''ਭਾਰਤੀ ਮੁਸਾਫਰ ਨੇ ਹਵਾਈ ਜਹਾਜ਼ ''ਚ ਕੀਤਾ ਹੰਗਾਮਾ, ਕਰਵਾਉਣੀ ਪਈ ਐਮਰਜੈਂਸੀ ਲੈਂਡਿੰਗ''
Sunday, Mar 07, 2021 - 08:31 PM (IST)
ਲੰਡਨ -ਘਾਨਾ ਤੋਂ ਪੈਰਿਸ ਹੁੰਦੇ ਹੋਏ ਨਵੀਂ ਦਿੱਲੀ ਜਾ ਰਹੇ ਏਅਰ ਫਰਾਂਸ ਦੇ ਇਕ ਹਵਾਈ ਜਹਾਜ਼ ਨੂੰ ਇਕ ਸ਼ਰਾਰਤੀ ਭਾਰਤੀ ਮੁਸਾਫਰ ਨੇ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿਖੇ ਐਮਰਜੈਂਸੀ ਲੈਂਡਿੰਗ ਲਈ ਮਜਬੂਰ ਕਰ ਦਿੱਤਾ। ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਸ਼ਨੀਵਾਰ ਨੂੰ ਉਕਤ ਹਵਾਈ ਜਹਾਜ਼ ਜਦੋਂ ਪੈਰਿਸ ਹੁੰਦੇ ਹੋਏ ਦਿੱਲੀ ਜਾ ਰਿਹਾ ਸੀ ਤਾਂ ਇਕ ਭਾਰਤੀ ਮੁਸਾਫਰ ਨੇ ਹਵਾਈ ਜਹਾਜ਼ ਅੰਦਰ ਹੰਗਾਮਾ ਖੜ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ -ਮਿਆਂਮਾਰ 'ਚ ਪੁਲਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗੋਲੀਬਾਰੀ
ਹਵਾਈ ਜਹਾਜ਼ ਦੇ ਪਾਇਲਟਾਂ ਨੇ ਸੋਫੀਆ ਵਿਖੇ ਹਵਾਈ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ।ਹਵਾਈ ਜਹਾਜ਼ ਦੇ ਸੋਫੀਆ ਵਿਖੇ ਉਤਰਦਿਆਂ ਹੀ ਉਕਤ ਭਾਰਤੀ ਨਾਗਰਿਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਉਸ ਦੀ ਪਛਾਣ ਨਹੀਂ ਦੱਸੀ ਗਈ। ਉਕਤ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਪਿੱਛੋਂ ਹਵਾਈ ਜਹਾਜ਼ ਨੂੰ ਅਗਲੀ ਮੰਜ਼ਿਲ ਲਈ ਰਵਾਨਾ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ -ਹਾਂਗਕਾਂਗ ਦੀ ਰਾਜਨੀਤੀ ਨੂੰ ਵੀ ਕੰਟਰੋਲ ਕਰਨ ਦੀ ਤਿਆਰੀ 'ਚ ਚੀਨ
ਬੁਲਗਾਰੀਆ ਦੀ ਇਕ ਖਬਰ ਏਜੰਸੀ ਬੀ.ਟੀ.ਏ. ਮੁਤਾਬਕ ਜੇ ਉਕਤ ਭਾਰਤੀ ਨਾਗਰਿਕ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ 5 ਤੋਂ 10 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਖਬਰਾਂ ਮੁਤਾਬਕ ਉਸ ਨੂੰ ਅਦਾਲਤ ਵਲੋਂ ਇਕ ਵਕੀਲ ਅਤੇ ਦੋਭਾਸ਼ੀਆ ਮੁਹੱਈਆ ਕਰਵਾਇਆ ਗਿਆ ਹੈ। ਨਾਲ ਹੀ ਭਾਰਤੀ ਦੂਤਘਰ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ -ਮਿਆਂਮਾਰ ਤਖਤਾਪਲਟ 'ਤੇ ਹੋਵੇ ਤੁਰੰਤ ਕਾਰਵਾਈ : UN
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।