿਬਰੇਸਨ ਫੋਰਸ ਦੇ ਮੁਖੀ ਅਵਤਾਰ ਸਿੰਘ ਖੰਡਾ ਦੇ ਸਸਕਾਰ ਮੌਕੇ ਭਾਰਤ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸਨ ਫੋਰਸ ਦੇ ਨਵ ਨਿਯੁਕਤ ਮੁਖੀ ਮਹਾ ਸਿੰਘ ਦੀ ਅਗਵਾਈ ਵਿੱਚ ਖੰਡਾ ਦੀ ਮੌਤ ਦਾ ਬਦਲਾ ਲੈਣ ਤੇ ਬਲੱਡ ਫਾਰ ਬਲੱਡ, ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ, ਜੋ ਖੰਡਾ ਦੇ ਮ੍ਰਿਤਕ ਸਰੀਰ ਦੇ ਲਗਾਤਾਰ ਪਿੱਛੇ ਤੁਰ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਖ਼ਾਲਿਸਤਾਨੀ ਸਮਰਥਕਾਂ ਨੇ ਇਕ ਹੋਰ ਹਿੰਦੂ ਮੰਦਰ 'ਚ ਕੀਤੀ ਭੰਨਤੋੜ 

ਫੋਰਸ ਦੇ ਸਮਰਥਕਾਂ ਨੇ ਮੂੰਹ ਸਿਰ ਢੱਕ ਕੇ ਗੁਰਦੁਆਰਾ ਦੇ ਬਾਹਰ ਭਾਰਤੀ ਤਿਰੰਗੇ ਨੂੰ ਅੱਗ ਲਾ ਕੇ ਨਾਅਰੇ ਲਗਾਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਇਸ ਘਟਨਾ ਤੋਂ ਦੂਰੀ ਬਣਾਈ ਰੱਖੀ ਗਈ। ਉੱਥੇ ਮੌਜੂਦ ਸੰਗਤਾਂ ਨੇ ਭਾਰਤੀ ਤਿਰੰਗੇ ਨੂੰ ਅਗਨ ਭੇਂਟ ਕਰਨ 'ਤੇ ਸਖ਼ਤ ਇਤਰਾਜ਼ ਜਤਾਇਆ। ਕੁਝ ਕੁ ਦਾ ਕਹਿਣਾ ਸੀ ਉਹ ਖੰਡਾ ਦੀ ਮਾਂ-ਭੈਣ ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਵੀਜ਼ਾ ਨਾ ਦੇਣ ਕਾਰਨ ਅੰਤਿਮ ਰਸਮਾਂ ਵਿੱਚ ਹਮਦਰਦੀ ਨਾਲ ਸ਼ਾਮਿਲ ਹੋਏ ਹਨ ਨਾ ਕਿ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਲਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News