ਅਮਰੀਕਾ ''ਚ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ''ਚ ਮੌ/ਤ, ਕਾਰ ''ਚੋਂ ਮਿਲੀ ਲਾ/ਸ਼

Wednesday, Dec 25, 2024 - 09:29 PM (IST)

ਅਮਰੀਕਾ ''ਚ ਭਾਰਤੀ ਵਿਦਿਆਰਥੀ ਦੀ ਭੇਤਭਰੀ ਹਾਲਤ ''ਚ ਮੌ/ਤ, ਕਾਰ ''ਚੋਂ ਮਿਲੀ ਲਾ/ਸ਼

ਨਿਊਯਾਰਕ (ਰਾਜ ਗੋਗਨਾ) : ਅਮਰੀਕਾ ਦੇ ਮਿਨੇਸੋਟਾ 'ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਹਾਲਾਂਕਿ, ਉਸਦੀ ਮੌਤ ਨੂੰ ਲੈ ਕੇ ਸ਼ੱਕ ਪੈਦਾ ਹੋ ਗਿਆ ਹੈ ਕਿਉਂਕਿ ਉਸਦੀ ਲਾਸ਼ ਉਸਦੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਕਾਰ ਵਿੱਚ ਮਿਲੀ ਸੀ। ਜਾਂਚਕਰਤਾਵਾਂ ਨੇ ਮੁਢਲੀ ਰਿਪੋਰਟ ਵਿੱਚ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਹੈ, ਪਰ ਮੌਤ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਬਾਂਦੀ ਵਾਮਸ਼ੀ ਮਿਨੇਸੋਟਾ ਵਿੱਚ ਰਹਿੰਦਾ ਸੀ ਅਤੇ 21 ਦਸੰਬਰ ਨੂੰ ਆਪਣੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ।

ਵਾਮਸ਼ੀ ਐੱਮਐੱਸ ਦੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਸੀ ਤੇ ਕਨਕੋਰਡੀਆ ਸੇਂਟ ਪਾਲ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਸੀ। ਬਾਂਦੀ ਵਾਮਸ਼ੀ (25) ਸਾਲ  ਮਿਨੇਸੋਟਾ ਵਿੱਚ ਰਹਿੰਦਾ ਸੀ ਅਤੇ ਲੰਘੀ 21 ਦਸੰਬਰ ਨੂੰ ਆਪਣੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਖੜੀ ਇੱਕ ਕਾਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕੀਤੀ ਸੀ, ਪਰ ਜਿਸ ਤਰ੍ਹਾਂ ਉਸ ਦੀ ਲਾਸ਼ ਮਿਲੀ, ਉਸ ਨੇ ਅਧਿਕਾਰੀਆਂ ਅਤੇ ਉਸ ਦੇ ਪਰਿਵਾਰ ਦੇ ਮਨ ਵਿਚ ਸ਼ੱਕ ਪੈਦਾ ਕਰ ਦਿੱਤਾ ਹੈ। ਬੇਸਮੈਂਟ 'ਚ ਖੜ੍ਹੀ ਕਾਰ 'ਚ ਵਾਮਸ਼ੀ ਦੀ ਲਾਸ਼ ਮਿਲਣ ਨਾਲ ਅਪਾਰਟਮੈਂਟ ਦੇ ਨਿਵਾਸੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਵਾਮਸ਼ੀ ਦੇ ਗੁਆਂਢੀ ਨੇ ਉਸ ਦੇ ਮਾਤਾ-ਪਿਤਾ ਨੂੰ ਬੁਲਾ ਕੇ ਇਹ ਦੁਖਦਾਈ  ਖਬਰ ਦਿੱਤੀ। ਵਾਮਸ਼ੀ ਦੀ ਮੌਤ ਦੀ ਸੂਚਨਾ ਦੇ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਬਾਂਦੀ ਸੰਜੇ ਕੁਮਾਰ ਅਤੇ ਕਾਂਗਰਸ ਦੇ ਹਜ਼ੂਰਾਬਾਦ ਵਿਧਾਨ ਸਭਾ ਹਲਕੇ ਦੇ ਵਾਮਸ਼ੀ ਦੇ ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਲਿਆਉਣ ਦੇ ਮਾਮਲੇ ਦੀ ਬੇਨਤੀ ਕੀਤੀ ਹੈ।


author

Baljit Singh

Content Editor

Related News