40 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜ ਕੇ ਭਾਰਤੀ ਕੁੜੀ ਨੇ ਆਈ. ਬੀ. ਡੀ. ਪੀ. ''ਚੋਂ ਕੀਤਾ ਟਾਪ

07/23/2016 4:37:50 PM

ਸਿੰਗਾਪੁਰ— ਸਿੰਗਾਪੁਰ ਵਿਚ ਉਸ ਸਮੇਂ ਭਾਰਤੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਜਦੋਂ 40 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਪਛਾੜਦੇ ਹੋਏ ਇਕ ਭਾਰਤੀ ਕੁੜੀ ਨੇ ਇੰਟਰਨੈਸ਼ਨਲ ਬੈਕੂਲਰੇਟ ਡਿਪਲੋਪਾ ਪ੍ਰੀਖਿਆ (ਆਈ. ਬੀ. ਡੀ. ਪੀ.) ਵਿਚ ਟਾਪ ਕਰ ਲਿਆ। ਇਹ ਡਿਪਲੋਮਾ ਉੱਚ-ਪੱਧਰੀ ਸਿੱਖਿਆ ਪ੍ਰਾਪਤ ਕਰਨ ਲਈ ਅੰਤਰਰਾਸ਼ਟਰੀ ਪੱਧਰ ''ਤੇ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਵੱਲੋਂ ਸਵੀਕਾਰ ਕੀਤਾ ਜਾਂਦਾ ਹੈ। 
ਜਾਣਕਾਰੀ ਮੁਤਾਬਕ ਰਸਿਕਾ ਕੇਲ ਨਾਮੀ ਭਾਰਤੀ ਵਿਦਿਆਰਥਣ ਨੇ ਸਿੰਗਾਪੁਰ ਬੇਸਡ ਗਲੋਬਲ ਇੰਡੀਅਨ ਇੰਟਰਨੈਸ਼ਨਲ ਸਕੂਲ ''ਚੋਂ ਆਈ. ਬੀ. ਡੀ. ਪੀ. ਦੀ ਆਈ. ਬੀ. ਰੈਕਿੰਗ ''ਚੋਂ ਟਾਪ ਕੀਤਾ ਹੈ। ਰਸਿਕਾ ਨੇ ਇਸ ਪ੍ਰੀਖਿਆ ''ਚੋਂ 45 ਵਿਚੋਂ 45 ਅੰਕ ਹਾਸਲ ਕੀਤੇ ਹਨ। 40 ਦੇਸ਼ਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ। ਗਲੋਬਲ ਸਕੂਲ ਫਾਊਂਡੇਸ਼ਨ ਦੇ ਚੀਫ ਆਪ੍ਰੇਟਿੰਗ ਅਫਸਰ ਕਮਲ ਗੁਪਤਾ ਨੇ ਕਿਹਾ ਕਿ ਇਸ ਪ੍ਰੀਖਿਆ ਵਿਚ ਟਾਪ ਕਰਨਾ ਉਲੰਪਿਕ ਵਿਚ ਗੋਲਡ ਮੈਡਲ ਹਾਸਲ ਕਰਨ ਵਾਂਗ ਹੈ। ਰਸਿਕਾ ਤੋਂ ਇਲਾਵਾ ਆਰੂਸ਼ੀ ਖੰਡੇਲਵਾਲ ਅਤੇ ਰੀਵਾਂਡ ਰਾਜੇਸ਼ ਅਤੇ ਸਿਬਰੰਜੀਥ ਨਾਗੇਸ਼ ਨੇ ਵੀ ਇਸ ਪ੍ਰੀਖਿਆ ''ਚੋਂ ਵਧੀਆ ਅੰਕ ਹਾਸਲ ਕੀਤੇ ਹਨ।

Kulvinder Mahi

News Editor

Related News