UAE ਦਾ ਅਹਿਮ ਫ਼ੈਸਲਾ, ਭਾਰਤੀ ਪਾਸਪੋਰਟ ਧਾਰਕਾਂ ਨੂੰ ਦੇਣਗੇ ''ਟੂਰਿਸਟ ਵੀਜ਼ਾ''

Sunday, Aug 22, 2021 - 06:32 PM (IST)

ਦੁਬਈ (ਭਾਸ਼ਾ): ਭਾਰਤ ਦੇ ਅਜਿਹੇ ਪਾਸਪੋਰਟ ਧਾਰਕ ਜੋ 14 ਦਿਨ ਤੋਂ ਦੇਸ਼ ਵਿਚ ਨਹੀਂ ਸਨ, ਉਹਨਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦਾ ਟੂਰਿਸਟ ਵੀਜ਼ਾ ਮਿਲ ਸਕਦਾ ਹੈ। ਐਤਵਾਰ ਨੂੰ ਮੀਡੀਆ ਵਿਚ ਆਈ ਖ਼ਬਰ ਵਿਚ ਇਹ ਜਾਣਕਾਰੀ ਦਿੱਤੀ ਗਈ। 'ਗਲਫ ਨਿਊਜ਼' ਦੀ ਖ਼ਬਰ ਮੁਤਾਬਕ ਇਹ ਸਹੂਲਤ ਭਾਰਤ ਦੇ ਇਲਾਵਾ ਨੇਪਾਲ, ਨਾਈਜੀਰੀਆ, ਪਾਕਿਸਤਾਨ, ਸ਼੍ਰੀਲੰਕਾ ਅਤੇ ਯੂਗਾਂਡਾ ਦੇ ਲੋਕਾਂ ਨੂੰ ਵੀ ਦਿੱਤੀ ਗਈ ਹੈ। 

ਫਿਲਹਾਲ ਕੋਰੋਨਾ ਵਾਇਰਸ ਕਾਰਨ ਸਿਰਫ ਯੂ.ਏ.ਈ. ਦੇ ਨਾਗਰਿਕਾਂ ਅਤੇ ਉਹਨਾ ਯਾਤਰੀਆਂ ਨੂੰ ਯੂ.ਏ.ਈ. ਆਉਣ ਦੀ ਇਜਾਜ਼ਤ ਹੈ ਜਿਹਨਾਂ ਨੇ ਉੱਥੋਂ ਦੂਜੀ ਉਡਾਣ ਫੜਨੀ ਹੈ। ਯੂ.ਏ.ਈ. ਹੌਲੀ-ਹੌਲੀ ਆਗਮਨ ਦੀਆਂ ਸ਼ਰਤਾਂ ਵਿਚ ਢਿੱਲ ਦੇ ਰਿਹਾ ਹੈ। ਨਵੀਂ ਘੋਸ਼ਣਾ ਦੇ ਤਹਿਤ ਉਹਨਾਂ ਭਾਰਤੀ ਪਾਸਪੋਰਟ ਧਾਰਕਾਂ ਦੇ ਟੂਰਿਸਟ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਪਿਛਲੇ ਪੰਦਰਵਾੜੇ ਤੋਂ ਦੇਸ਼ ਵਿੱਚ ਨਹੀਂ ਹਨ। ਸਾਰੇ ਹਵਾਈ ਯਾਤਰੀਆਂ ਨੂੰ ਯੂ.ਏ.ਈ. ਪਹੁੰਚਣ 'ਤੇ ਅਤੇ ਪਹੁੰਚਣ ਦੇ 9ਵੇਂ ਦਿਨ ਪੀ.ਸੀ.ਆਰ. ਵਿਧੀ ਦੁਆਰਾ ਜਾਂਚ ਕਰਾਉਣੀ ਹੋਵੇਗੀ। 

ਪੜ੍ਹੋ ਇਹ ਅਹਿਮ ਖਬਰ- ਭਾਰਤੀਆਂ ਲਈ ਅਹਿਮ ਖ਼ਬਰ : UAE 'ਚ ਕੋਰੋਨਾ ਨਿਯਮ ਤੋੜਨ 'ਤੇ ਦੇਣਾ ਪੈ ਸਕਦੈ ਭਾਰੀ 'ਜੁਰਮਾਨਾ'

ਇਸ ਵਿਚਕਾਰ ਯੂ.ਏ.ਈ. ਨੇ ਕਿਹਾ ਹੈ ਕਿ ਉਹ ਪਾਕਿਸਤਾਨੀ ਹਵਾਈ ਅੱਡਿਆਂ, ਇਸਲਾਮਾਬਾਦ, ਕਰਾਚੀ ਅਤੇ ਲਾਹੌਰ ਤੋਂ ਯਾਤਰੀਆਂ ਨੂੰ ਆਉਣ ਦੇਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਯਾਤਰੀਆਂ ਨੂੰ ਯੂ.ਏ.ਈ. ਦੇ ਹਵਾਈ ਅੱਡਿਆਂ ਤੋਂ ਦੂਜੀ ਉਡਾਣ ਲੈਣ ਦੀ ਇਜਾਜ਼ਤ ਸੀ। ਅਮਰੀਕਾ ਦੀ ਜੌਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਯੂ.ਏ.ਈ. ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 7,08,302 ਮਾਮਲੇ ਆਏ ਹਨ ਅਤੇ 2,018 ਲੋਕਾਂ ਦੀ ਮੌਤ ਹੋਈ ਹੈ।


Vandana

Content Editor

Related News