ਭਾਰਤੀ ਮੂਲ ਦੇ ਵਿਅਕਤੀ ਨੇ ਕੀਤੀ ਰਿਸ਼ਤੇਦਾਰ ਦੀ ਹੱਤਿਆ

Friday, Jun 30, 2017 - 04:54 AM (IST)

ਨਿਊਯਾਰਕ— ਭਾਰਤੀ ਮੂਲ ਦੇ 26 ਸਾਲਾ ਇਕ ਵਿਅਕਤੀ ਦੀ ਉਸ ਦੇ ਰਿਸ਼ਤੇ ਦੇ ਭਰਾ ਨੇ ਕਥਿਤ ਤੌਰ 'ਤੇ ਇਕ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਹੱਤਿਆ ਕਰ ਦਿੱਤੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 26 ਜੂਨ ਨੂੰ ਸਵੇਰੇ ਬੋਰੋਕ੍ਰੀਨਸ ਨਿਊਯਾਰਕ ਸਿਟੀ ਸਥਿਤ ਇਕ ਅਪਾਰਟਮੈਂਟ 'ਚ ਲਵਦੀਪ ਸਿੰਘ (24) ਨੇ ਸ਼ਰਨਜੀਤ ਸਿੰਘ ਦੀ ਧੌਣ ਤੇ ਧੜ 'ਤੇ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ।
ਲਵਦੀਪ 'ਤੇ ਹੱਤਿਆ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪਾਏ ਜਾਣ 'ਤੇ ਉਸ ਨੂੰ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਲਵਦੀਪ ਨੇ ਪੁਲਸ ਸਾਹਮਣੇ ਆਪਣੇ ਰਿਸ਼ਤੇ 'ਚ ਭਰਾ ਅਤੇ ਰੂਮਮੇਟ 'ਤੇ ਖਤਰਨਾਕ ਹਮਲਾ ਕਰਨ ਦੀ ਗੱਲ ਕਬੂਲ ਕਰ ਲਈ ਹੈ।
ਅਪਰਾਧਿਕ ਸ਼ਿਕਾਇਤ ਦੇ ਆਧਾਰ 'ਤੇ ਉਸ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਸ਼ਰਨਜੀਤ ਇਥੇ ਇਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ 2013 'ਚ ਇਥੇ ਆਇਆ ਸੀ। ਉਸ ਦੇ ਮਾਤਾ-ਪਿਤਾ ਭਾਰਤ 'ਚ ਹੀ ਹਨ। ਪੁਲਸ ਨੇ ਦੱਸਿਆ ਕਿ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।


Related News