ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਉਮੀਦ-''ਬਾਈਡੇਨ ਗ੍ਰੀਨ ਕਾਰਡ ਲਈ ਚੁੱਕਣਗੇ ਇਹ ਕਦਮ''

Monday, Oct 12, 2020 - 09:16 AM (IST)

ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੂੰ ਉਮੀਦ-''ਬਾਈਡੇਨ ਗ੍ਰੀਨ ਕਾਰਡ ਲਈ ਚੁੱਕਣਗੇ ਇਹ ਕਦਮ''

ਵਾਸ਼ਿੰਗਟਨ, (ਭਾਸ਼ਾ)-ਅਮਰੀਕਾ ’ਚ ਭਾਰਤੀ ਮੂਲ ਦੇ ਸੰਸਦ ਮੈਂਬਰਾਂ ਨੇ ਉਮੀਦ ਪ੍ਰਗਟਾਈ ਹੈ ਕਿ ਬਾਈਡੇਨ ਪ੍ਰਸ਼ਾਸਨ ਗ੍ਰੀਨ ਕਾਰਡ ਲਈ ਦੇਸ਼ਾਂ ਦੀ ਹੱਦ ਖਤਮ ਕਰੇਗਾ।

ਬਹੁਤ ਜ਼ਿਆਦਾ ਕਾਬਿਲ ਪ੍ਰਵਾਸੀਆਂ ਲਈ ਨਿਰਪੱਖ ਇਮੀਗ੍ਰੇਸ਼ਨ ਕਾਨੂੰਨ ਦੇ ਕੋ-ਸਪਾਂਸਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਇਲਿਨੋਇਸ ਰਾਜਾ ਕ੍ਰਿਸ਼ਣਮੂਰਤੀ ਨੇ ਸ਼ਨੀਵਾਰ ਨੂੰ ਕਿਹਾ ਕਿ ਰੁਜ਼ਗਾਰ ਆਧਾਰਿਤ ਗ੍ਰੀਨ ਕਾਰਡ ਲਈ ਦੇਸ਼ਾਂ ਦੀ ਹੱਦ ਖਤਮ ਕਰਨ ਨਾਲ ਭਾਰਤੀ ਆਈ. ਟੀ. ਪੇਸ਼ੇਵਰਾਂ ਦਾ ਲੰਮਾ ਇੰਤਜ਼ਾਰ ਖਤਮ ਹੋਵੇਗਾ, ਜਿਨ੍ਹਾਂ ਨੂੰ ਇੱਥੇ ਆਈ. ਟੀ. ਉਦਯੋਗ ’ਚ ਹੁਨਰ ਦੀ ਕਮੀ ਪੂਰਾ ਕਰਣ ਲਈ ਲਿਆਂਦਾ ਜਾਂਦਾ ਹੈ।

ਕ੍ਰਿਸ਼ਣਮੂਰਤੀ ਨੇ ਇੱਕ ਵਰਚੁਅਲ ਚਰਚਾ ਦੌਰਾਨ ਕਿਹਾ, ‘‘ਮੈਨੂੰ ਉਮੀਦ ਹੈ ਕਿ ਜੋ ਬਾਈਡੇਨ ਪ੍ਰਸ਼ਾਸਨ ਤਹਿਤ ਅਸੀਂ ਸੀਨੇਟ ਦੇ ਮਾਧਿਅਮ ਨਾਲ ਇਸ ਕਾਨੂੰਨ ਨੂੰ ਪਾਸ ਕਰਨ ’ਚ ਸਮਰੱਥ ਹੋਣ ਜਾ ਰਹੇ ਹਾਂ।’’ ਚਰਚਾ ਦਾ ਸੰਚਾਲਨ ਭਾਰਤ ’ਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚ ਵਰਮਾ ਨੇ ਕੀਤਾ। ਇਸ ਚਰਚਾ ’ਚ ਭਾਰਤੀ ਮੂਲ ਦੇ ਸੰਸਦ ਐਮੀ ਬੇਰਾ, ਪ੍ਰਮਿਲਾ ਜਯਪਾਲ ਅਤੇ ਰੋਅ ਖੰਨਾ ਵੀ ਮੌਜੂਦ ਸਨ। ਉਨ੍ਹਾਂ ਵੀ ਭਾਰਤੀ ਪੇਸ਼ੇਵਰਾਂ ਲਈ ਗ੍ਰੀਨ ਕਾਰਡ ਦਾ ਕੋਟਾ ਵਧਾਉਣ ਦੀ ਵਕਾਲਤ ਕੀਤੀ।


author

Lalita Mam

Content Editor

Related News