ਸਿੰਗਾਪੁਰ : ਭਾਰਤੀ ਮੂਲ ਦੇ ਅਧਿਕਾਰੀ ਨੂੰ ਸੁਣਾਈ ਗਈ ਪੰਜ ਸਾਲ ਦੀ ਸਜ਼ਾ

Friday, Apr 29, 2022 - 05:50 PM (IST)

ਸਿੰਗਾਪੁਰ : ਭਾਰਤੀ ਮੂਲ ਦੇ ਅਧਿਕਾਰੀ ਨੂੰ ਸੁਣਾਈ ਗਈ ਪੰਜ ਸਾਲ ਦੀ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਕੇਂਦਰੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਇੱਕ ਭਾਰਤੀ ਮੂਲ ਦੇ ਅਧਿਕਾਰੀ ਨੂੰ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋਣ ਅਤੇ ਇਕ ਇਕਬਾਲੀਆ ਬਿਆਨ ਲੈਣ ਲਈ ਸ਼ੱਕੀ ਨਸ਼ਾ ਤਸਕਰ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿੱਚ ਸ਼ੁੱਕਰਵਾਰ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। 'ਦਿ ਸਟਰੇਟਸ ਟਾਈਮਜ਼' ਦੀ ਖ਼ਬਰ ਮੁਤਾਬਕ ਵੈਂਗੇਸ਼ ਰਾਜ ਨੈਨਰ ਨਾਗਰਾਜਨ ਨੂੰ ਅਕਤੂਬਰ 2019 ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਅਦਾਲਤ ਨੇ ਉਸ ਨੂੰ ਮਲੇਸ਼ੀਆ ਦੇ ਪੀੜਤ ਸਿਵਾਬਾਲਨ ਕੰਨਿਆਪਨ ਨੂੰ ਉਸ ਦੀ ਹਾਲਤ ਲਈ 4,500 ਸਿੰਗਾਪੁਰੀ ਡਾਲਰ (SGD) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। 

ਜ਼ਿਲ੍ਹਾ ਜੱਜ ਸਲੀਨਾ ਇਸਾਕ ਨੇ ਇਸ ਸਾਲ ਮਾਰਚ ਵਿੱਚ ਨਾਗਾਰਾਜਨ ਨੂੰ ਭਾਰਤੀ ਮੂਲ ਦੇ ਸਿਵਾਬਾਲਨ (34) ਨੂੰ ਇਕਬਾਲੀਆ ਬਿਆਨ ਲਈ ਸੱਟ ਪਹੁੰਚਾਉਣ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਪਾਇਆ ਸੀ। ਸਹਾਇਕ ਸਰਕਾਰੀ ਵਕੀਲ ਡਿਲਨ ਕੋਕ ਨੇ ਆਪਣੇ ਵੇਰਵੇ ਵਿੱਚ ਕਿਹਾ ਕਿ ਕੇਂਦਰੀ ਨਾਰਕੋਟਿਕਸ ਕੰਟਰੋਲ ਬਿਊਰੋ (ਸੀ.ਐਨ.ਬੀ.) ਦੇ ਦੋਸ਼ੀ ਅਧਿਕਾਰੀ ਨਾਗਾਰਾਜਨ ਨੇ "ਕਾਨੂੰਨ ਲਾਗੂ ਕਰਨ ਵਾਲੇ ਕਾਰੋਬਾਰ ਦੇ ਪ੍ਰਤੀ ਵਫ਼ਾਦਾਰੀ ਦੀ ਅਣਦੇਖੀ ਕੀਤੀ ਸੀ।" ਕੋਕ ਦੇ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀ ਉਸ ਦਿਨ ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੰਮ 'ਤੇ ਆਇਆ ਸੀ। ਨਾਗਾਰਾਜਨ ਨੇ ਸ਼ੁੱਕਰਵਾਰ ਨੂੰ ਪਰੇਸ਼ਾਨੀ ਦੇ ਇੱਕ ਹੋਰ ਦੋਸ਼ ਨੂੰ ਵੀ ਸਵੀਕਾਰ ਕੀਤਾ, ਜਿਸ ਵਿੱਚ ਉਸਨੇ ਇੱਕ ਪੁਲਸ ਕਰਮਚਾਰੀ ਲਈ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਅਪਰਾਧ ਲਈ ਉਸ 'ਤੇ ਚਾਰ ਹਜ਼ਾਰ ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਗਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ 'ਚ ਜ਼ੇਲੇਂਸਕੀ ਨਾਲ ਗੱਲ ਕਰ ਰਹੇ ਸਨ UN ਮੁਖੀ, 'ਕੁਝ ਕਦਮਾਂ' ਦੀ ਦੂਰੀ 'ਤੇ ਡਿੱਗੀ ਰੂਸੀ ਮਿਜ਼ਾਈਲ

