ਸਿੰਗਾਪੁਰ 'ਚ ਜਬਰੀ ਵਸੂਲੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ

Monday, Nov 29, 2021 - 05:05 PM (IST)

ਸਿੰਗਾਪੁਰ 'ਚ ਜਬਰੀ ਵਸੂਲੀ ਦੇ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਗਈ ਸਜ਼ਾ

ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੋਮਵਾਰ ਨੂੰ 18 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸ ਵਿਅਕਤੀ ਨੇ ਇੱਕ ਵਿਆਹੁਤਾ ਉਦਯੋਗਪਤੀ ਤੋਂ 60,000 ਸਿੰਗਾਪੁਰੀ ਡਾਲਰ ਦੀ ਜਬਰੀ ਵਸੂਲੀ ਕਰਨ ਦੀ ਚਾਰ ਵਿਅਕਤੀਆਂ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਨਾਲ ਜੁੜੀ ਅਪਰਾਧਿਕ ਧਮਕੀ ਦੇ ਇਕ ਮਾਮਲੇ ਵਿਚ ਸ਼ਾਮਲ ਹੋਣ ਦਾ ਆਪਣਾ ਦੋਸ਼ ਸਵੀਕਾਰ ਕੀਤਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਇਨ੍ਹਾਂ ਲੋਕਾਂ ਨੇ 2019 'ਚ ਉਕਤ ਉਦਯੋਗਪਤੀ ਦੀ ਕਿਸੇ ਹੋਰ ਵਿਅਕਤੀ ਨਾਲ ਜਿਨਸੀ ਸੰਬੰਧ ਬਣਾਉਣ ਦੀ ਗੁਪਤ ਵੀਡੀਓ ਬਣਾਈ ਸੀ। 

ਜਬਰੀ ਵਸੂਲੀ ਦੀ ਇਸ ਸਾਜ਼ਿਸ਼ ਵਿੱਚ ਸ਼ੁਰੂਆਤ ਵਿੱਚ ਕਾਰੋਬਾਰੀ ਦੇ ਨਿੱਜੀ ਸਹਾਇਕ ਸਮੇਤ ਤਿੰਨ ਵਿਅਕਤੀ ਸ਼ਾਮਲ ਸਨ। ਉਸ ਨੇ ਜਬਰੀ ਵਸੂਲੀ ਦੀ ਰਕਮ ਘਟਾ ਕੇ 50,000 ਸਿੰਗਾਪੁਰੀ ਡਾਲਰ ਕਰ ਦਿੱਤੀ ਸੀ। ਹਾਲਾਂਕਿ, ਰਕਮ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਹੀ ਪੁਲਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਬਾਅਦ 'ਚ ਉਹਨਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। 'ਦਿ ਸਟਰੇਟਸ ਟਾਈਮਜ਼' ਅਖ਼ਬਾਰ ਨੇ ਦੱਸਿਆ ਕਿ ਸਾਜ਼ਿਸ਼ ਵਿੱਚ ਸ਼ਾਮਲ ਟੈਨ ਯੋਂਗ ਜਿਆਨ ਨੇ 2 ਅਪ੍ਰੈਲ, 2020 ਨੂੰ ਭਾਰਤੀ ਮੂਲ ਦੇ 29 ਸਾਲਾ ਮਹਾਦੇਵਨ ਐਡਵਿਨ ਨੂੰ ਜਬਰੀ ਵਸੂਲੀ ਦੀ ਸਾਜ਼ਿਸ਼ ਦਾ ਹਿੱਸਾ ਬਣਾਇਆ ਸੀ। 

ਪੜ੍ਹੋ ਇਹ ਅਹਿਮ ਖਬਰ -ਨਿਊਜੀਲੈਂਡ ‘ਚ ਦੂਜਾ ਪੰਜਾਬੀ ਭਾਸ਼ਾ ਹਫ਼ਤਾ ਸੰਪੰਨ, ਸਰਕਾਰ ਨੇ ਕੈਲੰਡਰ 'ਚ ਕੀਤਾ ਸ਼ਾਮਲ

