ਸਿੰਗਾਪੁਰ ''ਚ ਧੋਖਾਧੜੀ ਮਾਮਲੇ ''ਚ ਭਾਰਤੀ ਮੂਲ ਦੀ ਬੀਬੀ ਨੂੰ ਜੇਲ੍ਹ ਦੀ ਸਜ਼ਾ
Tuesday, Aug 10, 2021 - 05:16 PM (IST)
ਸਿੰਗਾਪੁਰ (ਭਾਸ਼ਾ): ਸਿੰਗਾਪੁਰ ਵਿਚ ਭਾਰਤੀ ਮੂਲ ਦੀ ਇਕ 55 ਸਾਲਾ ਬੀਬੀ ਨੂੰ ਭਾਰਤ ਅਤੇ ਦੁਬਈ ਦੇ 'ਟੂਰ ਪੈਕੇਜ' ਦੇ ਨਾਮ 'ਤੇ ਲੋਕਾਂ ਕੋਲੋਂ 35,000 ਤੋਂ ਵੱਧ ਸਿੰਗਾਪੁਰੀ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਮੰਗਲਵਾਰ ਨੂੰ 20 ਹਫ਼ਤੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। 'ਟੁਡੇ' ਅਖ਼ਬਾਰ ਮੁਤਾਬਕ ਬਿਨਾਂ ਲਾਇਸੈਂਸ ਦੇ ਕਰੀਬ ਇਕ ਦਹਾਕੇ ਤੋਂ 'ਟ੍ਰੈਵਲ ਏਜੰਟ' ਦੇ ਤੌਰ 'ਤੇ ਕੰਮ ਕਰ ਰਹੀ ਐੱਸ ਲੀਲਾਵਦੀ ਨੇ ਭਾਰਤ ਅਤੇ ਦੁਬਈ ਦੀ ਯਾਤਰਾ ਕਰਾਉਣ ਦੇ ਨਾਮ 'ਤੇ ਘੱਟੋ-ਘੱਟ 8 ਲੋਕਾਂ ਤੋਂ ਪੈਸੇ ਠੱਗੇ।
ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ ਤੋਂ ਭਾਰਤੀਆਂ ਦੀ ਵਾਪਸੀ ਸ਼ੁਰੂ, ਨਵੀਂ ਦਿੱਲੀ ਲਈ ਅੱਜ ਵਿਸ਼ੇਸ਼ ਜਹਾਜ਼ ਭਰੇਗਾ ਉਡਾਣ
ਇਸ ਸਾਲ ਦੀ ਸ਼ੁਰੂਆਤ ਵਿਚ ਅਪਰਾਧਿਕ ਤੌਰ 'ਤੇ ਧੋਖਾ ਦੇਣ ਅਤੇ ਸਿੰਗਾਪੁਰ ਟੂਰਿਜ਼ਮ ਬੋਰਡ ਦੇ ਲਾਇਸੈਂਸ ਦੇ ਬਿਨਾਂ ਇਕ 'ਟ੍ਰੈਵਲ ਏਜੰਟ' ਦੇ ਤੌਰ 'ਤੇ ਕੰਮ ਕਰਨ ਦੇ ਦੋ ਮਾਮਲਿਆਂ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਖ਼ਬਰ ਮੁਤਾਬਕ ਲੀਲਾਵਦੀ ਨੇ ਸਜ਼ਾ ਖ਼ਿਲਾਫ਼ ਪਟੀਸ਼ਨ ਦਾਇਰ ਕਰਨ ਦਾ ਫ਼ੈਸਲਾ ਲਿਆ ਹੈ। ਇਸ ਲਈ ਤੁਰੰਤ ਉਸ ਦੀ ਸਜ਼ਾ ਅਮਲ ਵਿਚ ਨਹੀਂ ਆਵੇਗੀ। ਲੀਲਾਵਦੀ 'ਤੇ 2013 ਤੋਂ 2017 ਵਿਚਕਾਰ ਲੋਕਾਂ ਤੋਂ 39,450 ਸਿੰਗਾਪੁਰੀ ਡਾਲਰ ਠੱਗਣ ਦਾ ਦੋਸ਼ ਹੈ।
ਪੜ੍ਹੋ ਇਹ ਅਹਿਮ ਖਬਰ- ਬੁਰਜ ਖਲੀਫਾ ਦੇ ਸਿਖਰ 'ਤੇ ਸਟੰਟ ਕਰਦੀ ਨਜ਼ਰ ਆਈ ਬੀਬੀ, ਵੀਡੀਓ ਵਾਇਰਲ