ਹਾਲਾਂਕਿ, ਨਾਗਾਰਾਜਨ ਨੇ 2017 ਵਿੱਚ ਵੁੱਡਲੈਂਡਜ਼ ਚੈਕਪੁਆਇੰਟ 'ਤੇ ਸ਼ਿਵਬਾਲਨ ਨਾਲ ਇੱਕ ਵੱਖਰਾ ਅਪਰਾਧ ਕੀਤਾ ਸੀ। ਉਦੋਂ ਸਿਵਾਬਲਨ ਨਸ਼ੀਲੇ ਪਦਾਰਥਾਂ ਨਾਲ ਮਿਲਿਆ ਸੀ। ਸਿਵਾਬਾਲਨ ਨੂੰ ਉਸ ਸਮੇਂ ਨਸ਼ੀਲੇ ਪਦਾਰਥਾਂ ਦੇ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਸੀ ਅਤੇ 13 ਬੈਂਤ ਮਾਰਨ ਸਮੇਤ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨਾਗਾਰਾਜਨ ਦੇ ਅਪਰਾਧਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਡਾਕਟਰਾਂ ਨੇ ਸ਼ਿਵਬਾਲਨ ਦੀ ਜਾਂਚ ਕੀਤੀ। ਸ਼ਿਵਬਾਲਨ ਨੇ ਆਪਣੇ ਖੱਬੇ ਪਾਸੇ ਦੀਆਂ ਪਸਲੀਆਂ ਸਮੇਤ ਆਪਣੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਅਤੇ ਖੁਲਾਸਾ ਕੀਤਾ ਕਿ ਉਸ ਨਾਲ ਕੁੱਟਮਾਰ ਕੀਤੀ ਗਈ ਸੀ। ਅਦਾਲਤ ਨੇ ਸ਼ੁੱਕਰਵਾਰ ਨੂੰ ਹੁਕਮ ਦਿੱਤਾ ਕਿ  4,500 ਸਿੰਗਾਪੁਰੀ ਡਾਲਰ ਦਾ ਮੁਆਵਜ਼ਾ ਦੇਣ ਵਿੱਚ ਅਸਮਰੱਥ ਹੋਣ ਕਾਰਨ ਨਾਗਾਰਾਜਨ ਤਿੰਨ ਹਫ਼ਤਿਆਂ ਲਈ ਸਲਾਖਾਂ ਪਿੱਛੇ ਰਹੇਗਾ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ ਭਾਰਤੀ ਮੂਲ ਦਾ ਅਧਿਕਾਰੀ 4,000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਅਦਾ ਕਰਨ ਵਿਚ ਅਸਮਰੱਥ ਰਹਿੰਦਾ ਹੈ ਤਾਂ ਉਹ 10 ਦਿਨ ਹੋਰ ਸਲਾਖਾਂ ਪਿੱਛੇ ਕੱਟੇਗਾ। ਨਾਗਾਰਾਜਨ ਦੀ ਸਜ਼ਾ ਅਗਲੇ ਮਹੀਨੇ ਸ਼ੁਰੂ ਹੋਵੇਗੀ।


author

Vandana

Content Editor

Related News