ਸਿੰਗਾਪੁਰ ''ਚ ਭਾਰਤੀ ਸੈਲਾਨੀ ਨੂੰ ਤਿੰਨ ਮਹੀਨੇ ਦੀ ਕੈਦ

Saturday, May 17, 2025 - 06:19 PM (IST)

ਸਿੰਗਾਪੁਰ ''ਚ ਭਾਰਤੀ ਸੈਲਾਨੀ ਨੂੰ ਤਿੰਨ ਮਹੀਨੇ ਦੀ ਕੈਦ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਇੱਕ ਭਾਰਤੀ ਸੈਲਾਨੀ ਨੂੰ 12 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ 'ਇੰਸਟਾਗ੍ਰਾਮ' 'ਤੇ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਵਿੱਚ ਤਿੰਨ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚੈਨਲ ਨਿਊਜ਼ ਏਸ਼ੀਆ (ਸੀ.ਐਨ.ਏ) ਦੀ ਰਿਪੋਰਟ ਅਨੁਸਾਰ 25 ਸਾਲਾ ਪ੍ਰੇਮੇਂਦਰ ਨੇ ਸ਼ੁੱਕਰਵਾਰ ਨੂੰ 14 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਅਸ਼ਲੀਲ ਹਰਕਤ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। 

ਪੜ੍ਹੋ ਇਹ ਅਹਿਮ ਖ਼ਬਰ-ਖ਼ੌਫ 'ਚ ਪਾਕਿ ਫੌਜ, ਕੰਟਰੋਲ ਰੂਮ ਅਤੇ ਹੈੱਡਕੁਆਰਟਰ ਪਹਾੜਾਂ 'ਤੇ ਸ਼ਿਫਟ ਕਰਨ ਦੀ ਤਿਆਰੀ

ਸੀ.ਐਨ.ਏ ਅਨੁਸਾਰ ਪ੍ਰਮੇਂਦਰ 'ਤੇ 31 ਮਾਰਚ ਨੂੰ ਜਾਲਾਨ ਬੇਸਰ ਸਵੀਮਿੰਗ ਕੰਪਲੈਕਸ ਦੇ ਟਾਇਲਟ ਵਿੱਚ ਪੀੜਤਾ ਦਾ ਪਿੱਛਾ ਕਰਨ ਦਾ ਦੋਸ਼ ਹੈ। ਲੜਕੀ ਆਪਣੇ ਪਰਿਵਾਰ ਨਾਲ ਜਾਲਾਨ ਬੇਸਰ ਸਵੀਮਿੰਗ ਕੰਪਲੈਕਸ ਆਈ ਸੀ। ਖ਼ਬਰਾਂ ਅਨੁਸਾਰ ਪ੍ਰੇਮੇਂਦਰ ਨੇ ਕੁੜੀ ਦਾ ਫ਼ੋਨ ਲਿਆ ਅਤੇ ਉਸਦਾ ਇੰਸਟਾਗ੍ਰਾਮ ਅਕਾਊਂਟ ਖੋਲ੍ਹਿਆ, ਫਿਰ ਉਸਨੇ ਕੁੜੀ ਦੇ ਅਕਾਊਂਟ ਤੋਂ ਆਪਣੇ ਅਕਾਊਂਟ ਨੂੰ ਫਾਲੋ ਕੀਤਾ। ਇਸ ਤੋਂ ਬਾਅਦ ਉਸਨੇ ਇੰਸਟਾਗ੍ਰਾਮ 'ਤੇ ਲੜਕੀ ਨੂੰ 13 ਇਤਰਾਜ਼ਯੋਗ ਸੁਨੇਹੇ ਭੇਜੇ। ਜਦੋਂ ਕੁੜੀ ਨੇ ਇਹ ਸੁਨੇਹੇ ਦੇਖੇ ਤਾਂ ਉਹ ਡਰ ਗਈ ਅਤੇ ਡਿਊਟੀ 'ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਪੀੜਤਾ ਦੀ ਮਾਂ ਨੇ ਬਾਅਦ ਵਿੱਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਦੋਸ਼ੀ ਨੂੰ 2 ਅਪ੍ਰੈਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News