ਮੀਡੀਆ ਰਿਪੋਰਟਾਂ ਮੁਤਾਬਕ ਐਡਵਿਨ ਨਾਲ 53 ਸਾਲਾ ਕਾਰੋਬਾਰੀ ਤੋਂ ਮਿਲਣ ਵਾਲੀ ਰਕਮ ਦਾ 50-50 ਫੀਸਦੀ ਵੰਡਣ ਦਾ ਵਾਅਦਾ ਕੀਤਾ ਗਿਆ ਸੀ। ਸਬ-ਪ੍ਰੌਸੀਕਿਊਟਰ ਝੋਉ ਯਾਂਗ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਵਿਅਕਤੀ ਯੋਂਗ ਜਿਆਨ ਦੀ ਯੋਜਨਾ ਲਈ ਸਹਿਮਤ ਹੋ ਗਿਆ, ਕਿਉਂਕਿ ਉਸ ਦੀ ਆਮਦਨ ਆਰਥਿਕ ਮੰਦੀ ਕਾਰਨ ਪ੍ਰਭਾਵਿਤ ਹੋਈ ਸੀ ਅਤੇ ਉਸ ਨੂੰ ਆਪਣੇ ਨਵੇਂ ਫਲੈਟ ਦੇ ਨਵੀਨੀਕਰਨ ਲਈ ਪੈਸੇ ਦੀ ਲੋੜ ਸੀ। ਖ਼ਬਰ ਵਿਚ ਕਿਹਾ ਗਿਆ ਕਿ 2019 ਦੇ ਅਖੀਰ ਵਿੱਚ, ਨਿੱਜੀ ਸਹਾਇਕ ਨੇ ਗੁਪਤ ਰੂਪ ਵਿੱਚ ਕਾਰੋਬਾਰੀ ਦੇ ਘਰ ਇੱਕ ਕੈਮਰਾ ਲਗਾਇਆ ਅਤੇ ਲਗਭਗ ਤਿੰਨ ਹਫ਼ਤਿਆਂ ਤੱਕ ਕੈਮਰੇ ਨੂੰ ਉਸ ਦੇ ਘਰ ਵਿੱਚ ਛੱਡ ਦਿੱਤਾ। ਉਹ ਘੱਟੋ-ਘੱਟ ਪੰਜ ਮੌਕਿਆਂ 'ਤੇ ਆਪਣੇ ਮਾਲਕ ਦੇ ਕਿਸੇ ਹੋਰ ਆਦਮੀ ਨਾਲ ਜਿਨਸੀ ਸੰਬੰਧ ਬਣਾਉਂਦੇ ਹੋਏ ਨੂੰ ਰਿਕਾਰਡ ਕਰਨ ਵਿੱਚ ਸਫਲ ਰਿਹਾ। 

ਐਡਵਿਨ ਨੇ ਪਿਛਲੇ ਸਾਲ 3 ਅਪ੍ਰੈਲ ਨੂੰ ਕਾਰੋਬਾਰੀ ਨੂੰ ਸੰਦੇਸ਼ ਭੇਜ ਕੇ 24 ਘੰਟਿਆਂ ਦੇ ਅੰਦਰ 50,000 ਸਿੰਗਾਪੁਰੀ ਡਾਲਰ ਨਕਦ ਅਦਾ ਕਰਨ ਲਈ ਕਿਹਾ ਸੀ। ਐਡਵਿਨ ਨੇ ਅੱਗੇ ਕਿਹਾ ਕਿ ਜੇਕਰ ਉਹ ਨਿਰਧਾਰਤ ਸਮੇਂ ਦੇ ਅੰਦਰ ਨਕਦੀ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਦੇ "ਗੇਅ ਐਕਟ" ਜਾਂ ਸਮਲਿੰਗੀ ਸੰਬੰਧਾਂ ਦੇ ਵੀਡੀਓ ਫੇਸਬੁੱਕ ਅਤੇ ਹੋਰ ਪਲੇਟਫਾਰਮਾਂ 'ਤੇ ਪੋਸਟ ਕੀਤੇ ਜਾਣਗੇ। ਉਦਯੋਗਪਤੀ ਨੇ ਸ਼ੁਰੂ ਵਿੱਚ ਕਿਹਾ ਕਿ ਉਸ ਕੋਲ ਇੰਨੇ ਜ਼ਿਆਦਾ ਪੈਸੇ ਨਹੀਂ ਹਨ ਪਰ ਪਿਛਲੇ ਸਾਲ 4 ਅਪ੍ਰੈਲ ਨੂੰ ਉਸਨੇ ਐਡਵਿਨ ਨੂੰ ਇੱਕ ਹੋਰ ਸੁਨੇਹਾ ਭੇਜਿਆ, ਜਿਸ ਵਿੱਚ ਕਿਹਾ ਗਿਆ ਕਿ ਉਸਨੂੰ 50,000 ਸਿੰਗਾਪੁਰੀ ਡਾਲਰ ਇਕੱਠੇ ਕਰਨ ਲਈ ਇੱਕ ਹਫ਼ਤੇ ਦੀ ਲੋੜ ਹੈ। ਖ਼ਬਰ ਵਿਚ ਦੱਸਿਆ ਗਿਆ ਹੈ ਕਿ ਐਡਵਿਨ ਨੂੰ ਸ਼ੱਕ ਹੋਇਆ ਅਤੇ ਉਸ ਨੇ ਮੋਬਾਇਲ ਫੋਨ ਦੇ ਨਾਲ-ਨਾਲ ਉਸ ਸਿਮ ਕਾਰਡ ਵੀ ਠਿਕਾਣੇ ਲਗਾ ਦਿੱਤਾ ਜਿਸ ਦੀ ਵਰਤੋਂ ਉਸ ਨੇ ਉਦਯੋਗਪਤੀ ਨਾਲ ਸੰਪਰਕ ਕਰਨ ਲਈ ਕੀਤੀ ਸੀ।


author

Vandana

Content Editor

Related News