ਨਿਊਯਾਰਕ ਸਬ-ਵੇਅ ਘੁਟਾਲੇ ''ਚ ਭਾਰਤੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ 20 ਸਾਲ ਦੀ ਸਜ਼ਾ

Tuesday, Mar 17, 2020 - 07:41 PM (IST)

ਨਿਊਯਾਰਕ ਸਬ-ਵੇਅ ਘੁਟਾਲੇ ''ਚ ਭਾਰਤੀ ਨੇ ਕਬੂਲਿਆ ਜੁਰਮ, ਹੋ ਸਕਦੀ ਹੈ 20 ਸਾਲ ਦੀ ਸਜ਼ਾ

ਨਿਊਯਾਰਕ- ਨਿਊਜਰਸੀ ਇਲਾਕੇ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਪਰੇਸ਼ ਪਟੇਲ ਨੇ ਸੋਮਵਾਰ ਨੂੰ ਨਿਊਯਾਰਕ ਸਬ-ਵੇਅ ਘੁਟਾਲੇ ਨਾਲ ਜੁੜੀ ਜਾਂਚ ਵਿਚ ਰੁਕਾਵਟ ਪੈਦਾ ਕਰਨ ਤੇ ਧੋਖਾਧੜੀ ਦਾ ਜੁਰਮ ਕਬੂਲ ਕਰ ਲਿਆ ਹੈ। ਮੈਟ੍ਰੋਪਾਲੀਟਨ ਟ੍ਰਾਂਸਪੋਰਟੇਸ਼ਨ ਅਥਾਰਟੀ ਦੇ ਸਾਬਕਾ ਮੈਨੇਜਰ ਪਟੇਲ ਨੇ ਬੀਤੀ ਫਰਵਰੀ ਵਿਚ ਸੰਘੀ ਅਧਿਕਾਰੀਆਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਸੀ। ਪ੍ਰੋਸੀਕਿਊਸ਼ਨ ਪੱਖ ਮੁਤਾਬਕ 59 ਸਾਲ ਦੇ ਪਟੇਲ ਨੂੰ ਇਸ ਮਾਮਲੇ ਵਿਚ 20 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।

ਸਾਲ 2013 ਵਿਚ ਆਏ ਭਿਆਨਕ ਚੱਕਰਵਾਤੀ ਤੂਫਾਨ ਸੈਂਡੀ ਨੇ ਨਿਊਯਾਰਕ ਵਿਚ ਵੱਡੀ ਤਬਾਹੀ ਮਚਾਈ ਸੀ। ਇਸ ਦੌਰਾਨ ਕਈ ਸਬ-ਵੇਅ ਨੁਕਸਾਨੇ ਗਏ ਸਨ। ਇਹਨਾਂ ਦੀ ਮੁਰੰਮਤ ਦੇ ਲਈ ਐਮ.ਟੀ.ਏ. ਨੂੰ ਠੇਕੇ ਦੇਣੇ ਸਨ। ਪਟੇਲ ਐਮ.ਟੀ.ਏ. ਦੇ ਪ੍ਰੋਗਰਾਮ ਮੈਨੇਜਰ ਸਨ ਤੇ ਠੇਕੇ ਦੇਣ ਵਿਚ ਉਹਨਾਂ ਦੀ ਪ੍ਰਮੁੱਖ ਭੂਮਿਕਾ ਸੀ।

ਜੂਨ 2014 ਵਿਚ ਪਟੇਲ ਤੇ ਅਥਾਰਟੀ ਦੇ ਇਕ ਹੋਰ ਕਰਮਚਾਰੀ ਨੇ ਮਿਲ ਕੇ ਸਤਕੀਰਤੀ ਕੰਸਲਟਿੰਗ ਇੰਜੀਨੀਅਰਿੰਗ ਕੰਪਨੀ ਬਣਾਈ। ਫਰਵਰੀ 2015 ਵਿਚ ਸਤਕੀਰਤੀ ਨੂੰ ਸਬ ਕੰਟ੍ਰੈਕਟਰ ਦੇ ਤੌਰ 'ਤੇ ਸਬ-ਵੇਅ ਜੇਰਾਲੇਮਨ ਟਿਊਬ ਸਬ-ਵੇਅ ਦਾ ਮੁਰੰਮਤ ਦਾ ਕੰਮ ਸੌਂਪਿਆ ਗਿਆ। ਸਤਕੀਰਤੀ ਵਿਚ ਜਿਹਨਾਂ ਟੈਕਨੀਕਲ ਕਰਮਚਾਰੀਆਂ ਨੂੰ ਇਕ ਕੰਮ ਦੇਖਣਾ ਸੀ, ਉਹ ਸਾਰੇ ਪਟੇਲ ਦੇ ਮਿੱਤਰ ਸਨ, ਜਿਹਨਾਂ ਦੇ ਕੋਲ ਇੰਜੀਨੀਅਰਿੰਗ ਦਾ ਨਾ ਤਾਂ ਕੋਈ ਕੁਆਲਿਫਿਕੇਸ਼ਨ ਸੀ ਨਾ ਹੀ ਬੈਕ ਗ੍ਰਾਉਂਡ। ਇਸ ਦੇ ਇਲਾਵਾ ਪਟੇਲ ਨੇ ਕੰਪਨੀ ਦਾ ਈਮੇਲ ਅਕਾਊਂਟ ਵੀ ਬਣਾਇਆ ਤੇ ਇਥੋਂ ਦੇ ਕਰਮਚਾਰੀਆਂ ਨੂੰ ਈਮੇਲ ਵਿਚ ਕੀ ਲਿਖਣਾ ਹੈ, ਇਹ ਵੀ ਦੱਸਿਆ। 2016 ਵਿਚ ਇਸ ਕੰਟ੍ਰੈਕਟ ਦੇ ਮਾਮਲੇ ਦੀ ਜਾਂਚ ਸ਼ੁਰੂ ਹੋਈ। ਇਸ ਤੋਂ ਤੁਰੰਤ ਬਾਅਦ ਪਟੇਲ ਨੇ ਈਮੇਲ ਡਿਲੀਟ ਕਰਨੇ ਸ਼ੁਰੂ ਕਰ ਦਿੱਤੇ।

ਕਰਮਚਾਰੀਆਂ ਨਾਲ ਜੁੜੀ ਕੰਪਨੀ ਨੂੰ ਠੇਕੇ ਨਹੀਂ ਮਿਲਣ ਦੇ ਕਾਰਨ ਦੋਵਾਂ ਨੇ ਕੰਪਨੀ ਦਾ ਰਜਿਸਟ੍ਰੇਸ਼ਨ ਪਹਿਲਾਂ ਆਪਣੇ ਬੱਚਿਆਂ ਦੇ ਨਾਂ ਕਰਵਾਇਆ ਤੇ ਬਾਅਦ ਵਿਚ ਉਸ ਦਾ ਮਾਲੀਕਾਨਾ ਹੱਕ ਆਪਣੇ ਇਕ ਦੋਸਤ ਨੂੰ ਟ੍ਰਾਂਸਫਰ ਕਰ ਦਿੱਤਾ ਸੀ। ਸਾਲ 2016 ਵਿਚ ਇਸ ਘੁਟਾਲੇ ਦਾ ਪਤਾ ਲੱਗਣ 'ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।


author

Baljit Singh

Content Editor

Related News