ਭਾਰਤੀ ਮੂਲ ਦੇ ਫੌਜੀ ਨੇ ਚਾਕੂ ਨਾਲ ਵਿੰਨੀ ਸੀ ਐਕਸ-ਗਰਲਫਰੈਂਡ, ਕੋਰਟ ਨੇ ਸੁਣਾਈ 22 ਸਾਲ ਦੀ ਸਜ਼ਾ

Thursday, Apr 27, 2017 - 06:23 PM (IST)

 ਭਾਰਤੀ ਮੂਲ ਦੇ ਫੌਜੀ ਨੇ ਚਾਕੂ ਨਾਲ ਵਿੰਨੀ ਸੀ ਐਕਸ-ਗਰਲਫਰੈਂਡ, ਕੋਰਟ ਨੇ ਸੁਣਾਈ 22 ਸਾਲ ਦੀ ਸਜ਼ਾ
ਲੰਡਨ— ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਫੌਜੀ ਨੂੰ ਪਿਛਲੇ ਸਾਲ ਉੱਤਰੀ-ਪੂਰਬੀ ਇੰਗਲੈਂਡ ਵਿਚ ਆਪਣੀ ਐਕਸ-ਗਰਲਫਰੈਂਡ ਦੀ ਹੱਤਿਆ ਦੇ ਜ਼ੁਰਮ ਵਿਚ 22 ਸਾਲ ਤੱਕ ਜੇਲ ''ਚ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਲਾਂਸ ਕਾਰਪੋਰਲ ਤ੍ਰਿਮਾਨ ''ਹੈਰੀ'' ਢਿੱਲੋਂ ''ਤੇ ਐਕਸ-ਗਰਲਫਰੈਂਡ ਐਲਿਸ ਰਗਲਸ ਦੇ ਫਲੈਟ ''ਚ ਦਾਖਲ ਹੋਣ ਅਤੇ ਉਸ ਦਾ ਗਲਾ ਵੱਢਣ ਦਾ ਦੋਸ਼ ਸੀ। ਢਿੱਲੋਂ ਨੂੰ ਅਦਾਲਤ ਨੇ ਜਨੂੰਨੀ ਅਤੇ ਆਪਣੀ ਮਨਮਰਜ਼ੀ ਕਰਨ ਵਾਲਾ ਵਿਅਕਤੀ ਦੱਸਿਆ ਗਿਆ। ਉਸ ਨੇ ਐਲਿਸ ਦੀ ਹੱਤਿਆ ਕਰਨ ਤੋਂ ਇਨਕਾਰ ਕੀਤਾ ਸੀ।
ਨਿਊਕੈਸਟਸ ਕ੍ਰਾਊਨ ਕੋਰਟ ਦੀ ਜਿਊਰੀ ਨੇ ਬੁੱਧਵਾਰ ਨੂੰ ਉਸ ਨੂੰ ਹੱਤਿਆ ਦਾ ਦੋਸ਼ੀ ਪਾਇਆ ਅਤੇ ਜੱਜ ਪਾਲ ਸਲੋਅਨ ਨੇ ਉਸ ਨੂੰ ਘੱਟੋ-ਘੱਟ 22 ਸਾਲ ਜੇਲ ''ਚ ਰਹਿਣ ਦੀ ਸਜ਼ਾ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਪੈਰੋਲ ਦੇਣ ''ਤੇ ਵਿਚਾਰ ਕੀਤਾ ਜਾ ਸਕਦਾ ਹੈ। 
ਹੱਤਿਆ ਨੂੰ ਭਿਆਨਕ ਦੱਸਦੇ ਹੋਏ ਜੱਜ ਨੇ ਢਿੱਲੋਂ ਨੂੰ ਕਿਹਾ ਕਿ ਉਸ ਨੇ ਸ਼ੁਰੂ ਤੋਂ ਅਖੀਰ ਤੱਕ ਜ਼ਰਾ ਵੀ ਅਫਸੋਸ ਨਹੀਂ ਜਤਾਇਆ, ਸਗੋਂ ਜਦੋਂ ਸਬੂਤ ਦਿਖਾਏ ਗਏ ਉਸ ਨੇ ਆਪਣੀ ਕਹਾਣੀ ਸਹੀ ਸਾਬਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਸਤਗਾਸਾ ਮੁਤਾਬਕ ਢਿੱਲੋਂ ਪਿਛਲੇ ਸਾਲ 10 ਅਕਤੂਬਰ 2016 ਨੂੰ ਐਲਿਸ ਦੇ ਘਰ ਗਿਆ ਸੀ। ਉਹ ਬਾਥਰੂਮ ਦੀ ਖਿੜਕੀ ਤੋਂ ਉਸ ਦੇ ਘਰ ਵਿਚ ਦਾਖਲ ਹੋਇਆ ਅਤੇ ਰਸੋਈ ਘਰ ਤੋਂ ਇਕ ਚਾਕੂ ਲੈ ਕੇ ਉਸ ਦਾ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਉਸ ਨੇ ਤਕਰੀਬਨ 6 ਵਾਰ ਚਾਕੂ ਨਾਲ ਵਾਰ ਕੀਤੇ ਸਨ।

author

Tanu

News Editor

Related News